ਫਰਿਜ਼ਨੋ ’ਚ ਗੋਲੀਬਾਰੀ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ

04/06/2021 11:45:36 AM

ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ਸੂਬੇ ਦੀ ਫਰਿਜ਼ਨੋ ਕਾਊਂਟੀ ’ਚ ਹੋ ਰਹੇ ਕਤਲਾਂ ਦੀ ਸੂਚੀ ’ਚ ਐਤਵਾਰ ਨੂੰ ਇੱਕ ਹੋਰ ਕਤਲ ਜੁੜ ਗਿਆ ਹੈ। ਇਸ ਸਬੰਧੀ ਪੁਲਸ ਨੇ ਦੱਸਿਆ ਕਿ ਐਤਵਾਰ ਨੂੰ ਦੱਖਣ-ਪੱਛਮੀ ਫਰਿਜ਼ਨੋ ’ਚ ਇੱਕ ਚੌਰਾਹੇ ’ਤੇ ਇੱਕ ਕਾਰ ਨੂੰ ਰੋਕਦਿਆਂ ਉਸ ’ਤੇ ਗੋਲੀਬਾਰੀ ਕੀਤੀ ਗਈ, ਜਿਸ ਕਰਕੇ ਇੱਕ ਨੌਜਵਾਨ ਦੀ ਮੌਤ ਹੋ ਗਈ । ਅਧਿਕਾਰੀਆਂ ਅਨੁਸਾਰ ਪਿਛਲੇ ਕੁਝ ਹਫ਼ਤਿਆਂ ’ਚ ਸ਼ਹਿਰ ਦੀਆਂ ਸੜਕਾਂ ’ਤੇ ਇਹ ਘੱਟੋ-ਘੱਟ ਤੀਜੀ ਅਜਿਹੀ ਘਟਨਾ ਹੈ । ਇਹ ਗੋਲੀਬਾਰੀ ਸ਼ਾਮ 4 ਵਜੇ ਤੋਂ ਪਹਿਲਾਂ ਪੋਟਲ ਐਵੇਨਿਊ ਅਤੇ ਮਰਸੇਡ ਸਟ੍ਰੀਟ ਨੇੜੇ ਹੋਈ ਅਤੇ ਜਾਂਚਕਰਤਾ ਇਸ ਗੋਲੀਬਾਰੀ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ।

ਫਰਿਜ਼ਨੋ ਪੁਲਸ ਦੇ ਲੈਫਟੀਨੈਂਟ ਐਂਥਨੀ ਡੀਵਾਲ ਦੇ ਅਨੁਸਾਰ, ਅਧਿਕਾਰੀਆਂ ਵਲੋਂ ਕਾਰਵਾਈ ਕਰਨ ’ਤੇ ਉਨ੍ਹਾਂ ਨੂੰ ਇੱਕ ਜ਼ਖਮੀ ਨੌਜਵਾਨ ਮਿਲਿਆ, ਜਿਸ ਨੂੰ  ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਇਸ ਹਮਲੇ ’ਚ ਇੱਕ ਹੋਰ ਕਾਰ ’ਚ ਆਏ ਵਿਅਕਤੀਆਂ ਨੇ ਨੌਜਵਾਨ ਦੀ ਕਾਰ ਨੂੰ ਰੋਕ ਕੇ ਘੱਟੋ-ਘੱਟ 10 ਗੋਲੀਆਂ ਚਲਾਈਆਂ ਗਈਆਂ । ਗੋਲੀਬਾਰੀ ਤੋਂ ਬਾਅਦ ਹਮਲਾਵਰ ਕਾਰ ਲੈ ਕੇ ਭੱਜ ਗਏ । ਡੀਵਾਲ ਦੇ ਅਨੁਸਾਰ ਨੌਜਵਾਨ ਦੇ ਨਾਲ ਗੱਡੀ ’ਚ ਇੱਕ ਹੋਰ ਵਿਅਕਤੀ ਵੀ ਸੀ ਪਰ ਉਹ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਘਟਨਾ ਸਥਾਨ ਤੋਂ ਭੱਜ ਗਿਆ। ਫਰਿਜ਼ਨੋ ਪੁਲਸ ਅਨੁਸਾਰ ਸ਼ਹਿਰ ’ਚ ਇਸ ਸਾਲ ਦਾ ਇਹ ਕਤਲ 23ਵਾਂ ਕਤਲ ਸੀ।


Anuradha

Content Editor

Related News