ਗੁੱਸੇ 'ਚ ਮਹਿਲਾ ਨੇ ਖੋਇਆ ਆਪਾ, ਮੈਨੇਜਰ ਦੇ ਮੂੰਹ 'ਤੇ ਸੁੱਟਿਆ ਗਰਮ ਸੂਪ (ਵੀਡੀਓ)

11/11/2021 1:58:21 PM

ਟੈਕਸਾਸ (ਬਿਊਰੋ) - ਅਮਰੀਕਾ ਦੇ ਟੈਕਸਾਸ 'ਚ ਸਥਿਤ ਇਕ ਮੈਕਸੀਕਨ ਰੈਸਟੋਰੈਂਟ 'ਚ ਇਕ ਮਹਿਲਾ ਗਾਹਕ ਦਾ ਜ਼ਬਰਦਸਤ ਗੁੱਸਾ ਵੇਖਣ ਨੂੰ ਮਿਲਿਆ। ਦਰਅਸਲ ਜਦੋਂ ਰੈਸਟੋਰੈਂਟ 'ਚ ਮਹਿਲਾ ਗਾਹਕ ਨੇ ਆਰਡਰ ਕੀਤੇ ਸੂਪ 'ਚ ਪਿਘਲਾ ਹੋਇਆ ਪਲਾਸਟਿਕ ਦੇਖਿਆ ਤਾਂ ਉਹ ਗੁੱਸੇ 'ਚ ਆ ਗਈ। ਇਹ ਸਭ ਵੇਖ ਕੇ ਉਸ ਮਹਿਲਾ ਨੇ ਮੈਨੇਜਰ ਦੇ ਮੂੰਹ 'ਤੇ ਗਰਮ ਸੂਪ ਸੁੱਟ ਦਿੱਤਾ।

ਇਹ ਵੀ ਪੜ੍ਹੋ : ਟੈਕਸਾਸ : ਐਸਟ੍ਰੋਵਰਲਡ ਮਿਊਜ਼ਿਕ ਫੈਸਟੀਵਲ ਹਾਦਸੇ ਲਈ ਟ੍ਰੈਵਿਸ ਸਕਾਟ ਤੇ ਡਰੇਕ ’ਤੇ ਕੀਤਾ ਮੁਕੱਦਮਾ

ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਅਣਪਛਾਤਾ ਗਾਹਕ ਪਹਿਲਾਂ ਰੈਸਟੋਰੈਂਟ ਦੀ ਮੈਨੇਜਰ ਜੈਨੇਲ ਬ੍ਰੋਲੈਂਡ ਨੂੰ ਸੂਪ 'ਚੋਂ ਪਿਘਲਾ ਹੋਇਆ ਪਲਾਸਟਿਕ ਕੱਢਦਾ ਦਿਖਾਈ ਦਿੰਦਾ ਹੈ ਅਤੇ ਫਿਰ ਅਚਾਨਕ ਸੂਪ ਦਾ ਕਟੋਰਾ ਉਸ ਦੇ ਮੂੰਹ 'ਤੇ ਸੁੱਟ ਕੇ ਭੱਜਦਾ ਦਿਖਾਈ ਦਿੰਦਾ ਹੈ।

ਇਹ ਵੀ ਪੜ੍ਹੋ : ਪਾਕਿ 'ਚ ਕੋਰੋਨਾ ਇਨਫੈਕਸ਼ਨ ਦਰ ਮਾਰਚ 2020 ਤੋਂ ਬਾਅਦ ਹੇਠਲੇ ਪੱਧਰ 'ਤੇ

ਇਸ ਘਟਨਾ 'ਚ ਬੋਰਲੈਂਡ ਸੜਨ ਤੋਂ ਬਚ ਗਈ ਪਰ ਇਸ ਘਟਨਾ ਨਾਲ ਉਸ ਨੂੰ ਗਹਿਰਾ ਸਦਮਾ ਲੱਗਾ। ਸੋਸ਼ਲ ਮੀਡੀਆ 'ਤੇ ਲੋਕ ਸੂਪ ਸੁੱਟਣ ਵਾਲੀ ਔਰਤ ਦੀ ਆਲੋਚਨਾ ਕਰ ਰਹੇ ਹਨ ਅਤੇ ਉਸ 'ਤੇ ਅਪਰਾਧਿਕ ਦੋਸ਼ ਲਗਾਇਆ ਜਾ ਸਕਦਾ ਹੈ। ਬੋਰਲੈਂਡ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਸ ਨੂੰ ਔਰਤ ਦੀ ਕਾਰ ਦੀ ਤਸਵੀਰ ਵੀ ਮੁਹੱਈਆ ਕਰਵਾਈ ਗਈ ਹੈ।

ਇਹ ਵੀ ਪੜ੍ਹੋ : ਕੋਵੈਕਸੀਨ ਤੇ ਕੋਵਿਸ਼ੀਲਡ ਨੂੰ 96 ਦੇਸ਼ਾਂ 'ਚ ਮਿਲੀ ਮਾਨਤਾ, ਜਾਣੋ ਕਿਹੜੇ-ਕਿਹੜੇ ਦੇਸ਼ ਇਸ ਲਿਸਟ 'ਚ ਹਨ ਸ਼ਾਮਲ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 

sunita

This news is Content Editor sunita