ਸੰਪੱਤੀ ਮਾਮਲੇ ''ਚ ਔਰਤ ਦਾ ਕਤਲ, ਜਾਂਚ ਜਾਰੀ

12/29/2017 4:16:19 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਵਿਕਟੋਰੀਆ ਸ਼ਹਿਰ ਵਿਚ ਕੱਲ ਦੇਹਾਤੀ ਸੰਪੱਤੀ ਦੇ ਮਾਮਲੇ ਵਿਚ ਇਕ ਔਰਤ ਦੀ ਲਾਸ਼ ਮਿਲਣ ਦੇ ਬਾਅਦ ਇਕ ਵਿਅਕਤੀ 'ਤੇ ਉਸ ਦੀ ਹੱਤਿਆ ਦੇ ਦੋਸ਼ ਲਗਾਏ ਗਏ ਹਨ। ਪੁਲਸ ਅਤੇ ਪੈਰਾ ਮੈਡੀਕਲ ਅਧਿਕਾਰੀ ਲੱਗਭਗ 4 ਵਜੇ ਕੈਨਟਨ ਵਿਚ ਲੈਵੇਡੰਰ ਲੇਨ 'ਤੇ ਇਕ ਘਰ ਵਿਚ ਪਹੁੰਚੇ। ਉਨ੍ਹਾਂ ਨੂੰ ਇਕ ਔਰਤ 'ਤੇ ਹਮਲਾ ਹੋਣ ਦੀ ਸੂਚਨਾ ਮਿਲੀ ਸੀ।

ਜਾਣਕਾਰੀ ਵਾਲੇ ਸਥਾਨ 'ਤੇ ਪਹੁੰਚਣ 'ਤੇ ਅਧਿਕਾਰੀਆਂ ਨੂੰ 41 ਸਾਲਾ ਔਰਤ ਮਿਲੀ, ਜਿਸ 'ਤੇ ਹਮਲਾ ਹੋਇਆ ਸੀ। ਇਸ ਹਮਲੇ ਵਿਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਪੈਰਾ ਮੈਡੀਕਲ ਅਧਿਕਾਰੀਆਂ ਨੇ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਉਸ ਨੂੰ ਮੁੜ ਜ਼ਿੰਦਾ ਨਹੀਂ ਕਰ ਸਕੇ। ਅਧਿਕਾਰੀਆਂ ਵੱਲੋਂ ਮੌਕੇ 'ਤੇ ਹੀ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। 44 ਸਾਲਾ ਵਿਅਕਤੀ 'ਤੇ ਉਸ ਦੀ ਹੱਤਿਆ ਦੇ ਦੋਸ਼ ਲਗਾਏ ਗਏ ਹਨ। ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।