ਡਿਪਰੈਸ਼ਨ ਰੋਕੋ ਦਵਾਈਆਂ ਦਾ ਸੇਵਨ ਵਧਾ ਸਕਦੈ ਡਿਮੇਂਸ਼ੀਆ ਦਾ ਖਤਰਾ

04/30/2018 2:14:48 PM

ਵਾਸ਼ਿੰਗਟਨ— ਡਿਪਰੈਸ਼ਨ ਰੋਧਕਾਂ ਦੇ ਨਾਂ 'ਤੇ ਆਮ ਤੌਰ 'ਤੇ ਦਿੱਤੀ ਜਾਣ ਵਾਲੀਆਂ ਦਵਾਈਆਂ ਡਿਮੇਂਸ਼ੀਆ ਦੇ ਖਤਰੇ ਨੂੰ ਵਧਾ ਸਕਦੀਆਂ ਹਨ, ਫਿਰ ਚਾਰੇ ਇਹ ਦਵਾਈਆਂ ਇਸ ਬੀਮਾਰੀ ਦਾ ਪਤਾ ਲਗਾਉਣ ਤੋਂ 20 ਸਾਲ ਪਹਿਲਾਂ ਹੀ ਕਿਉਂ ਨਾ ਲਈਆਂ ਗਈਆਂ ਹੋਣ। ਇਕ ਅਧਿਐਨ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਖੋਜਕਰਤਾਵਾਂ ਨੇ ਇਨ੍ਹਾਂ ਨਤੀਜਿਆਂ ਤੱਕ ਪਹੁੰਚਣ ਲਈ ਡਿਮੇਂਸ਼ੀਆ ਨਾਲ ਪੀੜਤ 65 ਸਾਲ ਤੋਂ ਜ਼ਿਆਦਾ ਦੇ 40,770 ਮਰੀਜ਼ਾਂ ਅਤੇ 2,83,933 ਅਜਿਹੇ ਮਰੀਜਾਂ ਦਾ ਮੈਡੀਕਲ ਰਿਕਾਰਡ ਫਰੋਲਿਆ, ਜਿਨ੍ਹਾਂ ਨੂੰ ਇਹ ਬੀਮਾਰੀ ਨਹੀਂ ਸੀ।
ਇਸ ਲਈ ਉਨ੍ਹਾਂ ਨੇ ਰਿਕਾਰਡ ਵਿਚ ਦਰਜ ਦੋ ਕਰੋੜ 70 ਲੱਖ ਮੈਡੀਕਲ ਪਰਚਿਆਂ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਨੇ ਅਜਿਹੇ ਮਰੀਜਾਂ ਵਿਚ ਡਿਮੇਂਸ਼ੀਆ ਦੀ ਵਿਆਪਕਤਾ ਜ਼ਿਆਦਾ ਦੇਖੀ, ਜਿਨ੍ਹਾਂ ਨੂੰ ਡਿਪਰੈਸ਼ਨਰੋਧੀ, ਬਲੈਡਰ ਅਤੇ ਪਾਰਕਿੰਸਨ ਬੀਮਾਰੀ ਨਾਲ ਜੁੜੀ ਐਂਟੀ-ਕਾਓਲੋਜੀਨਸ ਦਵਾਈਆਂ ਦੇ ਸੇਵਨ ਦੀ ਸਲਾਹ ਦਿੱਤੀ ਗਈ। ਅਮਰੀਕਾ ਦੀ ਇੰਡੀਆਨਾ ਯੂਨੀਵਰਸਿਟੀ ਦੇ ਨੋਲ ਕੈਂਪਬੈਲ ਨੇ ਦੱਸਿਆ ਕਿ 'ਇਹ ਅਧਿਐਨ ਇਨ੍ਹਾਂ ਦਵਾਈਆਂ ਦੇ ਲੰਬੇ ਸਮੇਂ ਤੱਕ ਪੈਣ ਵਾਲੇ ਪ੍ਰਭਾਵ ਦਾ ਮੁਲਾਂਕਣ ਕਰਨ ਅਤੇ ਡਿਮੇਂਸ਼ੀਆ ਦਾ ਪਤਾ ਲੱਗਣ ਤੋਂ ਪਹਿਲਾਂ ਹੀ ਹੋਣ ਵਾਲੇ ਨੁਕਸਾਨ ਨੂੰ ਦੱਸਣ ਲਈ ਬਹੁਤ ਹੈ।' ਇਹ ਅਧਿਐਨ ਬੀ.ਐਮ.ਜੇ ਪੱਤਰਿਕਾ ਵਿਚ ਪ੍ਰਕਾਸ਼ਿਤ ਹੋਇਆ ਹੈ।


Related News