ਸ਼੍ਰੀਲੰਕਾ ''ਚ ਸਰਕਾਰ ਦੇ ਖ਼ਿਲਾਫ਼ ਲੋਕਾਂ ਨੇ ਮਨਾਇਆ ''ਕਾਲਾ ਮਈ ਦਿਵਸ''

05/03/2022 4:08:13 PM

ਕੋਲੰਬੋ- ਸ਼੍ਰੀਲੰਕਾ 'ਚ ਕੌਮਾਂਤਰੀ ਮਜ਼ਦੂਰ ਦਿਵਸ ਦੇ ਮੌਕੇ 'ਤੇ ਲੋਕਾਂ ਨੇ ਸਰਕਾਰ ਖ਼ਿਲਾਫ਼ 'ਕਾਲਾ ਮਈ ਦਿਵਸ' ਮਨਾਇਆ। ਇਸ ਦਰਮਿਆਨ ਸ਼੍ਰੀਲੰਕਾ ਦੇ ਵਿਰੋਧੀ ਨੇਤਾ ਸਜਿਥ ਪ੍ਰੇਮਦਾਸਾ ਨੇ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਦੀ ਅਗਵਾਈ ਵਾਲੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਤੇ ਕਿਹਾ ਕਿ ਆਜ਼ਾਦੀ ਮਿਲਣ ਦੇ ਬਾਅਦ ਦੇਸ਼ ਅਜੇ ਤਕ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਤੇ ਲੋਕ ਇਸ ਸਾਲ 'ਕਾਲਾ ਮਈ ਦਿਵਸ' ਮਨਾ ਰਹੇ ਹਨ।

ਪ੍ਰੇਮਦਾਸਾ ਨੇ ਮੌਜੂਦਾ ਹਾਲਾਤ ਲਈ ਸਰਕਾਰ ਦੀਆਂ 'ਗ਼ਲਤ ਨੀਤੀਆਂ' ਨੂੰ ਜ਼ਿੰਮੇਵਾਰ ਠਹਿਰਾਇਆ। ਖ਼ਬਰਾਂ ਦੀ ਵੈੱਬਸਾਈਟ 'ਕੋਲੰਬੋ ਪੇਜ' ਦੀ ਰਿਪੋਰਟ ਦੇ ਮੁਤਾਬਕ, ਵਿਰੋਧੀ ਦਲ ਸਮਾਗੀ ਜਨ ਬਾਲਵੇਗਯਾ (ਐੱਸ. ਜੇ. ਬੀ.) ਦੇ ਨੇਤਾ ਪ੍ਰੇਮਦਾਸਾ ਨੇ ਕੌਮਾਂਤਰੀ ਮਜ਼ਦੂਰ ਦਿਵਸ 'ਤੇ ਸਾਂਝੇ ਕੀਤੇ ਸੰਦੇਸ਼ 'ਚ ਕਿਹਾ ਕਿ ਗੋਟਬਾਇਆ ਰਾਜਪਕਸ਼ੇ ਦੀ ਅਗਵਾਈ ਵਾਲੀ ਸਰਕਾਰ ਦੀਆਂ 'ਲਾਪਰਵਾਹੀ ਵਾਲੀਆਂ ਨੀਤੀਆਂ' ਨੇ ਇਤਿਹਾਸ 'ਚ ਪਹਿਲੀ ਵਾਰ ਦੇਸ਼ ਨੂੰ ਦਿਵਾਲੀਆ ਹੋਣ ਦੀ ਕਗਾਰ 'ਤੇ ਲਿਆ ਖੜ੍ਹਾ ਕੀਤਾ ਹੈ।

ਉਨ੍ਹਾਂ ਨੇ ਦੋਸ਼ ਲਗਾਇਆ, 'ਸਰਕਾਰ ਦੀ ਅਸਮਰਥਾ, ਨਾਕਾਮੀ, ਬਿਨਾ ਤਰਕ ਦੀ ਮਨਮਾਨੀ ਤੇ ਹੰਕਾਰ ਨੇ ਸਾਡੇ ਦੇਸ਼ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਬੇਯਕੀਨੀ 'ਚ ਪਾ ਦਿੱਤਾ ਹੈ।' ਪ੍ਰੇਮਦਾਸਾ ਨੇ ਕਿਹਾ, 'ਅਜਿਹੇ ਹਾਲਾਤ 'ਚ, ਸਾਡੇ ਦੇਸ਼ ਦੇ ਕੰਮ ਕਰਨ ਵਾਲੇ ਲੋਕਾਂ ਨੂੰ ਇਸ ਸਾਲ ਮਈ ਦਿਵਸ ਨੂੰ 'ਕਾਲਾ ਮਈ ਦਿਵਸ' ਦੇ ਰੂਪ 'ਚ ਮਨਾਉਣਾ ਪਿਆ ਹੈ।'

Tarsem Singh

This news is Content Editor Tarsem Singh