ਜਰਮਨੀ ''ਚ 11 ਮਈ ਤੋਂ ਖੁੱਲਣਗੇ ਐਪਲ ਸਟੋਰਸ, ਸੋਸ਼ਲ ਡਿਸਟੈਸਿੰਗ ਦਾ ਹੋਵੇਗਾ ਪੂਰਾ ਪਾਲਣ

05/10/2020 11:14:46 PM

ਗੈਜੇਟ ਡੈਸਕ—ਕੋਰੋਨਾ ਦੇ ਪ੍ਰਭਾਵ ਕਾਰਣ ਤਕਨਾਲੋਜੀ ਕੰਪਨੀਆਂ ਨੂੰ ਬਹੁਤ ਵੱਡਾ ਨੁਕਸਾਨ ਝੇਲਣਾ ਪਿਆ ਹੈ। ਤਮਾਮ ਕੰਪਨੀਆਂ ਦੇ ਸਟੋਰ ਮਹੀਨਿਆਂ ਤੋਂ ਬੰਦ ਹਨ, ਹਾਲਾਂਕਿ ਹੁਣ ਹੌਲੀ-ਹੌਲੀ ਮੋਬਾਇਲ ਸਟੋਰ ਖੁੱਲ ਰਹੇ ਹਨ। ਐਪਲ ਨੇ ਕਿਹਾ ਕਿ ਜਰਮਨੀ 'ਚ 11 ਮਈ ਤੋਂ ਉਸ ਦੇ 15 ਰਿਟੇਲ ਸਟੋਰ ਖੁੱਲਣਗੇ, ਹਾਲਾਂਕਿ ਸਟੋਰ ਨੂੰ ਖੁੱਲਾ ਰੱਖਣ ਦਾ ਸਮਾਂ ਨਿਰਧਾਰਿਤ ਰਹੇਗਾ, ਨਾਲ ਹੀ ਕੰਮ ਦੇ ਦੌਰਾਨ ਸਾਫ-ਸਫਾਈ ਅਤੇ ਸਿਹਤ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਜਰਮਨੀ ਤੋਂ ਇਲਾਵਾ ਐਪਲ ਦੇ ਸਟੋਰ ਦੱਖਣੀ ਕੋਰੀਆ, ਆਸਟ੍ਰੇਲੀਆ ਅਤੇ ਆਸਟ੍ਰਿਆ 'ਚ ਵੀ ਜਲਦ ਹੀ ਖੁੱਲਣ ਵਾਲੇ ਹਨ।

ਸਟੋਰ ਨੂੰ ਫਿਰ ਤੋਂ ਖੋਲਣ ਨੂੰ ਲੈ ਕੇ ਐਪਲ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਅਸੀਂ ਸਟੋਰ ਦੇ ਖੋਲਣ ਦੀ ਸ਼ੁਰੂਆਤ ਦੇ ਨਾਲ ਹੀ ਸਿਹਤ ਨੂੰ ਲੈ ਕੇ ਜ਼ਿਆਦ ਸਾਵਧਾਨੀ ਵਰਤਾਂਗੇ। ਸੋਸ਼ਲ ਡਿਸਟੈਸਿੰਗ ਤੋਂ ਲੈ ਕੇ ਫੇਸ ਕਵਰ ਅਤੇ ਥਰਮਲ ਸਕੈਨਿੰਗ ਤਕ ਦਾ ਪੁਖਤਾ ਇੰਤਜ਼ਾਮ ਰਹੇਗਾ। ਸਾਡੀ ਸੋਸ਼ਲ ਡਿਸਟੈਸਿੰਗ ਤਹਿਤ ਇਕ ਸਮੇਂ 'ਚ ਸਟੋਰ 'ਚ ਇਕ ਸੀਮਿਤ ਗਿਣਤੀ 'ਚ ਵੀ ਗਾਹਕ ਰਹਿਣਗੇ।

ਦੱਸ ਦੇਈਏ ਕਿ ਚੀਨ, ਅਮਰੀਕਾ, ਜਾਪਾਨ, ਬ੍ਰਿਟੇਨ ਅਤੇ ਕੈਨੇਡਾ ਸਮੇਤ ਦੁਨੀਆਭਰ 'ਚ 500 ਰਿਟੇਲ ਸਟੋਰ ਪਿਛਲੇ 40-50 ਦਿਨਾਂ ਤੋਂ ਬੰਦ ਹਨ। ਹਾਲ ਹੀ 'ਚ ਐਪਲ ਦੇ ਸੀ.ਈ.ਓ. ਟਿਮ ਕੁਕ ਨੇ ਕਿਹਾ ਸੀ ਕਿ ਮਈ ਦੇ ਮੱਧ ਤਕ ਅਮਰੀਕਾ 'ਚ ਕੁਝ ਰਿਟੇਲ ਸਟੋਰਸ ਨੂੰ ਖੋਲਿਆ ਜਾਵੇਗਾ। ਖਾਸ ਗੱਲ ਇਹ ਹੈ ਕਿ 22 ਜੂਨ ਨੂੰ ਆਯੋਜਿਤ ਹੋਣ ਵਾਲੇ ਐਪਲ ਦੀ ਇਸ ਕਾਨਫ੍ਰੈਂਸ 'ਚ ਦੁਨੀਆਭਰ ਦੇ ਡਿਵੈੱਲਪਰਸ ਫ੍ਰੀ 'ਚ ਹਿੱਸਾ ਲੈ ਸਕਣਗੇ। ਇਸ ਕਾਨਫਰੰਸ ਨੂੰ ਲੈ ਕੇ ਐਪਲ ਨੇ ਕੁਝ ਖਾਸ ਜਾਣਕਾਰੀ ਸਾਂਝਾ ਨਹੀਂ ਕੀਤਾ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ 22 ਜੂਨ ਨੂੰ ਆਈ.ਓ.ਐੱਸ.14 ਅਤੇ ਵਾਚਓ.ਐੱਸ. 7 ਤੋਂ ਪਰਦਾ ਚੁੱਕੇਗੀ।

ਇਸ ਤੋਂ ਇਲਾਵਾ ਨਵਾਂ ਮੈਕ, ਆਈ.ਪੈਡ. ਓ.ਐੱਸ. ਅਤੇ ਟੀ.ਵੀ. ਓ.ਐੱਸ. ਵੀ ਪੇਸ਼ ਹੋ ਸਕਦਾ ਹੈ। ਐਪਲ ਨੇ ਕਿਹਾ ਕਿ ਕਾਨਫਰੰਸ 'ਚ ਸ਼ਾਮਲ ਹੋਣ ਵਾਲੇ ਸਾਰੇ ਡਿਵੈੱਲਪਰਸ, ਐਪਲ ਡਿਵੈੱਲਪਰਸ ਐਪ ਨੂੰ ਡਾਊਨਲੋਡ ਕਰ ਸਕਦੇ ਹਨ। ਇਸ ਐਪ ਰਾਹੀਂ ਉਨ੍ਹਾਂ ਨੂੰ ਕਈ ਤਰ੍ਹਾਂ ਹੀ ਜ਼ਰੂਰੀ ਜਾਣਕਾਰੀ ਦਿੱਤੀ ਜਾਵੇਗੀ।

Karan Kumar

This news is Content Editor Karan Kumar