''ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ ''ਚ ਵਧਾਈ ਜਾਵੇ ਔਰਤਾਂ ਦੀ ਗਿਣਤੀ''

03/30/2019 9:40:38 AM

ਸੰਯੁਕਤ ਰਾਸ਼ਟਰ— ਹਾਲੀਵੁੱਡ ਅਦਾਕਾਰਾ ਏਂਜਲੀਨਾ ਜੋਲੀ ਨੇ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ 'ਚ ਔਰਤਾਂ ਦੀ ਗਿਣਤੀ ਵਧਣ ਦੀ ਵਕਾਲਤ ਕੀਤੀ ਹੈ। ਸੰਯੁਕਤ ਰਾਸ਼ਟਰ ਸ਼ਰਣਾਰਥੀ ਏਜੰਸੀ ਦੀ ਵਿਸ਼ੇਸ਼ ਮੈਂਬਰ ਜੋਲੀ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ 'ਚ ਔਰਤਾਂ ਦੀ ਗਿਣਤੀ ਵਧਾਉਣ ਦੀ ਵਕਾਲਤ ਕੀਤੀ। ਆਸਕਰ ਪੁਰਸਕਾਰ ਜੇਤੂ 43 ਸਾਲਾ ਅਦਾਕਾਰਾ ਜੋਲੀ ਨੇ ਅਫਰੀਕੀ ਦੇਸ਼ਾਂ 'ਚ ਮਹਿਲਾ ਸ਼ਾਂਤੀ ਫੌਜੀਆਂ ਦੀ ਗਿਣਤੀ 'ਚ ਵਾਧਾ ਹੋਣ ਦੀ ਸਿਫਤ ਕੀਤੀ ਅਤੇ ਕਿਹਾ ਕਿ ਸੰਯੁਕਤ ਰਾਸ਼ਟਰ ਮਿਸ਼ਨਾਂ 'ਚ ਕਈ ਸਲਾਹਕਾਰ ਹਨ, ਹਾਲਾਂਕਿ ਅਜੇ ਵੀ ਇਹ ਗਿਣਤੀ ਕਾਫੀ ਨਹੀਂ ਕਹੀ ਜਾ ਸਕਦੀ ਅਤੇ ਇਸ ਨੂੰ ਵਧਾਉਣ ਦੀ ਜ਼ਰੂਰਤ ਹੈ।
ਜ਼ਿਕਰਯੋਗ ਹੈ ਕਿ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਔਰਤਾਂ ਦੀ ਗਿਣਤੀ ਨੂੰ ਵਧਾਉਣ ਲਈ ਸਫਲ ਕੰਮ ਹੋਣੇ ਚਾਹੀਦੇ ਹਨ ਅਤੇ ਸਭ ਨੂੰ ਮਿਲ ਕੇ ਵਿਕਾਸ ਵੱਲ ਵਧਣਾ ਚਾਹੀਦਾ ਹੈ।