ਮਾਂ ਦੀ ਅਣਗਹਿਲੀ ਕਾਰਨ 7 ਮਹੀਨੇ ਦਾ ਬੱਚਾ ਹੋਇਆ ਅਪਾਹਜ਼, ਜਾਂਚ ਜਾਰੀ

06/21/2018 10:23:06 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਪੱਛਮੀ ਸਿਡਨੀ ਵਿਚ ਇਕ 27 ਸਾਲਾ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਔਰਤ 'ਤੇ ਆਪਣੇ 7 ਹਫਤੇ ਦੇ ਬੱਚੇ ਦੀ ਦੇਖਭਾਲ ਵਿਚ ਅਣਗਹਿਲੀ ਕਰਨ ਦਾ ਦੋਸ਼ ਹੈ। ਬੱਚੇ ਦੀ ਸਿਹਤ ਅਪ੍ਰੈਲ ਮਹੀਨੇ ਵਿਚ ਵਿਗੜੀ ਸੀ ਅਤੇ ਉਸ ਨੂੰ ਸਿਡਨੀ ਦੇ ਪੱਛਮ ਵਿਚ ਸਥਿਤ ਵੈਸਟਮੀਡ ਬੱਚਿਆਂ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। 7 ਮਹੀਨੇ ਦੇ ਬੱਚੇ ਨੂੰ ਹਸਪਤਾਲ ਲਿਜਾਣ ਤੋਂ 24 ਘੰਟੇ ਪਹਿਲਾਂ ਪਏ ਦੌਰੇ ਪਏ ਸਨ ਜਿਸ ਕਾਰਨ ਉਹ ਪੂਰੀਰ ਤਰ੍ਹਾਂ ਅਪਾਹਜ਼ ਹੋ ਗਿਆ ਸੀ। ਬੱਚੇ ਦੀ ਇਸ ਤਰ੍ਹਾਂ ਦੀ ਸਥਿਤੀ ਹੋਣ ਕਾਰਨ ਡਾਕਟਰਾਂ ਨੇ 17 ਅਪ੍ਰੈਲ ਨੂੰ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ। ਡਾਕਟਰਾਂ ਨੇ ਪੁਲਸ ਨੂੰ ਦੱਸਿਆ ਕਿ ਦਿਮਾਗ, ਅੱਖਾਂ ਅਤੇ ਰੀੜ੍ਹ ਦੀ ਹੱਡੀ ਦੀਆਂ ਸੱਟਾਂ ਦੇ ਬਾਅਦ ਬੱਚਾ ਪੂਰੀ ਤਰ੍ਹਾਂ ਨਾਲ ਅਪਾਹਜ਼ ਹੋ ਗਿਆ ਹੈ। 
ਬਾਲ ਅਪਰਾਧ ਅਤੇ ਸੈਕਸ ਅਪਰਾਧ ਨਾਲ ਜੁੜੀ ਜਾਂਚ ਟੀਮ ਨੂੰ ਇਸ ਮਾਮਲੇ ਦੀ ਜਾਂਚ ਦਾ ਕੰਮ ਸੌਂਪਿਆ ਗਿਆ ਹੈ। ਇਹ ਟੀਮ ਜਾਂਚ ਕਰੇਗੀ ਕਿ ਬੱਚਾ ਇੰਨਾ ਗੰਭੀਰ ਜ਼ਖਮੀ ਕਿਵੇਂ ਹੋ ਗਿਆ ਸੀ। ਇਸ ਤੋਂ ਪਹਿਲਾਂ 27 ਸਾਲਾ ਔਰਤ ਨੂੰ ਕੱਲ ਸਿਡਨੀ ਦੇ ਉੱਤਰੀ-ਪੱਛਮੀ ਇਲਾਕੇ ਵਿਚ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ। ਗ੍ਰੇਨਵਿਲੇ ਪੁਲਸ ਸਟੇਸ਼ਨ ਵਿਚ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਔਰਤ 'ਤੇ ਬੱਚੇ ਦੀ ਦੇਖਭਾਲ ਨਾ ਕਰਨ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਕਾਰਨ ਉਹ ਇੰਨਾ ਗੰਭੀਰ ਜ਼ਖਮੀ ਹੋਇਆ। ਅਦਾਲਤ ਵਿਚ ਜਾਸੂਸਾਂ ਦੀ ਦਲੀਲ ਸੀ ਕਿ ਬੱਚੇ ਨੂੰ ਮੈਡੀਕਲ ਮਦਦ ਦੇਣ ਦੇ 24 ਘੰਟੇ ਪਹਿਲਾਂ ਦੌਰੇ ਪਏ ਸਨ। ਦੋਸ਼ ਲਗਾਏ ਜਾਣ ਦੇ ਬਾਵਜੂਦ ਫਿਲਹਾਲ ਔਰਤ ਜ਼ਮਾਨਤ 'ਤੇ ਰਿਹਾਅ ਹੋ ਗਈ ਹੈ। ਹੁਣ ਉਹ 17 ਜੁਲਾਈ ਨੂੰ ਪੈਰਾਮਾਟਾ ਅਦਾਲਤ ਵਿਚ ਪੇਸ਼ ਹੋਵੇਗੀ। ਉੱਧਰ ਇਸ ਮਾਮਲੇ ਵਿਚ ਜਾਂਚ ਜਾਰੀ ਹੈ। ਪੁਲਸ ਦਾ ਕਹਿਣਾ ਹੈ ਕਿ ਔਰਤ 'ਤੇ ਹੋਰ ਦੇਸ਼ ਲਗਾਏ ਜਾ ਸਕਦੇ ਹਨ।