ਅਮਰੀਕਾ ’ਚ ਕੋਵਿਡ-19 ਰੋਕੂ ਦਵਾਈ ਨੂੰ ਮਿਲੀ ਮਨਜ਼ੂਰੀ, ਬਾਈਡੇਨ ਨੇ ਦੱਸਿਆ ‘ਮਹੱਤਵਪੂਰਨ ਕਦਮ’

12/23/2021 12:22:52 PM

ਵਾਸ਼ਿੰਗਟਨ (ਭਾਸ਼ਾ) : ਅਮਰੀਕੀ ਸਿਹਤ ਰੈਗੂਲੇਟਰਾਂ ਨੇ ਬੁੱਧਵਾਰ ਨੂੰ ਇਕ ਕੋਵਿਡ-19 ਰੋਕੂ ਦਵਾਈ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਨੂੰ ਰਾਸ਼ਟਰਪਤੀ ਜੋਅ ਬਾਈਡੇਨ ਨੇ ਗਲੋਬਲ ਮਹਾਮਾਰੀ ਨਾਲ ਨਜਿੱਠਣ ਦੀ ਦਿਸ਼ਾ ਵਿਚ ਇਕ ‘ਮਹੱਤਵਪੂਰਨ ਕਦਮ’ ਦੱਸਿਆ ਹੈ। ਇਹ ਦਵਾਈ ‘ਫਾਈਜ਼ਰ’ ਦੀ ਇਕ ਗੋਲੀ ਹੈ, ਜਿਸ ਨੂੰ ਅਮਰੀਕਾ ਦੇ ਲੋਕ ਸੰਕ੍ਰਮਣ ਦੇ ਖ਼ਤਰਨਾਕ ਅਸਰ ਤੋਂ ਬਚਣ ਲਈ ਘਰ ਵਿਚ ਹੀ ਲੈ ਸਕਣਗੇ।

ਇਹ ਵੀ ਪੜ੍ਹੋ : ਅਮਰੀਕੀ ਫ਼ੌਜ ਨੇ ਤਿਆਰ ਕੀਤੀ ਸੁਪਰ ਵੈਕਸੀਨ, ਕੋਵਿਡ ਅਤੇ ਸਾਰਸ ਦੇ ਸਾਰੇ ਰੂਪਾਂ ’ਤੇ ਪ੍ਰਭਾਵੀ ਹੋਵੇਗੀ ਇਕੋ ਖ਼ੁਰਾਕ

ਬਾਈਡੇਨ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਦਵਾਈ ਦੀ ਬਰਾਬਰ ਵੰਡ ਯਕੀਨੀ ਕਰਨ ਲਈ ਵੀ ਕਦਮ ਚੁੱਕੇਗਾ। ਇਹ ‘ਪੈਕਸਲੋਵਿਡ’ ਦਵਾਈ ਸੰਕ੍ਰਮਣ ਦੀ ਲਪੇਟ ਵਿਚ ਆਉਂਦੇ ਹੀ ਉਸ ਨਾਲ ਨਜਿੱਠਣ ਦਾ ਇਕ ਬਿਹਤਰ ਤਰੀਕਾ ਹੈ। ਹਾਲਾਂਕਿ ਇਸ ਦੀ ਸ਼ੁਰੂਆਤੀ ਸਪਲਾਈ ਬੇਹੱਦ ਸੀਮਤ ਹੋਵੇਗੀ। ਸੰਕ੍ਰਮਣ ਨਾਲ ਨਜਿੱਠਣ ਲਈ ਹੁਣ ਤੱਕ ਜਿਨ੍ਹਾਂ ਦਵਾਈਆਂ ਨੂੰ ਅਧਿਕਾਰਤ ਕੀਤਾ ਗਿਆ ਹੈ, ਉਨ੍ਹਾਂ ਸਾਰਿਆਂ ਲਈ ਆਈ.ਵੀ. ਜਾਂ ਟੀਕੇ ਦੀ ਜ਼ਰੂਰਤ ਹੁੰਦੀ ਹੈ। ਉਥੇ ਹੀ ‘ਮਰਕ’ ਦਵਾਈ ਕੰਪਨੀ ਦੀ ਵੀ ਇਕ ਸੰਕ੍ਰਮਣ ਰੋਕੂ ਗੋਲੀ ਨੂੰ ਜਲਦ ਹੀ ਅਧਿਕਾਰਤ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਜਦੋਂ ਬੇਕਰੀ ਦੇ ਕਰਮਚਾਰੀ ਨੇ ਕੇਕ ’ਤੇ ‘ਮੈਰੀ ਕ੍ਰਿਸਮਸ’ ਲਿਖਣ ਤੋਂ ਕੀਤਾ ਇਨਕਾਰ ਤਾਂ ਪਿਆ ਬਖੇੜਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry