ਅਰਮੇਨੀਆ ਦੇ PM ਤੇ ਉਨ੍ਹਾਂ ਦਾ ਪਰਿਵਾਰ ਹੋਇਆ ਕੋਰੋਨਾ ਮੁਕਤ

06/08/2020 10:37:26 PM

ਯੇਰੇਵਾਨ - ਅਰਮੇਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਾਸ਼ੀਨਿਆਨ ਨੇ ਆਖਿਆ ਹੈ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਕੋਰੋਨਾਵਾਇਰਸ ਤੋਂ ਮੁਕਤ ਹੋ ਗਿਆ ਹੈ। ਪਾਸ਼ੀਨਿਆਨ ਨੇ ਫੇਸਬੁੱਕ 'ਤੇ ਲਿੱਖਿਆ ਕਿ ਉਹ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਸੋਮਵਾਰ ਨੂੰ ਜਾਂਚ ਵਿਚ ਵਾਇਰਸ ਤੋਂ ਮੁਕਤ ਪਾਏ ਗਏ। ਉਨ੍ਹਾਂ ਦੱਸਿਆ ਕਿ ਉਹ ਹਫਤੇ ਭਰ ਪਹਿਲਾਂ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋਏ ਸਨ ਅਤੇ ਸ਼ਾਇਦ ਵੇਟਰ ਰਾਹੀਂ ਉਨ੍ਹਾਂ ਵਿਚ ਵਾਇਰਸ ਦੀ ਇਨਫੈਕਸ਼ਨ ਆਈ, ਜਿਹੜਾ ਇਕ ਬੈਠਕ ਵਿਚ ਬਿਨਾਂ ਦਸਤਾਨਿਆਂ ਦੇ ਉਨ੍ਹਾਂ ਦੇ ਲਈ ਪਾਣੀ ਲਿਆਇਆ ਸੀ। ਇਹ ਵੇਟਰ ਬਾਅਦ ਵਿਚ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਇਆ ਗਿਆ ਸੀ।

ਦੱਸ ਦਈਏ ਕਿ ਅਰਮੇਨੀਆ ਵਿਚ ਕੋਰੋਨਾਵਾਇਰਸ ਦੇ ਹੁਣ ਤੱਕ 13,325 ਮਾਮਲੇ ਸਾਹਮਣੇ ਆਏ ਚੁੱਕੇ ਹਨ, ਜਿਨ੍ਹਾਂ ਵਿਚੋਂ 211 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 4,099 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ। ਉਥੇ ਹੀ ਦੇਸ਼ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 70,000 ਟੈਸਟ ਕੀਤੇ ਜਾ ਚੁੱਕੇ ਹਨ ਅਤੇ ਦੇਸ਼ ਦੀ ਆਬਾਦੀ 30 ਲੱਖ ਦੇ ਕਰੀਬ ਹੈ। ਏਸ਼ੀਆ ਵਿਚ ਵੱਧਦੇ ਕੋਰੋਨਾਵਾਇਰਸ ਦੇ ਪ੍ਰਭਾਵ ਨੂੰ ਦੇਖਦੇ ਏਸ਼ੀਆ ਖੇਤਰ ਵਿਚ ਵੱਖ-ਵੱਖ ਦੇਸ਼ਾਂ ਵੱਲੋਂ ਲਾਕਡਾਊਨ ਦੇ ਨਿਯਮਾਂ ਵਿਚ ਸਖਤੀ ਅਤੇ ਢਿੱਲ ਦਿੱਤੀ ਜਾ ਰਹੀ ਹੈ। ਚੀਨ, ਯੂਰਪ ਅਤੇ ਅਮਰੀਕਾ ਤੋਂ ਬਾਅਦ ਕੋਰੋਨਾਵਾਇਰਸ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਏਸ਼ੀਆ ਖੇਤਰ ਵਿਚ ਦੇਖਣ ਨੂੰ ਮਿਲ ਰਿਹਾ ਹੈ।

Khushdeep Jassi

This news is Content Editor Khushdeep Jassi