ਏ.ਪੀ.ਜੀ. ਦੀ ਮੀਟਿੰਗ ''ਚ ਪਾਕਿਸਤਾਨ ਦੇ ਜਵਾਬ ''ਤੇ ਤੈਅ ਹੋਵੇਗਾ ਐਫ.ਏ.ਟੀ.ਐਫ. ਦਾ ਫੈਸਲਾ

05/17/2019 6:08:05 PM

ਇਸਲਾਮਾਬਾਦ (ਏਜੰਸੀ)- ਮਸੂਦ ਅਜ਼ਹਰ ਅਤੇ ਫਿਰ ਹਾਫਿਜ਼ ਸਈਦ ਦੇ ਸਾਲੇ ਅਬਦੁਲ ਰਹਿਮਾਨ ਮੱਕੀ ਦੇ ਖਿਲਾਫ ਕੀਤੀ ਗਈ ਕਾਰਵਾਈ ਤੋਂ ਬਾਅਦ ਵੀ ਪਾਕਿਸਤਾਨ 'ਤੇ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ.ਏ.ਟੀ.ਐਫ.) ਦੀ ਤਲਵਾਰ ਪਹਿਲਾਂ ਦੀ ਹੀ ਤਰ੍ਹਾਂ ਲਟਕੀ ਹੋਈ ਹੈ। ਅਜਿਹਾ ਇਸ ਲਈ ਕਿਉਂਕਿ ਹਾਲ ਹੀ ਵਿਚ ਚੀਨ ਦੇ ਗੁਆਂਗਝੂ ਵਿਚ ਏਸ਼ੀਆ ਪੈਸੇਫਿਕ ਗਰੁਪ ਦੀ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿਚ ਪਾਕਿਸਤਾਨ ਤੋਂ ਆਏ ਅਧਿਕਾਰੀਆਂ ਕੋਲੋਂ ਕਈ ਤਿੱਖੇ ਅਤੇ ਦੋ ਟੁੱਕ ਸਵਾਲ ਪੁੱਛੇ ਗਏ ਸਨ। ਇਨ੍ਹਾਂ ਸਵਾਲਾਂ ਦੇ ਜਵਾਬ ਵਿਚ ਪਾਕਿਸਤਾਨ ਨੇ ਅੱਤਵਾਦੀ ਸੰਗਠਨਾਂ ਅਤੇ ਇਸ ਨਾਲ ਜੁੜੇ ਲੋਕਾਂ ਦੀਆਂ ਜਾਇਦਾਦਾਂ ਨੂੰ ਸੀਜ਼ ਕਰਨ ਅਤੇ ਕਾਰਵਾਈ ਕਰਨ ਦੀ ਜਾਣਕਾਰੀ ਦਿੱਤੀ ਹੈ।

ਹੁਣ ਫਿਲਹਾਲ ਵਿਚ ਏ.ਪੀ.ਜੀ. ਨੇ ਪਾਕਿਸਤਾਨ  ਤੋਂ ਜਿਨ੍ਹਾਂ ਸਵਾਲਾਂ ਦਾ ਜਵਾਬ ਮੰਗਿਆ ਹੈ ਉਨ੍ਹਾਂ ਨਾਲ ਸਬੰਧਿਤ ਲਿਖਤੀ ਜਾਣਕਾਰੀ ਮਿਲਣ ਤੋਂ ਬਾਅਦ ਹੀ ਐਫ.ਏ.ਟੀ.ਐਫ. ਪਾਕਿਸਤਾਨ 'ਤੇ ਆਪਣਾ ਆਖਰੀ ਫੈਸਲਾ ਸੁਣਾਏਗਾ। ਪਾਕਿਸਤਾਨ ਦੀ ਆਰਥਿਕ ਹਾਲਤ ਵੀ ਇਸ ਫੈਸਲੇ 'ਤੇ ਕਾਫੀ ਕੁਝ ਨਿਰਭਰ ਕਰੇਗੀ। ਤੁਹਾਨੂੰ ਦੱਸ ਦਈਏ ਕਿ ਫਿਲਹਾਲ ਐਫ.ਏ.ਟੀ.ਐਫ. ਨੇ ਪਾਕਿਸਤਾਨ ਨੂੰ ਗ੍ਰੇ ਲਿਸਟ ਵਿਚ ਪਾਇਆ ਹੈ। ਅਜਿਹੇ ਵਿਚ ਜੇਕਰ ਆਉਣ ਵਾਲੀ ਮੀਟਿੰਗ ਵਿਚ ਪਾਕਿਸਤਾਨ ਦੇ ਜਵਾਬ ਨਾਲ ਐਫ.ਏ.ਟੀ.ਐਫ. ਸੰਤੁਸ਼ਟ ਨਹੀਂ ਹੁੰਦਾ ਹੈ ਤਾਂ ਉਹ ਇਸ ਨੂੰ ਕਾਲੀ ਸੂਚੀ ਵਿਚ ਪਾ ਦੇਵੇਗਾ, ਜਿਸ ਵਿਚ ਪਾਕਿਸਤਾਨ ਵਿਚ ਵਿਦੇਸ਼ੀ ਨਿਵੇਸ਼ ਰੁਕ ਜਾਵੇਗਾ।

