ਕੈਨੇਡਾ 'ਚ ਹੁਣ ਖਾਲਿਸਤਾਨੀ ਗੁਰਪਤਵੰਤ ਪੰਨੂ ਦੇ ਸਾਥੀ ਇੰਦਰਜੀਤ ਸਿੰਘ ਗੋਸਲ ਦੇ ਘਰ 'ਤੇ ਚੱਲੀ ਗੋਲੀ

02/13/2024 11:37:29 AM

ਟੋਰਾਂਟੋ (ਏਜੰਸੀ)- ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਖਾਲਿਸਤਾਨ ਪੱਖੀ ਆਗੂ ਗੁਰਪਤਵੰਤ ਸਿੰਘ ਪੰਨੂ, ਜੋ ਕਿ ਭਾਰਤ ਵਿੱਚ ਨਾਮਜ਼ਦ ਅੱਤਵਾਦੀ ਹੈ, ਨਾਲ ਸਬੰਧਤ ਇੱਕ ਸਿੱਖ ਵੱਖਵਾਦੀ ਦੇ ਘਰ ਗੋਲੀਬਾਰੀ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਘਟਨਾ ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ ਦੇ ਨੇਤਾ ਹਰਦੀਪ ਸਿੰਘ ਨਿੱਝਰ ਦੇ ਇੱਕ "ਦੋਸਤ" ਸਿਮਰਨਜੀਤ ਸਿੰਘ ਦੇ ਸਰੀ ਦੇ ਘਰ 'ਤੇ ਗੋਲੀਬਾਰੀ ਦੇ ਕੁਝ ਦਿਨ ਬਾਅਦ ਵਾਪਰੀ ਹੈ, ਜੋ ਭਾਰਤ ਵਿੱਚ ਨਾਮਜ਼ਦ ਅੱਤਵਾਦੀ ਹੈ, ਜਿਸ ਦਾ ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਸਿੱਖ ਮੰਦਿਰ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ: ਕੈਨੇਡਾ 'ਚ ਹਰਦੀਪ ਨਿੱਝਰ ਦੇ ਸਾਥੀ ਸਿਮਰਨਜੀਤ ਸਿੰਘ ਦੇ ਘਰ 'ਤੇ ਚੱਲੀਆਂ ਗੋਲੀਆਂ

ਦਿ ਗਾਰਡੀਅਨ ਦੇ ਅਨੁਸਾਰ, ਸੋਮਵਾਰ ਨੂੰ ਬਰੈਂਪਟਨ ਵਿੱਚ ਖਾਲਿਸਤਾਨ ਸਮਰਥਕ ਇੰਦਰਜੀਤ ਸਿੰਘ ਗੋਸਲ ਦੇ ਘਰ ਦੀ ਖਿੜਕੀ ਵਿੱਚ ਗੋਲੀ ਦਾ ਸੁਰਾਖ ਮਿਲਿਆ। ਹਾਲਾਂਕਿ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਪੀਲ ਰੀਜਨਲ ਪੁਲਸ ਨੇ ਪੁਸ਼ਟੀ ਕੀਤੀ ਕਿ ਇਕ ਗੋਲੀ ਦਾ ਸੁਰਾਖ਼ ਪਾਇਆ ਗਿਆ ਹੈ। ਪੀਲ ਰੀਜਨਲ ਪੁਲਸ ਦੇ ਕਾਂਸਟੇਬਲ ਟਾਈਲਰ ਬੈੱਲ-ਮੋਰੇਨਾ ਨੇ ਕਿਹਾ ਕਿ ਗੋਲੀਬਾਰੀ ਨੂੰ ਖਾਲਿਸਤਾਨ ਲਹਿਰ ਵਿੱਚ ਗੋਸਲ ਦੀ ਭੂਮਿਕਾ ਨਾਲ ਜੋੜਨਾ "ਬਹੁਤ ਜਲਦਬਾਜ਼ੀ" ਹੋਵੇਗੀ। ਗੋਸਲ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ 17 ਫਰਵਰੀ ਨੂੰ ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਦੇ ਬਾਹਰ ਖਾਲਿਸਤਾਨ ਪੱਖੀ ਰੈਲੀ ਕੀਤੀ ਜਾਵੇਗੀ। ਰਿਪੋਰਟ ਦੇ ਅਨੁਸਾਰ, ਗੋਸਲ ਪੰਨੂ ਦੇ ਨਾਲ ਮਿਲ ਕੇ ਕੰਮ ਕਰਦਾ ਹੈ, ਜੋ ਕਿ ਪਾਬੰਦੀਸ਼ੁਦਾ ਸਿੱਖਸ ਫਾਰ ਜਸਟਿਸ ਦਾ ਮੁੱਖ ਕਾਨੂੰਨੀ ਸਲਾਹਕਾਰ ਹੈ।

