PPE ਕਿੱਟਾਂ ਪਾਉਣ ਨਾਲ ਚਮੜੀ ਨੂੰ ਹੁੰਦਾ ਹੈ ਗੰਭੀਰ ਨੁਕਸਾਨ : ਅਧਿਐਨ

05/01/2020 8:50:45 PM

ਬੀਜ਼ਿੰਗ - ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਕਰ ਰਹੇ 40 ਫੀਸਦੀ ਤੋਂ ਜ਼ਿਆਦਾ ਸਿਹਤ ਕਰਮੀਆਂ ਦੀ ਚਮੜੀ ਨੂੰ ਮਾਸਕ, ਚਸ਼ਮੇ, ਚਿਹਰੇ ਅਤੇ ਸਰੀਰ ਨੂੰ ਢੱਕਣ ਲਈ ਇਸਤੇਮਾਲ ਹੋਣ ਵਾਲੇ ਹੋਰ ਉਪਕਰਣਾਂ ਸਮੇਤ ਨਿੱਜੀ ਸੁਰੱਖਿਆਤਮਕ ਉਪਕਰਣਾਂ (ਪੀ. ਪੀ. ਈ. ਕਿੱਟਾਂ, ਮਾਸਕ, ਐਨਕਾਂ) ਦੇ ਇਸਤੇਮਾਲ ਨਾਲ ਗੰਭੀਰ ਨੁਕਸਾਨ ਹੋ ਸਕਦੇ ਹਨ। ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ।

ਚੀਨ ਦੀ ਮੈਡੀਕਲ ਸਕੂਲ ਆਫ ਨਾਨਜਿੰਗ ਯੂਨੀਵਰਸਿਟੀ ਦੇ ਸਾਇੰਸਦਾਨਾਂ ਸਮੇਤ ਕਈ ਸਾਇੰਸਦਾਨਾਂ ਦੀ ਟੀਮ ਦਾ ਆਖਣਾ ਹੈ ਕਿ ਇਸ ਕਾਰਨ ਕਰਮੀਆਂ ਵਿਚ ਚਮੜੀ ਸਬੰਧੀ ਇਨਫੈਕਸ਼ਨ ਫੈਲਣ ਦਾ ਖਤਰਾ ਵਧ ਜਾਂਦਾ ਹੈ, ਕਿਉਂਕਿ ਇਸ ਤੋਂ ਬਚਣ ਲਈ ਲੋੜੀਂਦੇ ਉਪਾਅ ਅਤੇ ਇਲਾਜ ਦੀ ਘਾਟ ਹੈ। ਐਡਵਾਂਸੇਜ ਇਨ ਵੁੰਡ ਕੇਅਰ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਨਿੱਜੀ ਸੁਰੱਖਿਆ ਉਪਕਰਣਾਂ ਕਾਰਨ ਚਮੜੀ ਨੂੰ 3 ਪ੍ਰਕਾਰ ਨਾਲ ਨੁਕਸਾਨ ਹੋ ਸਕਦਾ ਹੈ। ਇਨ੍ਹਾਂ ਉਪਕਰਣਾਂ ਕਾਰਨ ਚਮੜੀ 'ਤੇ ਪੈਣ ਵਾਲੇ ਦਬਾਅ, ਪੈਦਾ ਹੋਣ ਵਾਲੀ ਨਮੀ ਅਤੇ ਚਮੜੀ ਕੱਟਣ ਦੇ ਨੁਕਸਾਨ ਹੋ ਸਕਦਾ ਹੈ।

ਅਧਿਐਨ ਵਿਚ ਆਖਿਆ ਗਿਆ ਹੈ ਪੀ. ਪੀ. ਈ. ਕਿੱਟਾਂ ਪਾਉਣ ਤੋਂ ਬਾਅਦ ਬਹੁਤ ਪਸੀਨਾ ਨਿਕਲਣ, ਜ਼ਿਆਦਾ ਸਮੇਂ ਤੱਕ ਇਨਾਂ ਨੂੰ ਪਾਈ ਰੱਖਣ ਅਤੇ ਗ੍ਰੇਡ 2 ਪੀ. ਪੀ. ਈ. ਕਿੱਟਾਂ ਦੀ ਬਜਾਏ ਗ੍ਰੇਡ 3 ਦੀਆਂ ਪੀ. ਪੀ. ਈ. ਕਿੱਟਾਂ ਦੇ ਇਸਤੇਮਾਲ ਨਾਲ ਚਮੜੀ ਨੂੰ ਨੁਕਸਾਨ ਹੋਣ ਦਾ ਖਤਰਾ ਹੋਰ ਵਧ ਜਾਂਦਾ ਹੈ।ਇਸ ਵਿਚ ਆਖਿਆ ਗਿਆ ਹੈ ਕਿ ਔਰਤਾਂ ਤੋਂ ਜ਼ਿਆਦਾ ਮਰਦਾਂ ਦੀ ਚਮੜੀ ਨੂੰ ਜ਼ਿਆਦਾ ਨੁਕਸਾਨ ਹੋਣ ਦਾ ਖਤਰਾ ਹੈ ਕਿਉਂਕਿ ਉਨ੍ਹਾਂ ਨੂੰ ਔਰਤਾਂ ਦੀ ਤੁਲਨਾ ਵਿਚ ਜ਼ਿਆਦਾ ਪਸੀਨਾ ਆਉਂਦਾ ਹੈ। ਇਸ ਤੋਂ ਇਲਾਵਾ ਚੀਨ ਵਿਚ ਮਰਦ, ਔਰਤਾਂ ਦੀ ਤੁਲਨਾ ਵਿਚ ਚਮੜੀ ਦੀ ਨਿਯਮਤ ਦੇਖਭਾਲ 'ਤੇ ਧਿਆਨ ਦਿੰਦੇ ਹਨ। ਸਾਇੰਸਦਾਨਾਂ ਨੇ ਕਿਹਾ ਕਿ ਮੈਡੀਕਲ ਕਰਮੀਆਂ ਦੇ ਨੱਕ, ਕੰਨ ਅਤੇ ਮੱਥੇ ਦੀ ਚਮੜੀ ਨੂੰ ਜ਼ਿਆਦਾ ਨੁਕਸਾਨ ਹੋਣ ਦਾ ਸ਼ੱਕ ਹੈ।

Khushdeep Jassi

This news is Content Editor Khushdeep Jassi