Apple, Microsoft ਤੇ ਹੋਰ ਨਾਮੀ ਕੰਪਨੀਆਂ 'ਤੇ ਬਾਲ ਮਜ਼ਦੂਰਾਂ ਜ਼ਰੀਏ ਮੁਨਾਫਾ ਕਮਾਉਣ ਦਾ ਲੱਗਾ ਦੋਸ਼

12/18/2019 5:31:45 PM

ਵਾਸ਼ਿੰਗਟਨ — ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਤਕਨਾਲੋਜੀ ਕੰਪਨੀਆਂ ਵਿਰੁੱਧ ਅਫਰੀਕਾ 'ਚ ਕੋਬਾਲਟ ਦੀਆਂ ਖਾਣਾਂ ਵਿਚ ਘੱਟ ਕੀਮਤ 'ਤੇ ਮਿਲਣ ਵਾਲੇ ਬਾਲ ਮਜ਼ਦੂਰਾਂ ਦੀ ਮਦਦ ਨਾਲ ਮੁਨਾਫਾ ਕਮਾਉਣ ਦੇ ਦੋਸ਼ 'ਚ ਕੇਸ ਦਾਇਰ ਕੀਤਾ ਗਿਆ ਹੈ। ਇਹ ਮੁਕੱਦਮਾ ਇਸ ਹਫ਼ਤੇ ਵਾਸ਼ਿੰਗਟਨ ਵਿਚ ਗੈਰ ਸਰਕਾਰੀ ਸੰਗਠਨ NGO ਇੰਟਰਨੈਸ਼ਨਲ ਰਾਈਟਸ ਐਡਵੋਕੇਟਸ ਦੁਆਰਾ ਦਾਇਰ ਕੀਤਾ ਗਿਆ ਹੈ। ਇਨ੍ਹਾਂ 'ਚ ਐਪਲ, ਡੇਲ, ਮਾਈਕ੍ਰੋਸਾਫਟ, ਟੇਸਲਾ ਅਤੇ ਅਲਫਾਬੇਟ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਇਸ 'ਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀਆਂ ਨੇ ਕਾਂਗੋ 'ਚ ਕੋਬਾਲਟ ਖਾਣਾਂ ਵਿਚ ਬੱਚਿਆਂ 'ਤੇ ਹੋ ਰਹੀ ਬੇਰਹਿਮੀ 'ਚ ਮਦਦ ਕਰਨ ਅਤੇ ਇਸ ਨੂੰ ਲੁਕਾਉਣ ਦਾ ਕੰਮ ਕੀਤਾ ਹੈ। ਇਸ ਮੁਕੱਦਮੇ ਵਿਚ ਬ੍ਰਿਟੇਨ ਦੀ ਕੰਪਨੀ ਗਲੇਨਕੋਰ ਅਤੇ ਚੀਨੀ ਕੰਪਨੀ ਝੇਨਜਿਯਾਨਯ ਹੁਵਾਯੂ ਕੋਬਾਲਟ ਦਾ ਨਾਮ ਲਿਆ ਹੈ। ਇਹ ਦੋਵੇਂ ਕੰਪਨੀਆਂ ਇਨ੍ਹਾਂ ਕੰਪਨੀਆਂ ਨੂੰ ਕੋਬਾਲਟ ਦੀ ਸਪਲਾਈ ਕਰਦੀਆਂ ਹਨ।