ਇਹ ਵੀ ਪੜ੍ਹੋ: ਨਵਾਂ ਕਾਨੂੰਨ ਲਾਗੂ, ਮਰਦ ਅਤੇ ਔਰਤਾਂ ਦੋਹਾਂ ਨੂੰ ਜੁਆਇਨ ਕਰਨੀ ਹੋਵੇਗੀ ਫ਼ੌਜ, ਨਹੀਂ ਤਾਂ ਹੋਵੇਗੀ ਸਜ਼ਾ

ਗੋਲੀਬਾਰੀ ਦੀਆਂ ਘਟਨਾਵਾਂ ਅਜਿਹੇ ਸਮੇਂ ਵਾਪਰੀਆਂ ਹਨ, ਜਦੋਂ ਭਾਰਤ ਅਤੇ ਕੈਨੇਡਾ ਨੇ ਇੱਕ ਦੂਜੇ 'ਤੇ ਉਨ੍ਹਾਂ ਦੇ "ਅੰਦਰੂਨੀ ਮਾਮਲਿਆਂ" ਵਿੱਚ ਦਖਲ ਦੇਣ ਦਾ ਦੋਸ਼ ਲਗਾਇਆ ਹੈ। ਪਿਛਲੇ ਸਾਲ ਜੂਨ ਵਿਚ ਕੈਨੇਡਾ ਦੀ ਧਰਤੀ 'ਤੇ ਨਿੱਝਰ ਦੇ ਕਤਲ ਵਿਚ ਭੂਮਿਕਾ ਨਿਭਾਉਣ ਦਾ ਨਵੀਂ ਦਿੱਲੀ 'ਤੇ ਦੋਸ਼ ਲਗਾਉਣ ਦੇ ਕੁੱਝ ਮਹੀਨੇ ਬਾਅਦ ਹਾਲ ਹੀ ਵਿਚ ਕੈਨੇਡਾ ਨੇ ਭਾਰਤ ਨੂੰ "ਵਿਦੇਸ਼ੀ ਖਤਰਾ" ਦੱਸਿਆ, ਜੋ ਸੰਭਾਵੀ ਤੌਰ 'ਤੇ ਉਨ੍ਹਾਂ ਦੀਆਂ ਚੋਣਾਂ ਵਿੱਚ ਦਖਲ ਦੇ ਸਕਦਾ ਹੈ। ਭਾਰਤ ਨੇ ਕੈਨੇਡੀਅਨ ਏਜੰਸੀਆਂ ਵੱਲੋਂ "ਦਖਲਅੰਦਾਜ਼ੀ" ਦੇ ਲਗਾਏ ਗਏ ਦੋਸ਼ਾਂ ਨੂੰ "ਬੇਤੁਕਾ" ਅਤੇ "ਪ੍ਰੇਰਿਤ" ਕਰਾਰ ਦਿੱਤਾ ਹੈ। ਭਾਰਤ ਨੇ ਕਿਹਾ ਕਿ ਇਹ ਕੈਨੇਡਾ ਹੀ ਹੈ ਜੋ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਦਾ ਰਿਹਾ ਹੈ। ਭਾਰਤ ਨੇ ਵਾਰ-ਵਾਰ ਜ਼ੋਰ ਦੇ ਕੇ ਕਿਹਾ ਹੈ ਕਿ ਕੈਨੇਡਾ ਆਪਣੀ ਧਰਤੀ 'ਤੇ ਵੱਖਵਾਦੀਆਂ, ਅੱਤਵਾਦੀਆਂ ਅਤੇ ਭਾਰਤ ਵਿਰੋਧੀ ਤੱਤਾਂ ਨੂੰ ਸ਼ਰਨ ਦਿੰਦਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, "ਦੂਜੇ ਦੇਸ਼ਾਂ ਦੀਆਂ ਲੋਕਤਾਂਤਰਿਕ ਪ੍ਰਕਿਰਿਆਵਾਂ ਵਿੱਚ ਦਖਲ ਦੇਣਾ ਭਾਰਤ ਸਰਕਾਰ ਦੀ ਨੀਤੀ ਨਹੀਂ ਹੈ। ਅਸਲ ਵਿੱਚ, ਇਸ ਦੇ ਉਲਟ, ਇਹ ਕੈਨੇਡਾ ਹੈ ਜੋ ਸਾਡੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰ ਰਿਹਾ ਹੈ।" 

ਇਹ ਵੀ ਪੜ੍ਹੋ: ਕੈਨੇਡਾ ’ਚ 5 ਪੰਜਾਬੀਆਂ ਦੀ ਜ਼ਮਾਨਤ ’ਤੇ ਬਵਾਲ, ਜੇਲ੍ਹ ’ਚੋਂ ਬਾਹਰ ਆਉਂਦੇ ਹੀ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਲੱਗੇ ਰੀਲਜ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 

cherry

This news is Content Editor cherry