ਆਰਮੇਨੀਆ ਤੇ ਅਜ਼ਰਬੇਜ਼ਾਨ ਜੰਗਬੰਦੀ ਲਈ ਹੋਏ ਸਹਿਮਤ

10/10/2020 4:20:19 PM

ਆਰਮੇਨੀਆ- ਯੁੱਧ ਕਿਸੇ ਵੀ ਦੇਸ਼ ਲਈ ਬਰਬਾਦੀ ਦਾ ਕਾਰਨ ਹੀ ਬਣਦਾ ਹੈ। ਹਾਲ ਹੀ ਵਿਚ ਆਰਮੇਨੀਆ ਅਤੇ ਅਜ਼ਰਬੇਜ਼ਾਨ ਖੇਤਰ ਵਿਚਕਾਰ ਜਾਰੀ ਸੰਘਰਸ਼ ਨੇ ਸਾਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਫਿਲਹਾਲ ਦੋਵੇਂ ਦੇਸ਼ ਇਸ ਯੁੱਧ 'ਤੇ ਵਿਰਾਮ ਲਾਉਣ ਲਈ ਤਿਆਰ ਹੋ ਗਏ ਹਨ। ਸਿਰਫ ਇਹੀ ਨਹੀਂ ਦੋਵੇਂ ਹੀ ਇਸ ਵਿਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਵੀ ਇਕ-ਦੂਜੇ ਨੂੰ ਮੋੜਨ ਲਈ ਮੰਨ ਗਏ ਹਨ। ਦਰਅਸਲ, ਰੂਸੀ ਵਿਦੇਸ਼ ਮੰਤਰੀ ਨੇ ਆਰਮੇਨੀਆ ਅਤੇ ਅਜ਼ਰਬੇਜ਼ਾਨ ਨੇ ਜੰਗਬੰਦੀ ਦਾ ਸਮਰਥਨ ਕੀਤਾ ਹੈ। 

ਉਨ੍ਹਾਂ ਕਿਹਾ ਕਿ ਨਾਰਗੋਨੋ ਕਾਰਾਬਾਖ ਖੇਤਰ ਵਿਚ ਅਜੇਰੀ ਅਤੇ ਜਾਤੀ ਆਰਮੇਨਿਆਈ ਫ਼ੌਜ ਵਿਚਕਾਰ ਸੰਘਰਸ਼ ਵਿਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਅਤੇ ਕੈਦੀਆਂ ਦਾ ਅਦਲਾ-ਬਦਲੀ ਵੀ ਕੀਤੀ ਜਾਵੇਗੀ। 27 ਸਤੰਬਰ ਤੋਂ ਜਾਰੀ ਆਰਮੇਨੀਆ ਅਤੇ ਅਜ਼ਰਬੇਜ਼ਾਨ ਦੀ ਜੰਗ ਵਿਚ ਨਾਗੋਰਨੋ-ਕਾਰਾਬਾਖ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪੱਖ ਦੇ ਕਰੀਬ 200 ਕਰਮਚਾਰੀ ਹੁਣ ਤੱਕ ਮਾਰੇ ਜਾ ਚੁੱਕੇ ਹਨ ਅਤੇ 90 ਤੋਂ ਜ਼ਿਆਦਾ ਜ਼ਖ਼ਮੀ ਹਨ। 
ਅਜ਼ਰਬੇਜ਼ਾਨ ਨੇ ਫ਼ੌਜੀਆਂ ਬਾਰੇ ਜਾਣਕਾਰੀ ਤਾਂ ਸਾਂਝੀ ਨਹੀਂ ਕੀਤੀ ਪਰ 24 ਨਾਗਰਿਕਾਂ ਦੀ ਮੌਤ ਅਤੇ 121 ਜ਼ਖਮੀ ਹੋਣ ਦੀ ਗੱਲ ਆਖੀ ਹੈ। ਦੱਸਿਆ ਜਾ ਰਿਹਾ ਹੈ ਕਿ ਆਰਮੇਨੀਆ ਅਤੇ ਅਜ਼ਰਬੇਜ਼ਾਨ ਦੇ ਵਿਦੇਸ਼ ਮੰਤਰੀਆਂ ਵਿਚਕਾਰ ਇਹ ਵਾਰਤਾ ਰੂਸ ਦੇ ਰਾਸ਼ਟਰਪਤੀ ਦੇ ਸੱਦੇ 'ਤੇ ਹੋਈ ਤੇ ਲਗਭਗ 10 ਘੰਟੇ ਇਹ ਗੱਲਬਾਤ ਚੱਲੀ।
 

Lalita Mam

This news is Content Editor Lalita Mam