ਮੈਲਬੌਰਨ ''ਚ ਚੋਰਾਂ ਦੀ ਦਹਿਸ਼ਤ, ਦਿਨ-ਦਿਹਾੜੇ ਲੁੱਟੀ ਗਹਿਣਿਆਂ ਦੀ ਦੁਕਾਨ (ਤਸਵੀਰਾਂ)

05/18/2017 1:34:13 PM

ਮੈਲਬੌਰਨ— ਆਸਟਰੇਲੀਆ ਦੇ ਮੈਲਬੌਰਨ ''ਚ ਚੋਰਾਂ ਨੇ ਦਹਿਸ਼ਤ ਫੈਲਾ ਰੱਖੀ ਹੈ। ਦਿਨ-ਦਿਹਾੜੇ ਚੋਰਾਂ ਵਲੋਂ ਗਹਿਣਿਆਂ ਦੀ ਦੁਕਾਨ ''ਤੇ ਭੰਨ-ਤੋੜ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਇਕ ਹੋਰ ਗਹਿਣਿਆਂ ਦੀ ਦੁਕਾਨ ''ਚ ਚੋਰਾਂ ਨੇ ਧਾਵਾ ਬੋਲਿਆ। ਦੱਖਣੀ-ਪੂਰਬੀ ਮੈਲਬੌਰਨ ਦੇ ਮੈਲਵਰਨ ਈਸਟ ''ਤੇ ਸਥਿਤ ਜੈਫਰੀ ਜਿਊਲਰੀ ਦੀ ਦੁਕਾਨ ''ਤੇ 4 ਨਕਾਬਪੋਸ਼ ਚੋਰਾਂ ਨੇ ਦੁਕਾਨ ''ਚ ਤੋੜ-ਭੰਨ ਕੀਤੀ ਕਰ ਕੇ ਹੀਰੇ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। 
ਚੋਰਾਂ ਵਲੋਂ ਕੀਤੀ ਗਈ ਚੋਰੀ ਅਤੇ ਭੰਨ-ਤੋੜ ਦੁਕਾਨ ''ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ''ਚ ਕੈਦ ਹੋ ਗਈ। ਇਹ ਘਟਨਾ ਸਵੇਰੇ ਤਕਰੀਬਨ 11.40 ਵਜੇ ਵਾਪਰੀ। ਚੋਰਾਂ ਨੇ ਦੁਕਾਨ ਦਾ ਮੇਨ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੇ ਦਰਵਾਜ਼ੇ ਨੂੰ ਹਥੌੜੇ ਨਾਲ ਤੋੜ ਦਿੱਤਾ। ਚੋਰਾਂ ਦੁਕਾਨ ਅੰਦਰ ਦਾਖਲ ਹੋਣ ਮਗਰੋਂ ਭੰਨ-ਤੋੜ ਕੀਤੀ ਅਤੇ ਗਹਿਣਿਆਂ ਨੂੰ ਇਕੱਠੇ ਕਰ ਕੇ ਬੈਗ ''ਚ ਭਰ ਕੇ ਫਰਾਰ ਹੋ ਗਏ। 
ਦੁਕਾਨ ਦੇ ਮਾਲਕ ਜੈਫਰੀ ਨੇ ਕਿਹਾ ਕਿ ਜਦੋਂ ਉਹ ਦੁਕਾਨ ''ਚ ਆਏ ਤਾਂ ਅਜਿਹੀ ਹਾਲਤ ਦੇਖ ਕੇ ਹੈਰਾਨ ਰਹਿ ਗਿਆ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਮੌਕੇ ''ਤੇ ਪੁੱਜੀ ਪੁਲਸ ਨੇ ਦੁਕਾਨ ਦੀ ਹਾਲਤ ਦਾ ਜਾਇਜ਼ਾ ਲਿਆ। ਜੈਫਰੀ ਨੇ ਭੰਨ-ਤੋੜ ਦੀ ਇਸ ਘਟਨਾ ਦੀ ਵੀਡੀਓ ਫੁਟੇਜ ਪੁਲਸ ਨੂੰ ਸੌਂਪ ਦਿੱਤੀ ਹੈ। ਪੁਲਸ ਮਾਮਲੇ ਦੀ ਜਾਂਚ ''ਚ ਜੁਟ ਗਈ ਹੈ। ਦੱਸਣ ਯੋਗ ਹੈ ਕਿ ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਮੈਲਬੌਰਨ ''ਚ ਹੀ ਇਕ ਸ਼ਾਪਿੰਗ ਸੈਂਟਰ ''ਚ ਸਥਿਤ ਗਹਿਣਿਆਂ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। ਚੋਰਾਂ ਵਲੋਂ ਕੁਹਾੜੀ ਅਤੇ ਹਥੌੜੇ ਨਾਲ ਦੁਕਾਨ ਦੀ ਭੰਨ-ਤੋੜ ਕੀਤੀ ਗਈ ਸੀ।  

Tanu

This news is News Editor Tanu