IHC ਵੱਲੋਂ ਪਾਕਿ ਫ਼ੌਜ ਨੂੰ ਕਰਾਰਾ ਝਟਕਾ, ਡੇਢ ਲੱਖ ਕਰੋੜ ਦੇ 'ਕਾਰੋਬਾਰ' ਨੂੰ ਬੰਦ ਕਰਨ ਦੇ ਦਿੱਤੇ ਆਦੇਸ਼

07/14/2022 1:10:15 PM

ਇਸਲਾਮਾਬਾਦ (ਬਿਊਰੋ): ਇਸਲਾਮਾਬਾਦ ਹਾਈ ਕੋਰਟ ਨੇ ਪਾਕਿਸਤਾਨੀ ਫ਼ੌਜ ਨੂੰ ਕਰਾਰਾ ਝਟਕਾ ਦਿੱਤਾ ਹੈ, ਜੋ ਤੇਲ ਪਾਈਪਲਾਈਨਾਂ ਬਣਾਉਣ ਤੋਂ ਲੈ ਕੇ ਘਰ ਵੇਚਣ ਤੱਕ 50 ਤੋਂ ਜ਼ਿਆਦਾ ਕਾਰੋਬਾਰ ਕਰ ਰਹੀ ਹੈ। ਹਾਈ ਕੋਰਟ ਨੇ ਬੁੱਧਵਾਰ ਨੂੰ ਇਕ ਵਿਸਤ੍ਰਿਤ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਪਾਕਿਸਤਾਨੀ ਫ਼ੌਜ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਕਿਸੇ ਵੀ ਵਪਾਰਕ ਉੱਦਮ ਨੂੰ ਚਲਾਉਣ ਦਾ ਕੋਈ ਅਧਿਕਾਰ ਜਾਂ ਅਧਿਕਾਰ ਖੇਤਰ ਨਹੀਂ ਹੈ। ਹਾਈ ਕੋਰਟ ਨੇ ਇਹ ਵੀ ਐਲਾਨ ਕੀਤਾ ਕਿ ਪਾਕਿਸਤਾਨੀ ਜਲ ਸੈਨਾ ਦਾ ਗੋਲਫ ਕੋਰਸ ਗੈਰ-ਕਾਨੂੰਨੀ ਹੈ ਅਤੇ ਰੱਖਿਆ ਸਕੱਤਰ ਨੂੰ ਰਾਸ਼ਟਰੀ ਖਜ਼ਾਨੇ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਆਡਿਟ ਕਰਨ ਦਾ ਹੁਕਮ ਦਿੱਤਾ। 
ਪਾਕਿਸਤਾਨੀ ਫ਼ੌਜ ਦਾ ਕੁੱਲ ਕਾਰੋਬਾਰ ਕਰੀਬ 1.5 ਲੱਖ ਕਰੋੜ ਰੁਪਏ ਦਾ ਹੈ।

ਇਸਲਾਮਾਬਾਦ ਹਾਈ ਕੋਰਟ ਨੇ ਕਿਹਾ ਕਿ ਕਿਉਂਕਿ ਫ਼ੌਜ ਦੀ ਕਮਾਂਡ ਅਤੇ ਨਿਯੰਤਰਣ ਸੰਘੀ ਸਰਕਾਰ ਕੋਲ ਹੈ, ਇਸ ਲਈ ਕੋਈ ਵੀ ਸ਼ਾਖਾ ਆਪਣੀ ਸਥਾਪਨਾ ਤੋਂ ਬਾਹਰ ਕੋਈ ਵੀ ਗਤੀਵਿਧੀ ਨਹੀਂ ਕਰ ਸਕਦੀ ਜਦੋਂ ਤੱਕ ਉਸਨੂੰ ਅਜਿਹਾ ਕਰਨ ਲਈ ਨਹੀਂ ਕਿਹਾ ਜਾਂਦਾ। ਹਾਈਕੋਰਟ ਨੇ ਇਹ ਵੀ ਕਿਹਾ ਕਿ ਫ਼ੌਜ ਦੀਆਂ ਜ਼ਿੰਮੇਵਾਰੀਆਂ ਖਾਸ ਤੌਰ 'ਤੇ ਸੰਵਿਧਾਨ 'ਚ ਲਿਖੀਆਂ ਗਈਆਂ ਹਨ। ਅਦਾਲਤ ਨੇ ਨੈਸ਼ਨਲ ਪਾਰਕ ਦੇ ਅੰਦਰ 8,068 ਏਕੜ ਜ਼ਮੀਨ 'ਤੇ ਪਾਕਿਸਤਾਨੀ ਫ਼ੌਜ ਦੇ ਡਾਇਰੈਕਟੋਰੇਟ ਦੇ ਦਾਅਵੇ ਨੂੰ ਵੀ ਰੱਦ ਕਰ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ : ਰਿਚਮੰਡ ਹਿਲ 'ਚ ਤੋੜਿਆ ਗਿਆ ਮਹਾਤਮਾ ਗਾਂਧੀ ਦਾ 'ਬੁੱਤ', ਭਾਰਤੀ ਦੂਤਘਰ ਨੇ ਜਤਾਈ ਨਾਰਾਜ਼ਗੀ

