ਪੱਤਰਕਾਰ ਦੇ ਇਕ ਸਵਾਲ ''ਤੇ ਐਂਡ੍ਰਿਊ ਸ਼ੀਅਰ ਨੇ ਧਾਰੀ ਚੁੱਪੀ

10/16/2019 8:37:02 PM

ਕਿਊਬਕ - ਕੈਨੇਡਾ 'ਚ ਅਗਲੇ ਹਫਤੇ ਫੈਡਰਲ ਚੋਣਾਂ ਹੋਣ ਵਾਲੀਆਂ ਹਨ। ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ 'ਚ ਗਹਿਮਾ-ਗਹਿਮੀ ਮਚੀ ਹੋਈ ਹੈ। ਉਥੇ ਹੀ ਆਪਣੇ-ਆਪਣੇ ਚੋਣ ਪ੍ਰਚਾਰਾਂ ਦੌਰਾਨ ਸਿਆਸੀ ਆਗੂਆਂ ਵੱਲੋਂ ਕੈਨੇਡੀਅਨਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਹਨ। ਇਹ ਸਿਆਸੀ ਪਾਰਟੀਆਂ ਆਪਣੇ ਵਾਅਦਿਆਂ ਨੂੰ ਪੂਰਾ ਕਰਦੀਆਂ ਹਨ ਜਾਂ ਨਹੀਂ, ਇਹ ਸਭ ਤਾਂ ਚੋਣਾਂ ਤੋਂ ਪਤਾ ਲੱਗ ਪਾਵੇਗਾ। ਬੀਤੇ ਦਿਨੀਂ ਕਿਊਬਕ 'ਚ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡ੍ਰਿਊ ਸ਼ੀਅਰ ਨੇ ਚੋਣ ਪ੍ਰਚਾਰ ਕੀਤਾ ਅਤੇ ਕਿਊਬਕ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਵਾਅਦੇ ਵੀ ਕੀਤੇ।

ਕਿਊਬਕ ਵਾਸੀਆਂ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰ ਸੰਮੇਲਨ 'ਚ ਇਕ ਪੱਤਰਕਾਰ ਨੇ ਉਨ੍ਹਾਂ ਤੋਂ ਸੇਮ ਸੈਕਸ ਮੈਰਿਜ਼ ਦੇ ਬਾਰੇ ਸਵਾਲ ਕੀਤਾ। ਜਿਸ 'ਚ ਪੱਤਰਕਾਰ ਨੇ ਆਖਿਆ ਕਿ ਤੁਸੀਂ ਪਿਛਲੇ ਦਿਨੀਂ ਫ੍ਰੈਂਸ ਭਾਸ਼ਾ 'ਚ ਹੋਈ ਬਹਿਸ 'ਚ ਤੁਸੀਂ ਕਿਹਾ ਸੀ ਕਿ ਮੈਂ ਨਿੱਜੀ ਤੌਰ 'ਤੇ ਸੇਮ ਸੈਕਸ ਮੈਰਿਜ਼ ਨੂੰ ਸਪੋਰਟ ਨਹੀਂ ਕਰਦਾ ਅਤੇ ਪਰ ਜੇ ਮੈਂ ਪ੍ਰਧਾਨ ਮੰਤਰੀ ਬਣ ਜਾਂਦਾ ਹਾਂ ਤਾਂ ਮੈਂ ਇਸ ਕਾਨੂੰਨ ਦੇ ਨਾਲ ਕੋਈ ਛੇੜਛਾੜ ਨਹੀਂ ਕਰਾਂਗਾ। ਇਸ ਸਵਾਲ ਦਾ ਜਵਾਬ ਦੇਣ ਦੀ ਬਜਾਏ ਐਂਡ੍ਰਿਊ ਇਸ ਤੋਂ ਬਚਾਅ ਕਰਦੇ ਦਿਖੇ।

ਦੱਸ ਦਈਏ ਕਿ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਹਮੇਸ਼ਾ ਸੇਮ ਸੈਕਸ ਮੈਰਿਜ਼ ਅਤੇ ਕੈਨੇਡੀਅਨ ਵਾਸੀਆਂ ਦੇ ਅਧਿਕਾਰਾਂ ਨੂੰ ਹਮਾਇਤ ਕਰਦੇ ਰਹੇ ਹਨ ਪਰ ਉਥੇ ਹੀ ਇਸ ਬਿਆਨ ਤੋਂ ਬਾਅਦ ਜੇ ਗੱਲ ਕਰੀਏ ਕੰਜ਼ਰਵੇਟਿਵ ਪਾਰਟੀ ਦੀ ਤਾਂ ਇੰਝ ਜਾਪਦਾ ਹੈ ਕਿ ਜੇ ਪਾਰਟੀ ਵੋਟਾਂ 'ਚ ਜਿੱਤ ਹਾਸਲ ਕਰਦੀ ਹੈ ਤਾਂ ਹੋ ਸਕਦਾ ਹੈ ਕਿ ਉਹ ਸੇਮ ਸੈਕਸ ਮੈਰਿਜ਼ ਖਿਲਾਫ ਕੋਈ ਐਕਸ਼ਨ ਲਵੇਗੀ। ਐਂਡ੍ਰਿਊ ਦੇ ਇਸ ਬਿਆਨ ਤੋਂ ਬਾਅਦ ਟਵਿੱਟਰ ਯੂਜ਼ਰਾਂ ਵੱਲੋਂ ਉਨ੍ਹਾਂ ਦੀ ਨਿੰਦਾ ਕੀਤੀ ਗਈ ਅਤੇ ਕਈ ਤਰ੍ਹਾਂ ਦੇ ਸਵਾਲ ਵੀ ਪੁੱਛੇ ਗਏ।


Khushdeep Jassi

Content Editor

Related News