ਬਿ੍ਰਟੇਨ ਦੀ ਇਕ ਹੋਰ ਕੋਰੋਨਾ ਵੈਕਸੀਨ ਪਹੁੰਚੀ ਟ੍ਰਾਇਲ ਦੇ ਦੂਜੇ ਪੜਾਅ ''ਚ

07/18/2020 1:51:09 AM

ਲੰਡਨ - ਲੰਡਨ ਦੇ ਇੰਪੀਰੀਅਲ ਕਾਲਜ ਦੀ ਕੋਰੋਨਾਵਾਇਰਸ ਵੈਕਸੀਨ ਮਨੁੱਖੀ ਟ੍ਰਾਇਲ ਦੇ ਦੂਜੇ ਪੜਾਅ ਵਿਚ ਪਹੁੰਚ ਗਈ ਹੈ। ਇਸ ਨਾਲ ਜੁੜੇ ਸਾਇੰਸਦਾਨਾਂ ਨੇ ਦਾਅਵਾ ਕੀਤਾ ਹੈ ਕਿ ਪਹਿਲੇ ਪੜਾਅ ਦੌਰਾਨ ਵੈਕਸੀਨ ਨੇ ਚੰਗਾ ਪ੍ਰਭਾਵ ਦਿਖਾਇਆ ਹੈ। ਟ੍ਰਾਇਲ ਦੇ ਦੂਜੇ ਪੜਾਅ ਵਿਚ 18 ਤੋਂ 75 ਸਾਲ ਦੀ ਉਮਰ ਦੇ 105 ਲੋਕਾਂ ਨੂੰ ਵੈਕਸੀਨ ਦੀ ਡੋਜ਼ ਦਿੱਤੀ ਜਾਵੇਗੀ। ਇਸ ਦੇ 4 ਹਫਤੇ ਬਾਅਦ ਸਾਰੇ ਪ੍ਰਤੀਭਾਗੀਆਂ ਨੂੰ ਬੂਸਟਰ ਡੋਜ਼ (ਜ਼ਿਆਦਾ ਮਾਤਰਾ ਵਿਚ) ਦਿੱਤੀ ਜਾਵੇਗੀ।

ਪ੍ਰਤੀਭਾਗੀਆਂ 'ਤੇ ਟੀਮ ਦੀ ਸਖਤ ਨਜ਼ਰ
ਇੰਪੀਰੀਅਲ ਕਾਲਜ ਦੀ ਟੀਮ ਕਲੀਨਿਕਲ ਟ੍ਰਾਇਲ ਨਾਲ ਜੁੜੇ ਸਾਰੇ ਪ੍ਰਤੀਭਾਗੀਆਂ ਦੀ ਸਿਹਤ 'ਤੇ ਕਰੀਬੀ ਨਜ਼ਰ ਰੱਖ ਰਹੀ ਹੈ। ਵੈਕਸੀਨ ਨੂੰ ਲੈ ਕੇ ਹੁਣ ਤੱਕ ਕਈ ਨਕਾਰਾਤਮਕ ਅਸਰ ਨਹੀਂ ਦੇਖਿਆ ਗਿਆ ਹੈ। ਇਸ ਵੈਕਸੀਨ ਨਾਲ ਜੁੜੇ ਡਾਟਾ ਨੂੰ ਇਕੱਠਾ ਕਰਨ ਲਈ ਟੀਮ ਸਾਰੇ ਪ੍ਰਤੀਭਾਗੀਆਂ ਦੇ ਖੂਨ ਦੀ ਜਾਂਚ ਵੀ ਕਰੇਗੀ।

2021 ਦੀ ਸ਼ੁਰੂਆਤ ਵਿਚ ਪ੍ਰੋਡੱਕਸ਼ਨ ਦੀ ਸੰਭਾਵਨਾ
ਇਸ ਪ੍ਰਾਜੈਕਟ ਨਾਲ ਜੁੜੇ ਸਾਇੰਸਦਾਨਾਂ ਨੇ ਦੱਸਿਆ ਕਿ ਦੂਜੇ ਪੜਾਅ ਦੇ ਮਨੁੱਖੀ ਟ੍ਰਾਇਲ ਤੋਂ ਬਾਅਦ ਨਵੰਬਰ ਵਿਚ ਇਸ ਵੈਕਸੀਨ ਦਾ ਤੀਜਾ ਟ੍ਰਾਇਲ ਆਯੋਜਿਤ ਕੀਤਾ ਜਾਵੇਗਾ। ਇਸ ਦੌਰਾਨ ਵੈਕਸੀਨ ਦਾ ਪ੍ਰੀਖਣ 6,000 ਲੋਕਾਂ 'ਤੇ ਕਰਨ ਦੀ ਯੋਜਨਾ ਹੈ। ਇੰਪੀਰੀਅਲ ਕਾਲਜ ਦੀ ਟੀਮ ਨੇ ਸੰਭਾਵਨਾ ਜਤਾਈ ਹੈ ਕਿ ਇਸ ਵੈਕਸੀਨ ਨੂੰ 2021 ਦੀ ਸ਼ੁਰੂਆਤ ਵਿਚ ਪ੍ਰੋਡੱਕਸ਼ਨ ਲਈ ਦਿੱਤਾ ਜਾ ਸਕਦਾ ਹੈ।

