ਕੰਡੋਮ ਨੇ 30 ਵਰ੍ਹਿਆਂ ਬਾਅਦ ਜਬਰ-ਜ਼ਨਾਹ ਤੇ ਕਤਲ ਦੇ ਮੁਲਜ਼ਮ ਨੂੰ ਫਸਾਇਆ

07/17/2018 11:03:12 PM

ਵਾਸ਼ਿੰਗਟਨ— ਇਕ ਘਟਨਾ 'ਤੇ ਕੀਤੀ ਗਈ ਪੁਲਸ ਕਾਰਵਾਈ ਵਾਕਈ ਤੁਹਾਨੂੰ ਹੈਰਾਨ ਕਰ ਦੇਵੇਗੀ। ਦਰਅਸਲ, ਇਕ ਬੱਚੀ ਨਾਲ ਹੋਏ ਜਬਰ-ਜ਼ਨਾਹ ਦੇ ਮਾਮਲੇ ਵਿਚ ਮੁਲਜ਼ਮ 30 ਵਰ੍ਹਿਆਂ ਬਾਅਦ ਫੜਿਆ ਗਿਆ। ਇਸ ਮਾਮਲੇ ਵਿਚ ਪੁਲਸ ਨੂੰ ਅਹਿਮ ਸੁਰਾਗ ਦੇ ਨਾਂ 'ਤੇ ਕੁਝ ਕੰਡੋਮ ਪ੍ਰਾਪਤ ਹੋਏ ਸਨ। ਉਸ ਨੂੰ ਆਧਾਰ ਬਣਾ ਕੇ ਪੁਲਸ ਨੇ ਖੋਜ ਸ਼ੁਰੂ ਕੀਤੀ ਅਤੇ ਅਪਰਾਧੀ ਦੇ ਕੋਲ ਪਹੁੰਚ ਗਈ। ਮੁਲਜ਼ਮ ਨੇ ਲੱਗਭਗ 30 ਸਾਲ ਪਹਿਲਾਂ 8 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ। ਬੱਚੀ ਦੀ ਲਾਸ਼ ਪੁਲਸ ਨੂੰ ਇਕ ਟੋਏ ਵਿਚੋਂ ਲੱਭੀ ਸੀ।
ਘਟਨਾ ਅਮਰੀਕਾ ਦੇ ਇੰਡੀਆਨਾ ਦੀ ਹੈ। ਪੁਲਸ ਨੇ 59 ਸਾਲਾ ਮੁਲਜ਼ਮ ਜਾਨ ਮਿਲਰ ਨੂੰ ਬੀਤੇ ਐਤਵਾਰ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ। ਇਹ ਗ੍ਰਿਫਤਾਰੀ ਓਦੋਂ ਹੋਈ ਜਦੋਂ ਮੁਲਜ਼ਮ ਦਾ ਡੀ. ਐੱਨ. ਏ. ਬੱਚੀ ਦੇ ਕੱਪੜਿਆਂ ਤੋਂ ਮਿਲੇ ਡੀ. ਐੱਨ. ਏ. ਨਾਲ ਮੈਚ ਕਰ ਗਿਆ। ਪੁਲਸ ਨੇ ਚਾਰਜਸ਼ੀਟ ਵਿਚ ਦੱਸਿਆ ਕਿ ਘਟਨਾ ਤੋਂ ਬਾਅਦ ਬੱਚੀ ਦੇ ਘਰਵਾਲਿਆਂ ਨੇ 1988 ਵਿਚ ਬੱਚੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ ਤੇ ਤਿੰਨ ਦਿਨ ਬਾਅਦ ਪੁਲਸ ਨੂੰ ਬੱਚੀ ਦੀ ਲਾਸ਼ ਮਿਲੀ ਸੀ।
ਜਾਣਕਾਰੀ ਮੁਤਾਬਕ ਪੁਲਸ ਨੂੰ ਜਾਂਚ ਦੌਰਾਨ ਵਰਤੇ ਹੋਏ ਕੰਡੋਮ ਮਿਲੇ ਸਨ। ਕੰਡੋਮ ਤੋਂ ਮਿਲੇ ਡੀ. ਐੱਨ. ਏ. ਦਾ ਜਦੋਂ ਬੱਚੀ ਦੇ ਕੱਪੜਿਆਂ ਤੋਂ ਮਿਲੇ ਡੀ. ਐੱਨ. ਏ. ਨਾਲ ਮਿਲਾਨ ਕੀਤਾ ਗਿਆ ਤਾਂ ਦੋਵਾਂ ਦੇ ਨਮੂਨਿਆਂ 'ਚ ਇਕੋ ਜਿਹਾ ਡੀ. ਐੱਨ. ਏ. ਸੀ। ਇਸ ਤੋਂ ਬਾਅਦ ਪੁਲਸ 30 ਸਾਲ ਬਾਅਦ ਮੁਲਜ਼ਮ ਕੋਲ ਪਹੁੰਚ ਗਈ।