ਫ਼ੌਜ ਨੇ ਜ਼ਮੀਨ ਆਪਣੇ ਹੱਥਾਂ 'ਚ ਲੈ ਕੇ ਕੀਤੀ ਕਾਨੂੰਨ ਦੀ ਉਲੰਘਣਾ

ਅਦਾਲਤ ਨੇ ਪਾਕਿਸਤਾਨੀ ਫ਼ੌਜ ਅਤੇ ਮੋਨਾਲ ਰੈਸਟੋਰੈਂਟ ਵਿਚਕਾਰ ਲੀਜ਼ ਨੂੰ ਰੱਦ ਕਰ ਦਿੱਤਾ। ਹਾਈ ਕੋਰਟ ਦੇ ਫ਼ੈਸਲੇ ਵਿੱਚ ਇਸਲਾਮਾਬਾਦ ਵਾਤਾਵਰਨ ਕਮਿਸ਼ਨ ਦੀ ਰਿਪੋਰਟ ਵੀ ਸ਼ਾਮਲ ਕੀਤੀ ਗਈ ਹੈ। ਅਦਾਲਤ ਨੇ ਕਿਹਾ ਕਿ ਮਾਰਗਲਾ ਪਹਾੜੀਆਂ ਦੀ ਸੁਰੱਖਿਆ ਕਰਨਾ ਰਾਜ ਅਤੇ ਸਰਕਾਰੀ ਅਧਿਕਾਰੀਆਂ ਦਾ ਫਰਜ਼ ਹੈ। ਅਦਾਲਤ ਨੇ ਕਿਹਾ ਕਿ ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਦੇ ਨਾਲ ਹੀ ਵਿਡੰਬਨਾ ਇਹ ਹੈ ਕਿ ਪਾਕਿਸਤਾਨੀ ਫ਼ੌਜ ਇੱਕ ਸੁਰੱਖਿਅਤ ਖੇਤਰ ਨੂੰ ਤਬਾਹ ਕਰ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ ਅਮਰੀਕੀ ਨਾਗਰਿਕ ਟੈਕਸਾਸ ਆਰਥਿਕ ਵਿਕਾਸ ਨਿਗਮ ਦੇ ਬੋਰਡ ਆਫ਼ ਡਾਇਰੈਕਟਰਜ਼ ਲਈ ਨਾਮਜ਼ਦ 

ਅਦਾਲਤ ਨੇ ਕਿਹਾ ਕਿ ਪਾਕਿਸਤਾਨ ਦੀ ਜਲ ਸੈਨਾ ਅਤੇ ਸੈਨਾ ਦੋਵਾਂ ਨੇ ਇਸ ਜ਼ਮੀਨ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨੀ ਫ਼ੌਜ ਨੇ ਦੇਸ਼ ਵਿੱਚ ਉਦਯੋਗਾਂ ਦਾ ਇੱਕ ਵੱਡਾ ਸਾਮਰਾਜ ਬਣਾਇਆ ਹੋਇਆ ਹੈ। ਪਾਕਿਸਤਾਨੀ ਫ਼ੌਜ ਤੇਲ ਦੇ ਕਾਰੋਬਾਰ ਵਿਚ ਵੀ ਦਾਖਲ ਹੋ ਗਈ ਹੈ, ਜਿਸ ਨੂੰ ਸਭ ਤੋਂ ਵੱਧ ਮੁਨਾਫੇ ਵਾਲਾ ਕਾਰੋਬਾਰ ਮੰਨਿਆ ਜਾਂਦਾ ਹੈ। ਫ਼ੌਜ ਆਪਣੀਆਂ ਵੱਖ-ਵੱਖ ਵਪਾਰਕ ਸੰਸਥਾਵਾਂ ਰਾਹੀਂ 50 ਤੋਂ ਵੱਧ ਕਾਰੋਬਾਰ ਚਲਾਉਂਦੀ ਹੈ ਅਤੇ ਰਿਹਾਇਸ਼ੀ ਜਾਇਦਾਦਾਂ ਦੀ ਮਾਲਕ ਹੈ। ਸਾਲ 2016 ਵਿੱਚ ਫ਼ੌਜ ਦੁਆਰਾ ਚਲਾਏ ਜਾ ਰਹੇ ਕਾਰੋਬਾਰ ਦੀ ਕੀਮਤ ਲਗਭਗ 20 ਬਿਲੀਅਨ ਡਾਲਰ (1400 ਅਰਬ ਭਾਰਤੀ ਰੁਪਏ) ਸੀ, ਜੋ ਸਿਰਫ ਤਿੰਨ ਸਾਲਾਂ ਵਿੱਚ ਵੱਧ ਕੇ ਲਗਭਗ 100 ਬਿਲੀਅਨ ਡਾਲਰ (ਕਰੀਬ 7000 ਅਰਬ ਰੁਪਏ) ਹੋ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News