ਤਾਲਿਬਾਨ ਦੇ ਹਮਲਿਆਂ ਦਰਮਿਆਨ ਬੋਲੇ ਅਸ਼ਰਫ ਗਨੀ, ਕਿਹਾ-20 ਸਾਲ ਦੀਆਂ ਉਪਲੱਬਧੀਆਂ ਖਤਮ ਨਹੀਂ ਹੋਣ ਦੇਵਾਂਗੇ

08/14/2021 6:45:23 PM

ਇੰਟਰਨੈਸ਼ਨਲ ਡੈਸਕ : ਅਫਗਾਨਿਸਤਾਨ ’ਚ ਤਾਲਿਬਾਨ ਦੇ ਵਧਦੇ ਹਮਲਿਆਂ ਤੇ ਅਸਤੀਫੇ ਦੀਆਂ ਖ਼ਬਰਾਂ ਦਰਮਿਆਨ ਅੱਜ ਰਾਸ਼ਟਰਪਤੀ ਅਸ਼ਰਫ ਗਨੀ ਨੇ ਦੇਸ਼ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ’ਚ ਅਸਥਿਰਤਾ ਦਾ ਗੰਭੀਰ ਖ਼ਤਰਾ ਹੈ, ਨਾਲ ਹੀ ਉਨ੍ਹਾਂ ਅਫਗਾਨੀ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਅੱਗੇ ਇਸ ਨੂੰ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ 20 ਸਾਲ ਦੀਆਂ ਉਪਲੱਬਧੀਆਂ ਨੂੰ ਇੰਝ ਹੀ ਖਤਮ ਨਹੀਂ ਹੋਣ ਦੇਵਾਂਗੇ। ਮੈਂ ਅੱਗੇ ਕਤਲਾਂ, ਪਿਛਲੇ 20 ਸਾਲਾਂ ਦੀਆਂ ਉਪਲੱਬਧੀਆਂ ਨੂੰ ਨੁਕਸਾਨ ਪਹੁੰਚਾਉਣ ਤੇ ਜਨਤਕ ਸੰਪਤੀ ਦੀ ਤਬਾਹੀ ਲਈ ਅਫਗਾਨਾਂ ’ਤੇ ਥੋਪੇ ਗਏ ਯੁੱਧ ਦੀ ਇਜਾਜ਼ਤ ਨਹੀਂ ਦੇਵਾਂਗਾ।

ਇਹ ਵੀ ਪੜ੍ਹੋ : ਅਫਗਾਨਿਸਤਾਨ ਦੇ ਘਟਨਾਚੱਕਰ ’ਤੇ ਚਰਚਾ ਲਈ ਨਾਟੋ ਰਾਜਦੂਤਾਂ ਦੀ ਮੀਟਿੰਗ

ਅਸ਼ਰਫ ਗਨੀ ਨੇ ਦੱਸਿਆ ਕਿ ਅਸੀਂ ਘਰੇਲੂ ਤੇ ਵਿਸ਼ਵ ਪੱਧਰ ’ਤੇ ਵੱਡੇ ਪੈਮਾਨੇ ’ਤੇ ਸਲਾਹ-ਮਸ਼ਵਰਾ ਸ਼ੁਰੂ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਨਤੀਜੇ ਸਾਹਮਣੇ ਆਉਣਗੇ, ਉਹ ਜਲਦ ਹੀ ਲੋਕਾਂ ਨਾਲ ਸਾਂਝੇ ਕੀਤੇ ਜਾਣਗੇ। ਦੇਸ਼ ਦੇ ਨਾਂ ਸੰਬੋਧਨ ’ਚ ਰਾਸ਼ਟਰਪਤੀ ਗਨੀ ਨੇ ਕਿਹਾ ਕਿ ਮੌਜੂਦਾ ਹਾਲਾਤ ’ਚ ਅਫਗਾਨ ਸੁਰੱਖਿਆ ਤੇ ਰੱਖਿਆ ਬਲਾਂ ਨੂੰ ਫਿਰ ਤੋਂ ਸੰਗਠਿਤ ਕਰਨਾ ਸਾਡੀ ਸਰਵਉੱਚ ਪਹਿਲ ਹੈ। ਗਨੀ ਨੇ ਕਿਹਾ ਕਿ ਮੌਜੂਦਾ ਹਾਲਾਤ ’ਚ ਦੇਸ਼ ਦੇ ਰਾਸ਼ਟਰੀ ਸੁਰੱਖਿਆ ਤੇ ਰੱਖਿਆ ਬਲਾਂ ਨੂੰ ਦੁਬਾਰਾ ਸੰਗਠਿਤ ਕਰਨਾ ਸਾਡੀ ਸਰਵਉੱਚ ਪਹਿਲ ਹੈ ਤੇ ਇਸ ਉਦੇਸ਼ ਲਈ ਜ਼ਰੂਰੀ ਉਪਾਅ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਤੁਹਾਡੇ ਰਾਸ਼ਟਰਪਤੀ ਦੇ ਰੂਪ ’ਚ ਮੇਰਾ ਧਿਆਨ ਲੋਕਾਂ ਦੀ ਅਸਥਿਰਤਾ, ਹਿੰਸਾ ਤੇ ਪਲਾਇਨ ਨੂੰ ਰੋਕਣ ’ਤੇ ਹੈ।

Manoj

This news is Content Editor Manoj