ਇਸ ਖੂਬਸੂਰਤ ਬਿੱਲੀ ਦੇ ਹਨ ਦੋ ਚਿਹਰੇ, ਤਸਵੀਰਾਂ ਵਾਇਰਲ

02/27/2020 2:12:17 PM

ਬਿਊਨਸ ਆਇਰਸ (ਬਿਊਰੋ): ਦੁਨੀਆ ਵਿਚ ਕਾਲੇ ਅਤੇ ਗੋਰੇ ਰੰਗ ਦੇ ਚਿਹਰਿਆਂ ਵਾਲੇ ਇਨਸਾਨ ਹਨ। ਜਦਕਿ ਜਾਨਵਰ ਅਤੇ ਪੰਛੀ ਕਈ ਰੰਗਾਂ ਦੇ ਹੁੰਦੇ ਹਨ। ਇਨੀਂ ਦਿਨੀਂ ਇੰਟਰਨੈੱਟ 'ਤੇ ਦੋ ਚਿਹਰੇ ਵਾਲੀ ਇਕ ਖੂਬਸੂਰਤ ਬਿੱਲੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਬਿੱਲੀ ਦੇ ਦੋਵੇਂ ਚਿਹਰੇ ਨਜ਼ਰ ਆਉਂਦੇ ਹਨ। ਇਹਨਾਂ ਦੋ ਚਿਹਰਿਆਂ ਦੇ ਨਾਲ ਬਿੱਲੀ ਜਿੱਥੇ ਖੂਬਸੂਰਤ ਨਜ਼ਰ ਆਉਂਦੀ ਹੈ ਉੱਥੇ ਉਨੀ ਹੀ ਡਰਾਉਣੀ ਵੀ। ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ ਹੋਣ ਦੇ ਬਾਅਦ ਲੋਕ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। 

ਜਾਣਕਾਰੀ ਮੁਤਾਬਕ ਅਰਜਨਟੀਨਾ ਦੀ ਇਹ ਬਿੱਲੀ ਜਿਸ ਦਾ ਨਾਮ 'ਕੀਮੇਰਾ' ਹੈ ਅਤੇ ਉਹ ਬਹੁਤ ਹੀ ਵਿਲੱਖਣ ਚਿਹਰੇ ਦੇ ਨਾਲ ਪੈਦਾ ਹੋਈ ਹੈ। ਬਿੱਲੀ ਦਾ ਇਹ ਨਾਮ ਉਸ ਦੀ ਜੈਨੇਟਿਕ ਹਾਲਤ ਜਿਸ ਨੂੰ 'ਚਿਮੇਰਾ' ਕਿਹਾ ਜਾਂਦਾ ਹੈ ਉਸ 'ਤੇ ਰੱਖਿਆ ਗਿਆ ਹੈ। ਇਹ ਹਾਲਤ ਉਦੋਂ ਬਣਦੀ ਹੈ ਜਦੋਂ ਦੋ ਵੱਖ-ਵੱਖ ਭਰੂਣਾਂ ਦੇ ਫਿਊਜ਼ਨ ਨਾਲ ਇਕ ਭਰੂਣ ਬਣਦਾ ਹੈ। ਭਾਵੇਂਕਿ ਫੇਲਿਨ ਜੇਨੇਟਿਕ ਚਿਮੇਰਾ ਕਹੀ ਜਾਣ ਵਾਲੀ ਚੀਜ਼ ਕਾਫੀ ਸਧਾਰਨ ਮੰਨੀ ਜਾਂਦੀ ਹੈ ਪਰ ਕੀਮੇਰਾ ਦੇ ਮਾਮਲੇ ਵਿਚ ਇਹ ਇਸ ਲਈ ਖਾਸ ਹੈ ਕਿਉਂਕਿ ਇਸ ਹਾਲਤ ਕਾਰਨ ਕੀਮੇਰਾ ਨੂੰ ਦੋ ਵੱਖ-ਵੱਖ ਚਿਹਰੇ ਮਿਲੇ ਹਨ।

 

 
 
 
 
 
View this post on Instagram
 
 
 
 
 
 
 
 
 

