ਮਹਿਲਾ ਦੀਆਂ ਅੱਖਾਂ ''ਚੋਂ ਰੋਜ਼ ਨਿਕਲਦੇ ਹਨ 50 ਕ੍ਰਿਸਟਲ ਹੰਝੂ, ਡਾਕਟਰ ਵੀ ਹੈਰਾਨ

09/24/2019 10:51:20 AM

ਯੇਰੇਵਨ (ਬਿਊਰੋ)— ਜ਼ਿਆਦਾਤਰ ਲੋਕ ਕਿਸੇ ਦੁੱਖ ਜਾਂ ਤਕਲੀਫ ਵੇਲੇ ਰੋਂਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹਾ ਮਹਿਲਾ ਬਾਰੇ ਦੱਸ ਰਹੇ ਹਾਂ ਜਿਸ ਦਾ ਰੋਣਾ ਹੀ ਉਸ ਦੇ ਦੁੱਖ ਦਾ ਕਾਰਨ ਬਣਿਆ ਹੋਇਆ ਹੈ। ਸੋਵੀਅਤ ਰੂਸ ਤੋਂ ਵੱਖ ਹੋ ਕੇ ਬਣੇ ਦੇਸ਼ ਅਰਮੇਨੀਆ ਦੇ ਪਿੰਡ ਸਪੇਂਡਰੀਅਨ ਦੀ ਰਹਿਣ ਵਾਲੀ 22 ਸਾਲਾ ਸੈਟੇਨਿਕ ਕਾਜ਼ੇਰਿਅਨ (Satenik Kazaryan) ਦੇ ਰੋਜ਼ 50 ਕ੍ਰਿਸਟਲ ਹੰਝੂ ਨਿਕਲਦੇ ਹਨ। ਉਸ ਦਾ ਕੇਸ ਦੇਖ ਕੇ ਡਾਕਟਰ ਵੀ ਹੈਰਾਨ ਹਨ। ਉਹ ਜਾਂਚ ਵਿਚ ਜੁਟੇ ਹਨ ਕਿ ਆਖਿਰ ਅੱਖਾਂ ਵਿਚ ਕ੍ਰਿਸਟਲ ਹੰਝੂ ਕਿਵੇਂ ਬਣ ਰਹੇ ਹਨ। 

PunjabKesari

ਇਕ ਬੱਚੇ ਦੀ ਮਾਂ ਕਾਜ਼ੇਰੀਅਨ ਦਾ ਕਹਿਣਾ ਹੈ ਕਿ ਇਸ ਸਥਿਤੀ ਨੇ ਉਸ ਦੀ ਜ਼ਿੰਦਗੀ ਨੂੰ ਮੁਸ਼ਕਲ ਬਣਾ ਦਿੱਤਾ ਹੈ। ਉਨ੍ਹ੍ਹਾਂ ਦਾ ਪਰਿਵਾਰ ਖੇਤੀਬਾੜੀ ਕਰਦਾ ਹੈ। ਇਸ ਕੋਲ ਉਨ੍ਹਾਂ ਕੋਲ ਮਹਿੰਗਾ ਇਲਾਜ ਕਰਵਾਉਣ ਲਈ ਪੈਸੇ ਨਹੀਂ ਹਨ। ਕਾਜ਼ੇਰੀਅਨ ਨੇ ਦੱਸਿਆ,''ਕੁਝ ਸਮਾਂ ਪਹਿਲਾਂ ਮੈਂ ਦੰਦਾਂ ਦੇ ਡਾਕਟਰ ਕੋਲ ਜਾਂਦੀ ਸੀ। ਉਦੋਂ ਮੈਨੂੰ ਅੱਖਾਂ ਵਿਚ ਧੂੜ ਜਾਣ ਜਿਹਾ ਅਹਿਸਾਸ ਹੋਇਆ। ਦੇਖਿਆ ਤਾਂ ਅੱਖਾਂ ਵਿਚੋਂ ਕੁਝ ਕ੍ਰਿਸਟਲ ਨਿਕਲ ਰਹੇ ਸਨ। ਇਨ੍ਹਾਂ ਨੂੰ ਲੈ ਕੇ ਅਸੀਂ ਤੁਰੰਤ ਅੱਖਾਂ ਦੇ ਮਾਹਰ ਡਾਕਟਰ ਕੋਲ ਪਹੁੰਚੇ। ਸ਼ੁਰੂ ਵਿਚ ਲਈਆਂ ਗਈਆਂ ਦਵਾਈਆਂ ਨਾਲ ਹੰਝੂਆਂ ਤੋਂ ਥੋੜ੍ਹੀ ਰਾਹਤ ਮਿਲੀ ਸੀ ਪਰ ਹੁਣ ਕ੍ਰਿਸਟਲ ਹੰਝੂਆਂ ਨਾਲ ਕਾਫੀ ਦਰਦ ਹੁੰਦਾ ਹੈ। ਮੇਰੀ ਸਥਿਤੀ ਦੇਖ ਕੇ ਸਾਰੇ ਡਾਕਟਰ ਹੈਰਾਨ ਹਨ।'' 