ਤੁਹਾਨੂੰ ਇਥੇ ਦੱਸ ਦਈਏ ਕਿ ਗੁਆਂਗਝੂ ਦੀ ਮੀਟਿੰਗ ਵਿਚ ਪਾਕਿਸਤਾਨ ਦੇ 10 ਮੈਂਬਰੀ ਦਸਤੇ ਦੀ ਅਗਵਾਈ ਵਿੱਤ ਸਕੱਤਰ ਮੁਹੰਮਦ ਯੂਨਸ ਦਾਘਾ ਨੇ ਕੀਤਾ ਸੀ। ਇਹ ਮੀਟਿੰਗ ਦੋ ਦਿਨ ਤੱਕ ਚੱਲੀ ਜਿਸ ਵਿਚ ਭਾਰਤੀ ਦਸਤਾ ਵੀ ਸ਼ਾਮਲ ਸੀ। ਭਾਰਤੀ ਦਸਤੇ ਨੇ ਵੀ ਇਸ ਮੀਟਿੰਗ ਵਿਚ ਪਾਕਿਸਤਾਨ ਨੂੰ ਦੋ-ਟੁਕ ਸਵਾਲ ਪੁੱਛੇ ਸਨ। ਪਾਕਿਸਤਾਨ ਨੇ ਇਸ ਮੀਟਿੰਗ ਵਿਚ ਉਨ੍ਹਾਂ ਕਦਮਾਂ ਦਾ ਜ਼ਿਕਰ ਕੀਤਾ ਜਿਸ ਦੇ ਤਹਿਤ ਅੱਤਵਾਦੀਆਂ 'ਤੇ ਕਾਰਵਾਈ ਕੀਤੀ ਗਈ ਹੈ। ਹੁਣ ਫਿਲਹਾਲ ਪਾਕਿਸਤਾਨ ਦੇ ਦਿੱਤੇ ਜਵਾਬ ਤੈਅ ਕਰਨਗੇ ਕਿ ਐਫ.ਏ.ਟੀ.ਐਫ. ਕੀ ਫੈਸਲਾ ਲਵੇਗਾ।

ਤੁਹਾਨੂੰ ਇਥੇ ਇਹ ਵੀ ਦੱਸ ਦਈਏ ਕਿ ਏ.ਪੀ.ਜੀ. ਨੇ ਪਾਕਿਸਤਾਨ ਦਾ ਦੌਰਾ ਕਰ ਕੇ ਇਥੇ ਜਾਣਾ ਸੀ ਕਿ ਆਖਿਰ ਸਰਕਾਰ ਨੇ ਉਥੇ ਅੱਤਵਾਦੀਆਂ 'ਤੇ ਲਗਾਮ ਲਗਾਉਣ ਲਈ ਕਿੰਨੇ ਕਾਰਗਰ ਉਪਾਅ ਕੀਤੇ ਹਨ। ਜਿਸ ਵੇਲੇ ਇਸ ਸੰਸਥਾ ਨੇ ਪਾਕਿਸਤਾਨ ਨੂੰ ਗ੍ਰੇ ਲਿਸਟ ਵਿਚ ਪਾਇਆ ਸੀ ਉਦੋਂ ਇਸੇ ਗਰੁੱਪ ਦੀ ਜਾਣਕਾਰੀ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਸੀ। ਏ.ਪੀ.ਜੀ. ਨੇ ਮੰਨਿਆ ਸੀ ਕਿ ਪਾਕਿਸਤਾਨ ਵਿਚ ਅੱਤਵਾਦੀਆਂ 'ਤੇ ਲਗਾਮ ਲਗਾਉਣ ਦੇ ਮਾਮਲੇ ਵਿਚ ਵੱਖ-ਵੱਖ ਏਜੰਸੀਆਂ ਵਿਚ ਕੋਈ ਤਾਲਮੇਲ ਨਹੀਂ ਹੈ।
 

Sunny Mehra

This news is Content Editor Sunny Mehra