ਐਂਟੀ ਟੈਰਰਿਸਟ ਫਰੰਟ ਇੰਡੀਆ ਦੇ ਪ੍ਰਧਾਨ ਨੂੰ ਪਾਕਿ ਤੋਂ ਮਿਲੀ ਧਮਕੀ, ਬਿਆਨਬਾਜ਼ੀ ਕਰਨਾ ਬੰਦ ਕਰੇ ਨਹੀਂ ਤਾਂ...

07/23/2016 6:38:11 PM

ਅੰਬਾਲਾ/ਪਾਕਿਸਤਾਨ— ਐਂਟੀ ਟੈਰਰਿਸਟ ਫਰੰਟ ਇੰਡੀਆ ਦੇ ਕੌਮੀ ਪ੍ਰਧਾਨ ਵੀਰੇਸ਼ ਸ਼ਾਂਡੀਅਲ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਤੋਂ ਧਮਕੀ ਮਿਲੀ ਹੈ ਕਿ ਉਹ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਿਰੁੱਧ ਦਾਇਰ ਪਟੀਸ਼ਨ ਵਾਪਸ ਲੈਣ ਅਤੇ ਹਾਫਿਜ਼ ਸਈਦ ਵਿਰੁੱਧ ਬਿਆਨਬਾਜ਼ੀ ਕਰਨਾ ਬੰਦ ਕਰੇ ਨਹੀਂ ਤਾਂ ਜਾਨ ਤੋਂ ਹੱਥ ਧੋਣ ਲਈ ਤਿਆਰ ਰਹੇ।
ਸ਼ਾਂਡੀਅਲ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਨੰਬਰਾਂ ਤੋਂ ਆਈਆਂ ਇਨ੍ਹਾਂ ਧਮਕੀਆਂ ਨੂੰ ਲੈ ਕੇ ਹਰਿਆਣਾ ਦੇ ਪੁਲਸ ਜਨਰਲ ਡਾਇਰੈਕਟਰ ਅਤੇ ਪੁਲਸ ਡਿਪਟੀ ਕਮਿਸ਼ਨਰ ਅੰਬਾਲਾ ਨੂੰ ਸ਼ਿਕਾਇਤ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਉਨ੍ਹਾਂ ਨੂੰ ਪਾਕਿਸਤਾਨ ਤੋਂ ਧਮਕੀਆਂ ਮਿਲ ਰਹੀਆਂ ਹਨ, ਉਸ ਤੋਂ ਇਹ ਸਾਫ ਪਤਾ ਲੱਗਦਾ ਹੈ ਕਿ ਸ਼ਰੀਫ ਦੇ ਵੀ ਅੱਤਵਾਦੀਆਂ ਨਾਲ ਤਾਰ ਜੁੜੇ ਹੋਏ ਹਨ। 
ਜ਼ਿਕਰਯੋਗ ਹੈ ਕਿ ਕਸ਼ਮੀਰ ਵਿਚ ਫੌਜ ਦੇ ਹੱਥੋਂ ਮਾਰੇ ਗਏ ਅੱਤਵਾਦੀ ਬੁਰਹਾਨ ਵਾਨੀ ਨੂੰ ''ਸ਼ਹੀਦ'' ਦੱਸਣ ਅਤੇ ਉਸ ਦੀ ਮੌਤ ਦੇ ਵਿਰੋਧ ''ਚ ਪਾਕਿਸਤਾਨ ''ਚ ''ਕਾਲਾ ਦਿਵਸ'' ਮਨਾਉਣ ਨੂੰ ਲੈ ਕੇ ਸ਼ਾਂਡੀਅਲ ਨੇ ਸ਼ਰੀਫ ਵਿਰੁੱਧ ਅੰਬਾਲਾ ਦੀ ਅਦਾਲਤ ''ਚ ਮੁਕੱਮਦਾ ਦਾਇਰ ਕੀਤਾ ਸੀ, ਜਿਸ ''ਤੇ ਅਗਲੀ ਸੁਣਵਾਈ 25 ਜੁਲਾਈ ਨੂੰ ਹੋਵੇਗੀ।

Tanu

This news is News Editor Tanu