ਖੈਬਰ ਪਖਤੂਨਵਾ ਦੇ ਮੁੱਖ ਸਕੱਤਰ ਡਾ. ਕਾਜ਼ਿਮ ਨਿਆਜ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

05/26/2020 2:41:16 PM

ਕਰਾਚੀ- ਪਾਕਿਸਤਾਨ ਦੇ ਖੈਬਰ ਪਖਤੂਨਵਾ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਮੁੱਖ ਸਕੱਤਰ ਡਾ. ਕਾਜ਼ਿਮ ਨਿਆਜ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੀਟਵ ਆਉਣ ਮਗਰੋਂ ਉਨ੍ਹਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। 


ਇਸ ਦੇ ਬਾਅਦ ਖੈਬਰ ਪਖਤੂਨਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਨਿਆਜ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਪਾਕਿਸਤਾਨ ਵਿਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਨਜ਼ਰ ਆ ਰਹੀ ਹੈ। ਇੱਥੇ ਕੋਰੋਨਾ ਦੇ 57,707 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 1,182 ਲੋਕਾਂ ਦੀ ਜਾਨ ਜਾ ਚੁੱਕੀ ਹੈ। ਈਦ ਮੌਕੇ ਕੋਰੋਨਾ ਵਾਇਰਸ ਤੋਂ ਬਚਣ ਲਈ ਤੈਅ ਕੀਤੇ ਨਿਯਮਾਂ ਦਾ ਲੋਕਾਂ ਨੇ ਪਾਲਣ ਨਹੀਂ ਕੀਤਾ ਅਤੇ ਸਮਾਜਕ ਦੂਰੀ ਤੇ ਮਾਸਕ ਪਾਉਣ ਵਰਗੀਆਂ ਜ਼ਰੂਰੀ ਹਿਦਾਇਤਾਂ ਦੀਆਂ ਧੱਜੀਆਂ ਉਡਾ ਦਿੱਤੀਆਂ। 


ਮੁੱਖ ਮੰਤਰੀ ਮਹਿਮੂਦ ਨੇ ਕਿਹਾ ਕਿ ਕਾਜ਼ਿਮ ਕੋਰੋਨਾ ਵਾਇਰਸ ਖਿਲਾਫ ਦਿਨ-ਰਾਤ ਕੰਮ ਕਰ ਰਹੇ ਸਨ। ਉਹ ਹਸਪਤਾਲਾਂ, ਆਈਸੋਲੇਸ਼ਨ ਸੈਂਟਰਾਂ ਅਤੇ ਲੈਬੋਰੇਟਰੀਆਂ ਨੂੰ ਵੀ ਦੇਖ ਰਹੇ ਸਨ, ਹੋ ਸਕਦਾ ਹੈ ਕਿ ਇਨ੍ਹਾਂ ਥਾਵਾਂ 'ਤੇ ਜਾਣ ਕਾਰਨ ਉਨ੍ਹਾਂ ਨੂੰ ਵਾਇਰਸ ਹੋ ਗਿਆ। ਨਿਆਜ ਨੂੰ ਅਕਤੂਬਰ 2019 ਵਿਚ ਮੁੱਖ ਸਕੱਤਰ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਉਹ ਗਿਲਗਿਤ ਬਾਲਤੀਸਤਾਨ ਵਿਚ ਮੁੱਖ ਸਕੱਤਰ ਦੇ ਤੌਰ 'ਕੰਮ ਕਰ ਰਹੇ ਸਨ। ਪਾਕਿਸਤਾਨ ਵਿਚ ਵੱਖ-ਵੱਖ ਥਾਵਾਂ 'ਤੇ ਕੋਰੋਨਾ ਕਾਰਨ ਕਈ ਵੀ. ਆਈ. ਪੀ. ਲੋਕਾਂ ਦੀ ਮੌਤ ਹੋ ਚੁੱਕੀ ਹੈ। 


Lalita Mam

Content Editor

Related News