ਨਕਲੀ ਠੱਪਿਆਂ ਦੇ ਕਾਰੋਬਾਰੀ ਪੰਜਾਬੀ ਨੂੰ 14,500 ਪੌਂਡ ਜੁਰਮਾਨਾ ਤੇ 3,075.14 ਪੌਂਡ ਕਾਲੀ ਕਮਾਈ ਭਰਨ ਦੇ ਹੁਕਮ

06/09/2017 6:06:35 PM

ਲੰਡਨ (ਰਾਜਵੀਰ ਸਮਰਾ)— ਬੀਤੇ ਦਿਨੀਂ ਬਰਮਿੰਘਮ ਵਿਚ ਇਕ ਪੰਜਾਬੀ ਨੂੰ ਨਕਲੀ ਠੱਪਿਆਂ ਸਬੰਧੀ ਹੋਲਸੇਲ ਕਾਰੋਬਾਰ ਕਰਨ ਦੇ ਦੋਸ਼ ਤਹਿਤ 14,500 ਪੌਂਡ ਭਰਨੇ ਪੈ ਗਏ।|ਬਰਮਿੰਘਮ ਕਰਾਊਨ ਕੋਰਟ 'ਚ ਇਸ ਮੁਕੱਮਦੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਮੀਤ ਸਿੰਘ ਅਲਵਾਦੀ (24) ਵਲੋਂ ਗ੍ਰੇਟ ਹੇਪਟਨ ਸਟਰੀਟ, ਹੌਲਕੀ, ਬਰਮਿੰਘਮ ਵਿਖੇ ਕਿੰਗਜ਼ ਵਾਚਜ ਦੇ ਨਾਮ ਹੇਠ ਇਕ ਹੋਲਸੇਲ ਕਾਰੋਬਾਰ ਮੀਤ (ਯੂ.ਕੇ)ਲਿਮਟਿਡ ਚਲਾਇਆ ਜਾ ਰਿਹਾ ਸੀ, ਜਿਥੋਂ ਕਈ ਤਰ੍ਹਾਂ ਦੇ ਜਾਅਲੀ ਠੱਪਿਆਂ ਵਾਲਾ ਸਮਾਨ, ਜਿਸ ਵਿਚ ਘੜੀਆਂ, ਧੁੱਪ ਦੀਆਂ ਐਨਕਾਂ ਅਤੇ ਪਰਸ ਵੀ ਸ਼ਾਮਲ ਸਨ, ਬਰਾਮਦ ਹੋਏ ਸਨ। ਅਦਾਲਤ 'ਚ ਕੰਪਨੀ ਅਤੇ ਕੰਪਨੀ ਦੇ ਡਾਇਰੈਕਟਰ ਅਲਵਾਦੀ ਨੇ ਟਰੇਡਜ਼ ਮਾਰਕ ਐਕਟ 1984 ਦੇ ਤਹਿਤ 6 ਦੋਸ਼ ਕਬੂਲ ਲਿਆ,|ਜਿਨ੍ਹਾਂ ਸਬੰਧੀ ਉਸ ਨੂੰ 14,500 ਪੌਂਡ ਜੁਰਮਾਨਾ ਅਤੇ ਕੰਪਨੀ 'ਚੋਂ ਜ਼ਬਤ ਕੀਤੇ ਸਮਾਂ 'ਚ ਕਾਲੀ ਕਮਾਈ ਦੇ 3,075.14 ਪੌਂਡ ਭਰਨ ਦੇ ਹੁਕਮ ਵੀ ਸੁਣਾਏ ਗਏ। ਉਥੋਂ ਜ਼ਬਤ ਕੀਤਾ ਸਾਰਾ ਸਮਾਂ ਨਸ਼ਟ ਕਰਨ ਦੇ ਹੁਕਮ ਸੁਣਾਏ ਗਏ।|ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ ਮੀਤ (ਯੂ.ਕੇ) ਲਿਮਟਿਡ ਕਾਰੋਬਾਰ ਪਹਿਲਾ ਵਾਂਗ ਜਾਰੀ ਹੈ।