ਅੰਟਾਰਕਟਿਕਾ ਦੀਆਂ ਗਰਮ ਗੁਫਾਵਾਂ ''ਚ ਹੋ ਸਕਦੀਆਂ ਹਨ ਜੀਵ-ਜੰਤੂਆਂ ਦੀ ਅਣਦੇਖੀ ਅਨਜਾਨ ਦੁਨੀਆ

09/08/2017 5:13:43 PM

ਮੈਲਬੌਰਨ— ਵਿਗਿਆਨੀਆਂ ਦਾ ਮੰਨਣਾ ਹੈ ਕਿ ਅੰਟਾਰਕਟਿਕਾ ਗਲੇਸ਼ੀਅਰਾਂ ਅੰਦਰ ਗਰਮ ਗੁਫਾਵਾਂ 'ਚ ਜੀਵ-ਜੰਤੂਆਂ ਅਤੇ ਵਨਸਪਤੀ ਦੀ ਰਹੱਸਮਈ ਦੁਨੀਆ ਹੋ ਸਕਦੀ ਹੈ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ (ਏ. ਐਨ. ਯੂ.) ਵਲੋਂ ਕੀਤੇ ਗਏ ਅਧਿਐਨ 'ਚ ਪਾਇਆ ਗਿਆ ਕਿ ਅੰਟਾਰਕਟਿਕਾ ਦੇ ਰੋਸ ਟਾਪੂ 'ਚ ਸਰਗਰਮ ਜਵਾਲਾਮੁਖੀ ਮਾਉਂਟ ਇਰੇਬਸ ਦੇ ਆਲੇ-ਦੁਆਲੇ ਝਰਨਿਆਂ ਦੇ ਵਹਾਅ ਨੇ ਵੱਡੀ ਗੁਫਾ ਦਾ ਜਾਲ ਬਣਾ ਦਿੱਤਾ ਹੈ। ਖੋਜਕਰਤਾਵਾਂ ਨੇ ਕਿਹਾ ਕਿ ਇਨ੍ਹਾਂ ਗੁਫਾਵਾਂ ਤੋਂ ਮਿਲੇ ਮਿੱਟੀ ਦੇ ਨਮੂਨਿਆਾਂ ਦੇ ਅਧਿਐਨ ਤੋਂ ਇਸ 'ਚ ਸ਼ੈਵਾਲ, ਮਾਸ ਅਤੇ ਛੋਟੇ ਜੰਤੂਆਂ ਦੇ ਅੰਸ਼ ਪਾਏ ਗਏ। ਏ. ਐਨ. ਯੂ. ਫੇਨਰ ਸਕੂਲ ਆਫ ਇਨਵਾਇਰਮੈਂਟ ਐਂਡ ਸੁਸਾਇਟੀ ਦੇ ਸੀ ਫ੍ਰਾਸਰ ਨੇ ਕਿਹਾ ਕਿ ਗੁਫਾਵਾਂ ਅੰਦਰ ਬੇਹੱਦ ਗਰਮ ਹੋ ਸਕਦੀ ਹੈ। ਕੁਝ ਗੁਫਾਵਾਂ 'ਚ ਤਾਪਮਾਨ 25 ਡਿਗਰੀ ਸੈਲਸੀਅਸ ਤੱਕ ਵੀ ਹੋ ਸਕਦਾ ਹੈ। ਤੁਸੀਂ ਉਥੇ ਟੀ-ਸ਼ਰਟ ਵੀ ਪਹਿਨ ਕੇ ਆਰਾਮ ਨਾਲ ਰਹਿ ਸਕਦੇ ਹੋ। ਪੋਵਰ ਬਾਇਓਲਾਜੀ ਜਨਰਲ 'ਚ ਪ੍ਰਕਾਸ਼ਿਤ ਅਧਿਐਨ ਦੇ ਮੁਖੀ ਖੋਜਕਰਤਾ ਫ੍ਰੇਸਰ ਨੇ ਕਿਹਾ ਕਿ ਗੁਫਾ ਦੇ ਮੁਹਾਨੇ 'ਚ ਰੌਸ਼ਨੀ ਹੈ ਅਤੇ ਕੁਝ ਗੁਫਾਵਾਂ 'ਚ ਜਿੱਥੇ ਬਰਫ ਦੀ ਪਰਤ ਪਤਲੀ ਹੈ ਉਥੋਂ ਅੰਦਰ ਵੱਲ ਰੌਸ਼ਨੀ ਦੇ ਫਿਲਟਰਸ ਹੈ। ਉਨ੍ਹਾਂ ਨੇ ਕਿਹਾ ਕਿ ਮਾਉਂਟ ਇਰੇਬਸ ਦੀਆਂ ਜ਼ਿਆਦਾਤਰ ਗੁਫਾਵਾਂ ਤੋਂ ਮਿਲੇ ਡੀ. ਐਨ. ਏ. ਅੰਟਾਰਕਟਿਕਾ 'ਚ ਹੋਰ ਥਾਵਾਂ 'ਤੇ ਪਾਏ ਜਾਣ ਵਾਲੇ ਮਾਸ, ਸ਼ੈਵਾਲ ਅਤੇ ਅਕਸ਼ੇਰੂਕੀ ਜੀਵਾਂ ਸਣੇ ਰੁੱਖਾਂ ਅਤੇ ਜਾਨਵਰਾਂ ਦੇ ਡੀ. ਐਨ. ਏ. ਨਾਲ ਮਿਲਦੇ ਜੁਲਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਅਧਿਐਨ ਤੋਂ ਇਕ ਝਲਕ ਮਿਲਦੀ ਹੈ ਕਿ ਅੰਟਾਰਕਟਿਕਾ ਦੀ ਬਰਫ ਅੰਦਰ ਕੀ ਹੋ ਸਕਦਾ ਹੈ। ਉਥੇ ਵਨਸਪਤੀਆਂ ਅਤੇ ਜੰਤੂਆਂ ਦੀਆਂ ਨਵੀਆਂ ਪ੍ਰਜਾਤੀਆਂ ਵੀ ਮੌਜੂਦ ਹੋ ਸਕਦੀਆਂ ਹਨ। ਵਿਗਿਆਨੀਆਂ ਨੇ ਕਿਹਾ ਕਿ ਅਗਲਾ ਕਦਮ ਗੁਫਾਵਾਂ ਨੂੰ ਹੋਰ ਨੇੜੇ ਤੋਂ ਦੇਖਣਾ ਅਤੇ ਕਿਸੇ ਜੀਵਤ ਜੀਵ ਜੰਤੂ ਦੀ ਭਾਲ ਕਰਨਾ ਹੈ। ਜੇਕਰ ਉਥੇ ਉਹ ਮੌਜੂਦ ਹਨ ਤਾਂ ਇਕ ਨਵੀਂ ਦੁਨੀਆ ਦਾ ਪਤਾ ਲਗ ਜਾਏਗਾ।