ਪਾਕਿ ਦੇ ਗਵਾਦਰ ਬੰਦਰਗਾਹ ਨੂੰ ਲੈ ਕੇ ਚੀਨ ਨੂੰ ਸਤਾ ਰਿਹੈ ਇਹ ਡਰ

02/11/2018 11:50:36 AM

ਬੀਜਿੰਗ (ਬਿਊਰੋ)— ਚੀਨ-ਪਾਕਿਸਤਾਨ ਨਾਲ ਮਿਲ ਕੇ ਬਲੋਚਿਸਤਾਨ ਸਥਿਤ ਮੈਕਰਾਨ ਇਲਾਕੇ ਦਾ ਸਰਵੇ ਕਰਾ ਰਿਹਾ ਹੈ। ਇਹ ਸਰਵੇ ਗਵਾਦਰ ਬੰਦਰਗਾਹ ਵਿਚ ਭੂਚਾਲ ਆਉਣ ਦੀ ਸੰਭਾਵਨਾ ਦੇ ਡਰ ਨਾਲ ਕਰਵਾਇਆ ਜਾ ਰਿਹਾ ਹੈ। ਇਸ ਕੰਮ ਵਿਚ 40 ਭੂ-ਵਿਗਿਆਨੀ ਲਗਾਏ ਗਏ ਹਨ। ਪਾਕਿਸਤਾਨ ਦਾ ਗਵਾਦਰ ਬੰਦਰਗਾਹ ਰਣਨੀਤਕ ਤੌਰ 'ਤੇ ਕਾਫੀ ਖਾਸ ਹੈ। ਚੀਨ ਨੇ ਫਿਲਹਾਲ ਇਸ ਖੇਤਰ ਨੂੰ 40 ਸਾਲ ਦੀ ਲੀਜ਼ 'ਤੇ ਲਿਆ ਹੋਇਆ ਹੈ। 
ਗਵਾਦਰ ਬੰਦਰਗਾਹ ਚੀਨ-ਪਾਕਿਸਤਾਨ ਆਰਥਿਕ ਕੌਰੀਡੋਰ (ਸੀ. ਪੀ. ਈ. ਸੀ.) ਦਾ ਮਹੱਤਵਪੂਰਣ ਹਿੱਸਾ ਹੈ। ਇੱਥੇ ਬੀਤੇ 70 ਸਾਲਾਂ ਤੋਂ ਕੋਈ ਵੱਡਾ ਭੂਚਾਲ ਨਹੀਂ ਆਇਆ ਹੈ ਪਰ ਜੇ ਇਸ ਖੇਤਰ ਵਿਚ ਭੂਚਾਲ ਆਉਂਦਾ ਹੈ ਤਾਂ ਏਸ਼ੀਆ, ਅਫਰੀਕਾ ਅਤੇ ਯੂਰਪ ਨਾਲ ਵਪਾਰ ਕਰਨ ਦੀ ਚੀਨ ਦੀ ਯੋਜਨਾ 'ਤੇ ਪਾਣੀ ਫਰ ਜਾਵੇਗਾ। ਟਰੈਂਚ ਅਰਬ ਸਾਗਰ ਵਿਚ ਭੂਚਾਲ ਦੀ ਉੱਚ ਗਤੀਵਿਧੀ ਵਾਲੇ ਖੇਤਰ ਵਿਚ ਆਉਂਦਾ ਹੈ। ਦੋਹਾਂ ਦੇਸ਼ਾਂ ਦੇ ਵਿਗਿਆਨੀ ਬੀਤੇ ਮਹੀਨੇ ਹੀ 'ਐਕਸਪੈਰੀਮੈਂਟਲ-3' ਜਹਾਜ਼ 'ਤੇ ਸਵਾਰ ਹੋ ਕੇ ਟਰੈਂਚ ਦਾ ਸਰਵੇ ਕਰ ਰਹੇ ਹਨ। ਇਹ ਮੁਹਿੰਮ ਦਲ ਦੱਖਣੀ ਚਾਈਨਾ ਸਾਗਰ ਇੰਸਟੀਚਿਊਟ ਆਫ ਓਸੀਅਨਲੋਜੀ ਅਤੇ ਪਾਕਿਸਤਾਨ ਦੇ ਨੈਸ਼ਨਲ ਇੰਸਟੀਚਿਊਟ ਆਫ ਓਸੀਅੋਨੋਗ੍ਰਾਫੀ ਦੀਆਂ ਸਾਂਝੀਆਂ ਕੋਸ਼ਿਸ਼ਾਂ ਦੇ ਤਹਿਤ ਭੇਜਿਆ ਗਿਆ ਹੈ।