ਅਮਰੀਕਾ 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਸਮੇਂ ਦੋ ਬੱਚੇ ਦਰਿਆ 'ਚ ਡੁੱਬੇ, ਇਕ ਦੀ ਲਾਸ਼ ਬਰਾਮਦ

05/12/2022 11:44:27 AM

ਵਾਸ਼ਿੰਗਟਨ (ਬਿਊਰੋ): ਮੈਕਸੀਕਨ ਅਥਾਰਟੀ ਏਜੰਟਾਂ ਨੇ ਰੀਓ ਗ੍ਰਾਂਡੇ ਤੋਂ 7 ਸਾਲ ਦੇ ਇਕ ਬੱਚੇ ਦੀ ਲਾਸ਼ ਬਰਾਮਦ ਕੀਤੀ ਅਤੇ ਉਹ ਅਤੇ ਯੂਐਸ ਬਾਰਡਰ ਪੈਟਰੋਲ ਏਜੰਟ ਅਜੇ ਵੀ ਉਸਦੇ 9 ਸਾਲਾ ਭਰਾ ਦੀ ਭਾਲ ਕਰ ਰਹੇ ਸਨ, ਜਿਸ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਉਹ ਨਦੀ ਵਿੱਚ ਡੁੱਬ ਗਿਆ ਸੀ। ਦੋਵੇਂ ਭਰਾ ਆਪਣੇ ਮਾਤਾ-ਪਿਤਾ ਸਮੇਤ ਅਮਰੀਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। 

ਪੜ੍ਹੋ ਇਹ ਅਹਿਮ ਖ਼ਬਰ - ਪਾਕਿ ਵਿਦੇਸ਼ ਮੰਤਰੀ ਬਿਲਾਵਲ ਨੇ ਦਿਖਾਇਆ ਰੰਗ, UN ਅਧਿਕਾਰੀਆਂ ਨੂੰ ਪੱਤਰ ਲਿਖ ਚੁੱਕਿਆ 'ਕਸ਼ਮੀਰ ਮੁੱਦਾ' 

ਜਾਣਕਾਰੀ ਮੁਤਾਬਕ ਅਮਰੀਕਾ-ਮੈਕਸੀਕੋ ਸਰਹੱਦ ਨਾਲ ਡੈਲ ਰੀਓ ਕੌਮਾਂਤਰੀ ਪੁਲ ਦੇ ਪੱਛਮ ਵਿਚ ਤਕਰੀਬਨ ਇਕ ਕਿਲੋਮੀਟਰ ਦੂਰ ਰੀਓ ਗਰਾਂਡ ਦਰਿਆ ਪਾਰ ਕਰਕੇ ਅਮਰੀਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਏ ਅੰਗੋਲਾ ਦੇ ਵਸਨੀਕ ਪਤੀ-ਪਤਨੀ ਨੂੰ ਪੁਲਸ ਨੇ ਹਿਰਾਸਤ ਵਿਚ ਲਿਆ ਹੈ।ਇਹ ਜਾਣਕਾਰੀ ਯੂ.ਐੱਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ.) ਦੇ ਅਧਿਕਾਰੀਆਂ ਨੇ ਇਕ ਬਿਆਨ ਜਾਰੀ ਕਰ ਕੇ ਦਿੱਤੀ। ਮੈਕਸੀਕਨ ਅਧਿਕਾਰੀਆਂ ਨੂੰ ਵੀਰਵਾਰ ਨੂੰ ਨਦੀ ਦੇ ਕਿਨਾਰੇ ਪਹਿਲੀ ਲਾਸ਼ ਮਿਲੀ।ਇਸ ਖੇਤਰ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਨਵੇਂ ਵਾਧੇ ਦੀ ਸੰਭਾਵਨਾ ਹੈ।


Vandana

Content Editor

Related News