ਮਾਲੀ ''ਚ ਸ਼ੱਕੀ ਜਿਹਾਦੀ ਹਮਲੇ ਦੌਰਾਨ 30 ਫੌਜੀਆਂ ਦੀ ਮੌਤ

03/20/2020 3:59:00 PM

ਬਮਾਕੋ- ਮਾਲੀ ਵਿਚ ਹੋਏ ਇਕ ਸ਼ੱਕੀ ਜਿਹਾਦੀ ਹਮਲੇ ਵਿਚ ਦੇਸ਼ ਦੇ ਤਕਰੀਬਨ 30 ਫੌਜੀਆਂ ਦੀ ਮੌਤ ਹੋ ਗਈ ਤੇ ਪੰਜ ਹੋਰ ਲੋਕ ਇਸ ਦੌਰਾਨ ਜ਼ਖਮੀ ਹੋ ਗਏ। ਫੌਜ ਦੇ ਇਕ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਹ ਹਮਲਾ ਗਾਓ ਦੇ ਉੱਤਰ ਵਿਚ ਤਰਕਿੰਤ ਸਥਿਤ ਇਕ ਫੌਜੀ ਕੈਂਪ 'ਤੇ ਵੀਰਵਾਰ ਤੜਕੇ ਹੋਇਆ।

ਮਾਲੀ ਦੇ ਸੁਰੱਖਿਆ ਬਲਾਂ ਨੇ ਟਵੀਟ ਕੀਤਾ ਕਿ ਤਰਕਿੰਤ ਵਿਚ ਹੋਏ ਹਮਲੇ ਵਿਚ ਮਰਨ ਵਾਲਿਆਂ ਗਿਣਤੀ ਵਧ ਕੇ 30 ਹੋ ਗਈ ਹੈ ਤੇ ਪੰਜ ਲੋਕ ਇਸ ਦੌਰਾਨ ਜ਼ਖਮੀ ਹੋਏ ਹਨ। ਇਸ ਤੋਂ ਪਹਿਲਾਂ ਫੌਜ ਨੇ ਕਿਹਾ ਸੀ ਕਿ ਤਰਕਿੰਤ ਵਿਚ ਉਸ ਦੇ ਕੈਂਪ 'ਤੇ ਅੱਤਵਾਦੀ ਹਮਲਾ ਹੋਇਆ ਸੀ। ਉਸ ਨੇ ਪਹਿਲਾਂ ਇਸ ਹਮਲੇ ਵਿਚ 2 ਫੌਜੀਆਂ ਦੀ ਮੌਤ ਤੇ 10 ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਦਿੱਤੀ ਸੀ। ਇਹ ਪਿਛਲੇ ਚਾਰ ਮਹੀਨੇ ਵਿਚ ਮਾਲੀ ਦੀ ਫੌਜ 'ਤੇ ਹੋਇਆ ਸਭ ਤੋਂ ਘਾਤਕ ਹਮਲਾ ਹੈ।

Baljit Singh

This news is Content Editor Baljit Singh