ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਦਿਆਂ ਹੀ ਪਾਕਿ ਫੌਜ ਵੰਡੀ ਗਈ 2 ਗੁਟਾਂ ’ਚ

05/03/2022 12:42:18 AM

ਗੁਰਦਾਸਪੁਰ (ਜ. ਬ.)- ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਣ ਤੋਂ ਬਾਅਦ ਪਾਕਿਸਤਾਨੀ ਫੌਜ 2 ਗੁਟਾਂ ਵਿਚ ਵੰਡੀ ਗਈ ਦਿਖਾਈ ਦੇ ਰਹੀ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੱਤਾ ਤੋਂ ਹਟਾਉਣ ਵਿਚ ਪਾਕਿਸਤਾਨ ਫੌਜ ਦੇ ਮੁਖੀ ਜਾਵੇਦ ਕਮਰ ਬਾਜਵਾ ਦੀ ਸਿੱਧੀ ਦਖਲਅੰਦਾਜ਼ੀ ਮੰਨਿਆ ਜਾ ਰਿਹਾ ਹੈ, ਜਦਕਿ ਪਾਕਿਸਤਾਨ ਦੀ ਗੁਪਤਚਰ ਏਜੰਸੀ ਆਈ. ਐੱਸ. ਆਈ. ਦੇ ਸਾਬਕਾ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਾਮਿਦ ਇਸ ਮਾਮਲੇ ਵਿਚ ਇਮਰਾਨ ਖਾਨ ਦਾ ਸਾਥ ਦੇ ਰਹੇ ਹਨ।

ਇਹ ਖ਼ਬਰ ਪੜ੍ਹੋ- ਪ੍ਰਿਥਵੀ ਸ਼ਾਹ 'ਤੇ ਲਗਾਇਆ ਗਿਆ ਜੁਰਮਾਨਾ, ਲਖਨਊ ਵਿਰੁੱਧ ਮੈਚ 'ਚ ਕੀਤੀ ਸੀ ਇਹ ਹਰਕਤ
ਪਾਕਿਸਤਾਨ ਫੌਜ ਦਾ 2 ਗੁਟਾਂ ਵਿਚ ਵੰਡ ਤਾਂ ਉਸੇ ਸਮੇਂ ਸ਼ੁਰੂ ਹੋ ਗਈ ਸੀ ਜਦੋਂ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਦੇ ਤੁਰੰਤ ਬਾਅਦ ਫੈਜ਼ ਹਮੀਦ ਅਫਗਾਨਿਸਤਾਨ ਗਏ ਸਨ। ਜਦੋਂ ਜਨਰਲ ਬਾਜਵਾ ਨੇ ਫੈਜ਼ ਹਮੀਦ ਤੋਂ ਪੁੱਛਿਆ ਸੀ ਕਿ ਉਨ੍ਹਾਂ ਨੇ ਅਫਗਾਨਿਸਤਾਨ ਜਾਣ ਦੀ ਇਜਾਜ਼ਤ ਕਿਸ ਤੋਂ ਲਈ ਤਾਂ ਫੈਜ਼ ਹਮੀਦ ਨੇ ਸਪਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਇਜਾਜ਼ਤ ਲਈ ਸੀ। ਓਦੋਂ ਤੋਂ ਹੀ ਫੈਜ਼ ਹਮੀਦ ਤੇ ਬਾਜਵਾ ਵਿਚਾਲੇ ਟਕਰਾਅ ਸ਼ੁਰੂ ਹੋ ਗਿਆ ਸੀ। ਇਸ ਸਮੇਂ ਪਾਕਿਸਤਾਨੀ ਫੌਜ ਦੇ ਇਕ ਗੁੱਟ ’ਤੇ ਬਾਜਵਾ ਅਤੇ ਦੂਸਰੇ ਗੁੱਟ ’ਤੇ ਫੈਜ਼ ਹਮੀਦ ਦਾ ਕੰਟਰੋਲ ਹੈ।

ਇਹ ਖ਼ਬਰ ਪੜ੍ਹੋ- ਰਾਹਿਲ ਗੰਗਜੀ 'ਦਿ ਕਰਾਊਨ ਗੋਲਫ ਚੈਂਪੀਅਨਸ਼ਿਪ' 'ਚ ਸਾਂਝੇ ਤੌਰ 'ਤੇ 47ਵੇਂ ਸਥਾਨ 'ਤੇ ਰਹੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Gurdeep Singh

Content Editor

Related News