ਬ੍ਰਿਟੇਨ ਦੇ ਸਿੱਖ ਸੰਸਦੀ ਮੈਂਬਰ ਨੂੰ ਸਿੱਖ ਮੁੱਦੇ ''ਤੇ ਨਾ ਬੋਲਣ ਕਾਰਨ ਆਨਲਾਈਨ ਅਪਸ਼ਬਦ ਕਹੇ ਗਏ

11/19/2017 5:12:34 PM

ਲੰਡਨ (ਭਾਸ਼ਾ)— ਬ੍ਰਿਟੇਨ ਵਿਚ ਇਕ ਸਿੱਖ ਸੰਸਦੀ ਮੈਂਬਰ 'ਤੇ ਭਾਈਚਾਰੇ ਨਾਲ ਸੰਬੰਧਿਤ ਮੁੱਦੇ 'ਤੇ ਨਾ ਬੋਲਣ ਦਾ ਦੋਸ਼ ਲਗਾਉਂਦੇ ਹੋਏ ਨਾਰਾਜ਼ ਟ੍ਰੋਲਸ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਉਨ੍ਹਾਂ ਵਿਰੁੱਧ ਅਪਸ਼ਬਦਾਂ ਦੀ ਵਰਤੋਂ ਕਰਦੇ ਹੋਏ ਹਿੰਸਾ ਦੀਆਂ ਧਮਕੀਆਂ ਦਿੱਤੀਆਂ ਹਨ। ਇਕ ਅੰਗਰੇਜੀ ਅਖਬਾਰ ਮੁਤਾਬਕ ਬੀਤੀ ਜੂਨ ਵਿਚ ਸਲਾਉ ਲਈ ਲੇਬਰ ਪਾਰਟੀ ਦੇ ਸੰਸਦੀ ਮੈਂਬਰ ਬਣੇ ਤਨਮਨਜੀਤ ਸਿੰਘ ਢੇਸੀ 'ਤੇ ਇਕ ਬ੍ਰਿਟਿਸ਼ ਸਿੱਖ ਵਿਅਕਤੀ ਦੀ ਹਾਲਤ ਨੂੰ ਦੇਖ ਕੇ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਲੱਗਿਆ ਹੈ, ਜਿਸ ਨੂੰ ਉਨ੍ਹਾਂ ਦੀ ਭਾਰਤ ਯਾਤਰਾ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਭਾਵੇਂ ਢੇਸੀ ਨੇ ਕਿਸੇ ਇਕ ਭਾਈਚਾਰੇ 'ਤੇ ਧਿਆਨ ਕੇਂਦਰਿਤ ਕਰਨ ਦੀ ਥਾਂ ''ਕਿਸੇ ਵੀ ਪਿੱਠਭੂਮੀ, ਰੰਗ ਜਾਂ ਪੰਥ'' ਦੇ ਲੋਕਾਂ ਲਈ ਕੰਮ ਕਰਨ ਦੀ ਵਚਨਬੱਧਤਾ ਜ਼ਾਹਰ ਕੀਤੀ। ਢੇਸੀ ਨੂੰ ਉਦੋਂ ਨਿਸ਼ਾਨਾ ਬਣਾਇਆ ਗਿਆ, ਜਦੋਂ ਉਨ੍ਹਾਂ ਨੂੰ 'ਪ੍ਰਾਈਮਮਿਨੀਸਟਰਸ ਕਵਸ਼ਚਨਸ' ਵਿਚ ਬੋਲਣ ਦਾ ਅਧਿਕਾਰ ਮਿਲਿਆ ਅਤੇ ਉਨ੍ਹਾਂ ਨੇ ਉਸ ਮੌਕੇ ਦੀ ਵਰਤੋਂ ਆਪਣੇ ਖੇਤਰ ਵਿਚ ਇਕ ਰੇਲ ਲਿੰਕ ਦੇ ਬਾਰੇ ਵਿਚ ਸਵਾਲ ਪੁੱਛਣ ਲਈ ਕੀਤੀ। ਖਬਰ ਮੁਤਾਬਕ ਟ੍ਰੋਲਸ ਨੇ ਕਿਹਾ ਕਿ ਉਨ੍ਹਾਂ ਨੂੰ ਸਕਾਟਲੈਂਡ ਦੇ ਕਾਰਜਕਰਤਤਾ ਜਗਤਾਰ ਸਿੰਘ ਦੇ ਬਾਰੇ ਵਿਚ ਪੁੱਛਣਾ ਚਾਹੀਦਾ ਸੀ, ਜਿਸ ਨੂੰ ਭਾਰਤ ਵਿਚ ਗ੍ਰਿਫਤਾਰ ਕੀਤਾ ਗਿਆ ਹੈ।