ਅਲੱਗ ਤਰ੍ਹਾਂ ਦੀ ਹੈ ਇਹ ਵੈਕਸੀਨ
ਵਿਸ਼ਵ ਵਿਚ ਜਿਨ੍ਹਾਂ ਹੋਰ ਵੈਕਸੀਨ ਦਾ ਪ੍ਰੀਖਣ ਚੱਲ ਰਿਹਾ ਹੈ ਉਨ੍ਹਾਂ ਵਿਚੋਂ ਜ਼ਿਆਦਤਰ ਕਮਜ਼ੋਰ ਜਾਂ ਵਾਇਰਸ ਦਾ ਬਦਲਿਆ ਰੂਪ ਹੈ। ਜਦਕਿ ਇੰਪੀਰੀਅਲ ਕਾਲਜ ਦੀ ਇਹ ਵੈਕਸੀਨ ਜੈਨੇਟਿਕ ਕੋਡ ਦੇ ਸਿੰਥੈਟਿਕ ਸਟ੍ਰੈਂਡ ਦਾ ਇਸਤੇਮਾਲ ਕਰਕੇ ਵਾਇਰਸ ਦੇ ਅਸਰ ਨੂੰ ਖਤਮ ਕਰੇਗੀ। ਇਹ ਵੈਕਸੀਨ ਮਾਸ ਪੇਸ਼ੀਆਂ ਵਿਚ ਇਜ਼ੈਕਟ ਹੋਣ ਤੋਂ ਬਾਅਦ ਸਪਾਈਕ ਪ੍ਰੋਟੀਨ ਨੂੰ ਬਣਾਉਣ ਵਿਚ ਸਹਾਇਤਾ ਕਰੇਗੀ।

ਦੁਨੀਆ ਭਰ ਵਿਚ 13 ਵੈਕਸੀਨ ਕਲੀਨਿਕਲ ਟ੍ਰਾਇਲ ਫੇਜ਼ ਵਿਚ
ਦੱਸ ਦਈਏ ਕਿ ਦੁਨੀਆ ਵਿਚ ਮੌਜੂਦਾ ਸਮੇਂ ਵਿਚ ਕੋਰੋਨਾਵਾਇਰਸ ਵੈਕਸੀਨ ਨੂੰ ਲੈ ਕੇ 120 ਤੋਂ ਜ਼ਿਆਦਾ ਪ੍ਰਤੀਭਾਗੀ ਕੰਮ ਕਰ ਰਹੇ ਹਨ। ਜਦਕਿ, ਇਨ੍ਹਾਂ ਵਿਚੋਂ 13 ਵੈਕਸੀਨ ਕਲੀਨਿਕਲ ਟ੍ਰਾਇਲ ਦੇ ਫੇਜ਼ ਵਿਚ ਪਹੁੰਚ ਚੁੱਕੀਆਂ ਹਨ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਚੀਨ ਦੀ ਵੈਕਸੀਨ ਮਨੁੱਖੀ ਟ੍ਰਾਇਲ ਵਿਚ ਹਨ। ਦੱਸ ਦਈਏ ਕਿ ਚੀਨ ਵਿਚ 5, ਬਿ੍ਰਟੇਨ ਵਿਚ 2, ਅਮਰੀਕਾ ਵਿਚ 3, ਰੂਸ-ਆਸਟ੍ਰੇਲੀਆ ਅਤੇ ਜਰਮਨੀ ਵਿਚ 1-1 ਵੈਕਸੀਨ ਕਲੀਨਿਕਲ ਟ੍ਰਾਇਲ ਫੇਜ਼ ਵਿਚ ਹੈ।


Khushdeep Jassi

Content Editor

Related News