PunjabKesari

ਕਾਜ਼ੇਰੀਅਨ ਨੇ ਦੱਸਿਆ ਕਿ ਕਿਸੇ ਡਾਕਟਰ ਨੂੰ ਵੀ ਮੇਰੀ ਬੀਮਾਰੀ ਸਮਝ ਨਹੀਂ ਆ ਰਹੀ। ਇਸ  ਕਾਰਨ ਇਲਾਜ ਵੀ ਨਹੀਂ ਹੋ ਪਾ ਰਿਹਾ ਅਤੇ ਡਾਕਟਰ ਆਪਰੇਸ਼ਨ ਵੀ ਨਹੀਂ ਕਰ ਪਾ ਰਹੇ ਹਨ। ਕਾਜ਼ੇਰੀਅਨ ਦੀ ਸੱਸ ਜ਼ਮੀਰਾ ਮੀਕਾਲੀਅਨ ਨੇ ਦੱਸਿਆ,''ਇਕ ਡਾਕਟਰ ਨੇ ਤਾਂ ਕਾਜ਼ੇਰੀਅਨ ਨੂੰ ਝੂਠੀ ਮੰਨ ਕੇ ਕਲੀਨਿਕ ਵਿਚੋਂ ਬਾਹਰ ਜਾਣ ਲਈ ਕਹਿ ਦਿੱਤਾ ਸੀ ਪਰ ਬਾਅਦ ਵਿਚ ਜਦੋਂ ਹੰਝੂ ਦੇਖੇ ਤਾਂ ਮੰਨਿਆ ਕਿ ਇਹ ਕੁਦਰਤੀ ਤੌਰ 'ਤੇ ਬਣ ਰਹੇ ਹਨ। ਉਨ੍ਹਾਂ ਨੇ ਕ੍ਰਿਸਟਲ ਹੰਝੂਆਂ ਨੂੰ ਅੱਖਾਂ ਦੇ ਮਾਹਰ ਕੋਲ ਜਾਂਚ ਲਈ ਭੇਜਿਆ ਪਰ ਕਈ ਇਲਾਜ ਨਹੀਂ ਕੀਤਾ। ਪਹਿਲਾਂ ਅਸੀਂ ਸੋਚਿਆ ਕਿ ਕਾਜ਼ੇਰੀਅਨ ਨੂੰ ਦੂਜੀ ਜਗ੍ਹਾ ਲਿਜਾਇਆ ਜਾਵੇ ਪਰ ਸਾਡੀ ਆਰਥਿਕ ਸਥਿਤੀ ਇੰਨੀ ਚੰਗੀ ਨਹੀਂ ਸੀ।''

PunjabKesari

ਕਾਜ਼ੇਰੀਅਨ ਦੀ ਇਕ ਰਿਸ਼ਤੇਦਾਰ ਸਵੇਟਲਾਨ ਅਵੇਜ਼ੀਅਨ ਨੇ ਦੱਸਿਆ,''ਇਕ ਵਾਰ ਅਸੀਂ ਆਪਣੇ ਫਾਰਮ 'ਤੇ ਕੰਮ ਕਰ ਰਹੇ ਸੀ। ਉਦੋਂ ਕਾਜ਼ੇਰੀਅਨ ਦੀਆਂ ਅੱਖਾਂ ਵਿਚੋਂ ਕ੍ਰਿਸਟਲ ਨਿਕਲਣਾ ਸ਼ੁਰੂ ਹੋਇਆ। ਅਸੀਂ ਪਹਿਲਾ ਕ੍ਰਿਸਟਲ ਹਟਾ ਕੇ ਉਸ ਨੂੰ ਗਲਾਸ ਵਿਚ ਰੱਖ ਲਿਆ। ਇਸ ਮਗਰੋਂ ਦਰਦ ਵੱਧਦਾ ਗਿਆ ਅਤੇ ਇਕ-ਇਕ ਕਰ ਕੇ ਹੰਝੂ ਬਾਹਰ ਆਉਂਦੇ ਗਏ। ਅਸੀਂ ਕਾਜ਼ੇਰੀਅਨ ਨੂੰ ਡਾਕਟਰ ਕੋਲ ਲੈ ਕੇ ਗਏ। ਉਨ੍ਹਾਂ ਨੇ ਪਹਿਲਾਂ ਕਦੇ ਅਜਿਹਾ ਮਾਮਲਾ ਨਹੀਂ ਦੇਖਿਆ ਸੀ। ਇਸ ਲਈ ਉਨ੍ਹਾਂ ਨੂੰ ਸਾਡੀ ਗੱਲ 'ਤੇ ਵਿਸ਼ਵਾਸ ਨਹੀਂ ਹੋਇਆ।''

