ਪ੍ਰਵਾਸੀ ਭਾਰਤੀਆਂ ਵਲੋਂ ਬਾਜਵਾ ਅਤੇ ਸੋਹਲ ਦੀ ਨਿਯੁਕਤੀ ਦਾ ਸਵਾਗਤ

07/13/2018 1:02:58 PM

ਮਿਲਾਨ, (ਸਾਬੀ ਚੀਨੀਆ)— ਸ਼੍ਰੋਮਣੀ ਅਕਾਲੀ ਦਲ ਜ਼ਿਲਾ ਕਪੂਰਥਲਾ ਦੇ ਪ੍ਰਧਾਨ ਸ. ਜਗੀਰ ਸਿੰਘ ਵਡਾਲਾ ਵਲੋਂ ਜ਼ਿਲੇ ਅੰਦਰ ਪਾਰਟੀ ਦੀ ਮਜ਼ਬੂਤੀ ਹਿੱਤ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਦੇਸ਼-ਵਿਦੇਸ਼ ਵਿਚ ਵੱਸਦੇ ਅਕਾਲੀ ਆਗੂਆਂ ਵਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਸ. ਜਰਨੈਲ ਸਿੰਘ ਬਾਜਵਾ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਉਣ ਅਤੇ ਸ. ਰਘਬੀਰ ਸਿੰਘ ਨੂੰ ਜਥੇਬੰਦਕ ਸਕੱਤਰ ਬਣਾਉਣ 'ਤੇ ਸ. ਸੁਖਜਿੰਦਰ ਸਿੰਘ ਕਾਲਰੂ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਇਟਲੀ, ਸ਼੍ਰੀ ਦਲਬੀਰ ਭੱਟੀ, ਸ. ਤਜਿੰਦਰ ਸਿੰਘ ਬਾਜਵਾ , ਲਖਵਿੰਦਰ ਸਿੰਘ ਬਸਰਾ, ਹਰਪਾਲ ਸਿੰਘ ਗਿੱਲ, ਗੁਰਪ੍ਰੀਤ ਸਿੰਘ ਔਜਲਾ, ਸਤਿੰਦਰ ਸਿੰਘ ਬਾਜਵਾ, ਰਣਜੀਤ ਸਿੰਘ ਰੰਧਾਵਾ, ਤਜਿੰਦਰ ,ਹਰਪਾਲ ਸਿੰਘ ਰੰਧਾਵਾ,ਪ੍ਰਮਿੰਦਰ ਨਿੱਝਰ, ਅਮ੍ਰਿਤਪਾਲ ਸਿੰਘ ,ਗੁਰਮੀਤ ਸਿੰਘ ,ਪ੍ਰਿਤਪਾਲ ਸਿੰਘ ,ਗੁਰਪ੍ਰੀਤ ਸਿੰਘ ਜੰਮੂ ਅਤੇ ਸ਼ਰਨ ਰੰਧਾਵਾ ਵਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ 
ਸ. ਸੁਖਬੀਰ ਸਿੰਘ ਬਾਦਲ ਅਤੇ ਜ਼ਿਲਾ ਪ੍ਰਧਾਨ ਸ. ਜਗੀਰ ਸਿੰਘ ਵਡਾਲਾ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਮਜ਼ਬੂਤ ਅਤੇ ਯੋਗ ਸ਼ਖਸੀਅਤਾਂ ਨੂੰ ਨੁਮਾਇੰਦਗੀ ਦੇ ਕੇ ਉਨ੍ਹਾਂ ਦਾ ਮਾਣ ਵਧਾਇਆ।