ਇੰਗਲੈਂਡ 'ਚ ਕਰੋੜਪਤੀ ਪੰਜਾਬੀ ਨੌਜਵਾਨ ਨੂੰ ਦੂਜੀ ਵਾਰ ਹੋਈ ਜੇਲ

03/17/2019 10:08:35 AM

ਲੰਡਨ,(ਰਾਜਵੀਰ ਸਮਰਾ) - ਬਰਮਿੰਘਮ ਕ੍ਰਾਊਨ ਕੋਰਟ ਨੇ ਕਾਰ ਹਾਦਸੇ 'ਚ ਪੰਜਾਬੀ ਨੌਜਵਾਨ ਅਨਟਾਨਿਓ ਬੋਪਾਰਨ ਨੂੰ ਦੂਜੀ ਵਾਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਯੂ. ਕੇ. ਦੇ ਪ੍ਰਸਿੱਧ ਕਾਰੋਬਾਰੀ ਅਤੇ ਕਰੋੜਪਤੀ ਦੇ ਬੇਟੇ ਅਨਟਾਨਿਓ ਬੋਪਾਰਨ ਨੇ 2006 ਵਿਚ ਸਟਨ ਕੋਲਡਫੀਲਡ ਦੀ ਇਕ ਸੜਕ 'ਤੇ ਗੱਡੀ ਚਲਾਉਂਦਿਆਂ ਹਾਦਸਾ ਕਰ ਦਿੱਤਾ ਸੀ, ਜਿਸ ਦੌਰਾਨ ਇਕ ਲੜਕੀ ਕੈਰੀ ਐਡਵਰਡ ਅਪਾਹਜ ਹੋ ਗਈ ਸੀ । 2008 ਵਿਚ ਇਸ ਹਾਦਸੇ ਲਈ ਦੋਸ਼ੀ ਪਾਏ ਗਏ ਬੋਪਾਰਨ ਨੂੰ 21 ਮਹੀਨੇ ਕੈਦ ਹੋਈ ਸੀ ਅਤੇ ਉਹ 6 ਮਹੀਨੇ ਦਾ ਸਮਾਂ ਬਿਤਾ ਕੇ ਰਿਹਾਅ ਹੋ ਗਿਆ ਸੀ ਪਰ ਬਦਕਿਸਮਤੀ ਨਾਲ ਕੈਰੀ ਐਡਵਰਡ ਦੀ 2015 ਵਿਚ 9 ਸਾਲ ਬਾਅਦ ਮੌਤ ਹੋ ਗਈ , ਜਿਸ ਤੋਂ ਬਾਅਦ ਅਦਾਲਤ ਵਿਚ ਚੱਲੇ ਮੁਕੱਦਮੇ ਦੌਰਾਨ ਅਨਟਾਨਿਓ ਬੋਪਾਰਨ ਨੂੰ 18 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ।

PunjabKesari
ਜ਼ਿਕਰਯੋਗ ਹੈ ਕਿ ਕਾਰ ਹਾਦਸੇ ਦੌਰਾਨ ਐਨਟਾਨਿਓ ਦੀ ਉਮਰ ਸਿਰਫ਼ 19 ਸਾਲ ਸੀ । ਉਸ ਸਮੇਂ ਉਸ ਨੇ ਆਪਣੀ ਕਾਰ ਵੇਚ ਕੇ 23 ਹਜ਼ਾਰ ਪੌਂਡ ਪਰਿਵਾਰ ਨੂੰ ਦਿੱਤੇ ਸਨ ਅਤੇ ਉਹ ਕੈਰੀ ਦੀਆਂ ਛੁੱਟੀਆਂ ਲਈ ਵੀ ਪੈਸਾ ਦੇ ਚੁੱਕਾ ਸੀ । ਬੋਪਾਰਨ ਦੇ ਵਕੀਲ ਨੇ ਅਦਾਲਤ ਵਿਚ ਕਿਹਾ ਕਿ ਉਹ ਹੁਣ ਜ਼ਿੰਮੇਵਾਰ 32 ਸਾਲਾ ਸਮਝਦਾਰ ਨੌਜਵਾਨ ਹੈ, ਜਿਸ ਦੇ ਆਪਣੇ ਵੀ ਬੱਚੇ ਹਨ ਅਤੇ ਉਹ ਕਿਸੇ ਬੱਚੇ ਦੀ ਤਕਲੀਫ਼ ਅਤੇ ਮੌਤ ਦੇ ਦਰਦ ਨੂੰ ਸਮਝਦਾ ਹੈ।


Related News