PunjabKesari

ਅਰਮੇਨੀਆ ਦੇ ਉਪ ਸਿਹਤ ਮੰਤਰੀ ਓਗੇਂਸ ਅਰੂਟੁਯਨ ਨੇ ਕਿਹਾ,''ਮਹਿਲਾ ਦੇ ਕੇਸ ਦਾ ਅਧਿਐਨ ਕੀਤਾ ਜਾ ਰਿਹਾ ਹੈ। ਅਸੀਂ ਕਾਜ਼ੇਰੀਅਨ ਦੇ ਨਾਲ ਇਕ ਹੋਰ ਬੈਠਕ ਦੀ ਯੋਜਨਾ ਬਣਾ ਰਹੇ ਹਾਂ। ਇਸ ਨਾਲ ਸਾਨੂੰ ਹੋਰ ਜ਼ਿਆਦਾ ਜਾਣਕਾਰੀ ਮਿਲੇਗੀ। ਇਸ ਦੇ ਬਾਅਦ ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਾਂਗੇ ਕਿ ਮਰੀਜ਼ ਨਾਲ ਕੀ ਹੋ ਰਿਹਾ ਹੈ।'' ਰਸ਼ੀਅਨ ਅੱਖਾਂ ਦੀ ਮਾਹਰ ਤਾਤਿਆਨਾ ਸ਼ਿਲੋਵਾ ਨੇ ਕਿਹਾ,''ਇਹ ਸਥਿਤੀ ਬਿਲਕੁੱਲ ਅਸਧਾਰਨ ਹੈ। ਇਸ ਦੀ ਪੈਥੋਲੌਜੀ ਜਾਂਚ ਹੋਣੀ ਵੀ ਮੁਸ਼ਕਲ ਹੈ। ਇਸ ਲਈ ਡਾਕਟਰ ਨੂੰ ਬੀਮਾਰੀ ਦਾ ਕਾਰਨ ਸਮਝ ਪਾਉਣਾ ਮੁਸ਼ਕਲ ਹੋ ਰਿਹਾ ਹੈ। ਕਿਉਂਕਿ ਹੰਝੂ ਵਿਚ ਪ੍ਰੋਟੀਨ, ਵਸਾ ਅਤੇ ਕੁਝ ਸੂਖਮ ਤੱਤ ਹੁੰਦੇ ਹਨ। ਜੇਕਰ ਇਸ ਵਿਚ ਲੂਣ ਦੀ ਮਾਤਰਾ ਵੱਧਦੀ ਹੈ ਤਾਂ ਇਹ ਕ੍ਰਿਸਟਲ ਵਿਚ ਤਬਦੀਲ ਹੋ ਜਾਂਦੇ ਹਨ। ਹੰਝੂਆਂ ਵਿਚ ਪ੍ਰੋਟੀਨ ਦਾ ਬਹੁਤ ਜ਼ਿਆਦਾ ਹੋਣਾ ਵੀ ਇਕ ਕਾਰਨ ਹੋ ਸਕਦਾ ਹੈ।''

PunjabKesari

ਡਾਕਟਰ ਸਿਲੋਵ ਦਾ ਕਹਿਣਾ ਹੈ ਕਿ ਕ੍ਰਿਸਟਲ ਹੰਝੂ ਸਰੀਰ ਵਿਚ ਹੋ ਰਹੀਆਂ ਦੂਜੀ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਸ਼ੁਰੂਆਤੀ ਲੱਛਣ ਵੀ ਹੋ ਸਕਦੇ ਹਨ। ਕੁਝ ਹਾਲਤਾਂ ਵਿਚ ਜੈਨੇਟਿਕ ਰੋਗ ਵੀ ਕਾਰਨ ਹੋ ਸਕਦਾ ਹੈ। ਕ੍ਰਿਸਟਲ ਅੱਖਾਂ ਦੀ ਮਿਊਕਸ ਮੇਮਬ੍ਰੇਂਨ ਦੇ ਕਿਨਾਰੇ ਹੀ ਨਹੀਂ ਦਿੱਸਦੇ, ਇਹ ਸਰੀਰ ਵਿਚ ਲੀਵਰ, ਕਿਡਨੀ ਜਿਹੇ ਅੰਗਾਂ ਵਿਚ ਹੋ ਸਕਦੇ ਹਨ, ਜਿੱਥੇ ਚਮਕ ਬਹੁਤ ਜ਼ਿਆਦਾ ਹੁੰਦੀ ਹੈ। ਇਹ ਸਥਿਤੀ ਖਤਰਨਾਕ ਹੈ ਅਤੇ ਇਸ ਦੀ ਤੁਰੰਤ ਜਾਂਚ ਕੀਤੀ ਜਾਣੀ ਚਾਹੀਦੀ ਹੈ।''


Vandana

Content Editor

Related News