Life is very short, and there's no time...🎼 Foto @estanisantos #cat #cats #quimera #catsagram #catstagram #kitten #kitty #kittens #pet #pets #animal #animals #petstagram #petsagram #photooftheday #catsofinstagram #ilovemycat #instagramcats #nature #catoftheday #lovecats #sleeping #lovekittens #adorable #catlover #instacat #love #gato #gatos #gata

A post shared by Quimera twofacedcat (@gataquimera) on Dec 21, 2019 at 7:45am PST

ਇੰਨਾ ਹੀ ਨਹੀਂ ਕੀਮੇਰਾ ਵਿਚ ਇਸ ਲਈ ਜ਼ਿਆਦਾ ਖਾਸ ਹੈ ਕਿਉਂਕਿ ਇਸ ਕਾਰਨ ਉਸ ਦੇ ਚਿਹਰੇ ਦੇ ਵਿਚ ਇਕ ਲਾਈਨ ਹੈ। ਜਿਸ ਕਾਰਨ ਉਸ ਦੇ ਚਿਹਰੇ ਦਾ ਇਕ ਹਿੱਸਾ ਭੂਰੇ ਰੰਗ ਦਾ ਅਤੇ ਅੱਖ ਪੀਲੀ ਨਜ਼ਰ ਆਉਂਦੀ ਹੈ ਉੱਥੇ ਦੂਜਾ ਹਿੱਸਾ ਕਾਲੇ ਰੰਗ ਦਾ ਅਤੇ ਅੱਖ ਨੀਲੀ ਨਜ਼ਰ ਆਉਂਦੀ ਹੈ। ਇਸ ਕਾਰਨ ਇਹ ਬਿੱਲੀ ਹੋਰ ਵੀ ਜ਼ਿਆਦਾ ਖੂਬਸਰੂਤ ਅਤੇ ਡਰਾਉਣੀ ਦਿਖਾਈ ਦਿੰਦੀ ਹੈ। ਇਹ ਰੰਗ ਉਸ ਦੇ ਪੂਰੇ ਸਰੀਰ 'ਤੇ ਨਜ਼ਰ ਆਉਂਦਾ ਹੈ।

 

 
 
 
 
 
View this post on Instagram
 
 
 
 
 
 
 
 
 

Navidad #cat #cats #quimera #catsagram #catstagram #kitten #kitty #kittens #pet #pets #animal #animals #petstagram #petsagram #photooftheday #catsofinstagram #ilovemycat #instagramcats #nature #catoftheday #lovecats #sleeping #lovekittens #adorable #catlover #instacat #love

A post shared by Quimera twofacedcat (@gataquimera) on Sep 16, 2019 at 6:15pm PDT

ਪਹਿਲੀ ਵਾਰ ਦੇਖਣ 'ਤੇ ਲੱਗਦਾ ਹੈ ਕਿ ਜਿਵੇਂ ਇਸ ਬਿੱਲੀ ਦੇ ਚਿਹਰੇ ਦੇ ਅੱਧੇ ਹਿੱਸੇ ਨੂੰ ਕਿਸੇ ਨੂੰ ਕਾਲੇ ਰੰਗ ਨਾਲ ਰੰਗ ਦਿੱਤਾ ਹੋਵੇ ਪਰ ਅਸਲ ਵਿਚ ਅਜਿਹਾ ਨਹੀਂ ਹੈ। ਇਹ ਬਿੱਲੀ ਟਿਕ-ਟਾਕ 'ਤੇ ਵੀ ਹੈ ਅਤੇ ਉਸ ਦੇ ਵੀਡੀਓਜ਼ ਕਾਫੀ ਪਸੰਦ ਕੀਤੇ ਜਾਂਦੇ ਹਨ. ਉਸ ਦੇ ਟਿਕ-ਟਾਕ 'ਤੇ 90 ਹਜ਼ਾਰ ਤੋਂ ਜ਼ਿਆਦਾ ਫਾਲੋਅਰਜ਼ ਹਨ। ਨਾਲ ਹੀ ਉਸ ਦਾ ਇੰਸਟਾਗ੍ਰਾਮ ਅਕਾਊਂਟ ਵੀ ਹੈ ਜਿਸ 'ਤੇ ਇੰਨੇ ਹੀ ਫਾਲੋਅਰਜ਼ ਹਨ।

Vandana

This news is Content Editor Vandana