ਅਸਾਂਜੇ ਦੇ ਪਿਤਾ ਨੇ ਆਸਟ੍ਰੇਲੀਆ ਨੂੰ ਲਗਾਈ ਮਦਦ ਦੀ ਗੁਹਾਰ

04/15/2019 2:32:37 PM

ਸਿਡਨੀ, (ਏਜੰਸੀ)— ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਦੇ ਪਿਤਾ ਨੇ ਆਸਟ੍ਰੇਲੀਆ ਦੀ ਸਰਕਾਰ ਨੂੰ ਆਪਣੇ ਬੇਟੇ ਨੂੰ ਵਾਪਸ ਲਿਆਉਣ ਦੀ ਗੁਹਾਰ ਲਗਾਈ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਹਫਤੇ ਲੰਡਨ 'ਚ ਪੁੱਤ ਦੀ ਗ੍ਰਿਫਤਾਰੀ ਮਗਰੋਂ ਉਸ ਦੀ ਹਾਲਤ ਦੇਖ ਕੇ ਉਹ ਬੇਹਾਲ ਹਨ। 

ਅਸਾਂਜੇ ਦੇ ਪਿਤਾ ਜੌਨ ਸ਼ਿਪਟਨ ਨੇ ਕਿਹਾ ਕਿ ਉਹ 2012 'ਚ ਲੰਡਨ ਸਥਿਤ ਇਕਵਾਡੋਰ ਦੂਤਘਰ 'ਚ ਸ਼ਰਣ ਮਿਲਣ ਦੇ ਬਾਅਦ ਹਰ ਕ੍ਰਿਸਮਿਸ ਦੇ ਦਿਨ ਬੇਟੇ ਨੂੰ ਮਿਲਣ ਜਾਂਦੇ ਸਨ। ਸਾਲ 2013 'ਚ ਸੰਸਦ ਮੈਂਬਰ ਦੀਆਂ ਚੋਣਾਂ ਲੜਨ ਲਈ ਅਸਾਂਜੇ ਨੇ ਵਿਕੀਲੀਕਸ ਪਾਰਟੀ ਬਣਾਈ ਸੀ ਅਤੇ ਅਸਾਂਜੇ ਦੇ ਪਿਤਾ ਉਸ ਦੇ ਸਕੱਤਰ ਸਨ। ਸ਼ਿਪਟਨ ਨੇ ਮੈਲਬੌਰਨ ਸਥਿਤ ਇਕ ਅਖਬਾਰ ਨੂੰ ਦੱਸਿਆ ਕਿ ਵਿਦੇਸ਼ ਵਿਭਾਗ ਅਤੇ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ 'ਚ ਬਾਰੀਕੀ ਤੋਂ ਕੁੱਝ ਕਰਨਾ ਚਾਹੀਦਾ। ਇਸ ਮਾਮਲੇ ਨੂੰ ਸਭ ਦੀ ਸੰਤੁਸ਼ਟੀ ਲਈ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹÎ ਨੇ ਦੱਸਿਆ ਕਿ ਜੂਲੀਅਨ ਅਸਾਂਜੇ ਨੂੰ ਆਸਟ੍ਰੇਲੀਆ ਲਿਆਉਣ ਲਈ ਸੈਨੇਟਰ ਅਤੇ ਵਿਦੇਸ਼ ਵਿਭਾਗ ਦੇ ਉੱਚ ਅਧਿਕਾਰੀਆਂ ਵਿਚਕਾਰ ਬੈਠਕ ਹੋਈ ਹੈ।