ਆਸਟ੍ਰੇਲੀਆ ਜੰਗਲੀ ਅੱਗ : ਸਾਹਮਣੇ ਆਇਆ ਹੁਣ ਤਕ ਦਾ ਸਭ ਤੋਂ ਵੱਡਾ ਦਾਨੀ (ਵੀਡੀਓ)

01/11/2020 1:58:05 PM

ਸਿਡਨੀ— ਆਸਟ੍ਰੇਲੀਆ 'ਚ ਲੱਗੀ ਜੰਗਲੀ ਅੱਗ ਕਾਰਨ ਦੇਸ਼ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਅਜਿਹੇ 'ਚ ਦਾਨੀ ਸੱਜਣ ਮਿਲ ਕੇ ਆਸਟ੍ਰੇਲੀਆ ਨੂੰ ਦੁੱਖ ਦੀ ਘੜੀ 'ਚੋਂ ਕੱਢਣ ਲਈ ਕੋਸ਼ਿਸ਼ਾਂ 'ਚ ਲੱਗੇ ਹਨ। ਦੇਸ਼-ਵਿਦੇਸ਼ 'ਚ ਲੋਕਾਂ ਲਈ ਅਰਦਾਸਾਂ ਹੋ ਰਹੀਆਂ ਹਨ। ਜੰਗਲੀ ਅੱਗ ਕਾਰਨ ਬਰਬਾਦ ਹੋਏ ਲੋਕਾਂ ਦੀ ਮਦਦ ਲਈ ਹੁਣ ਤਕ ਦਾ ਸਭ ਤੋਂ ਵੱਡਾ ਦਾਨੀ ਸਾਹਮਣੇ ਆਇਆ ਹੈ। ਇੱਥੋਂ ਦੇ ਮਾਈਨਿੰਗ ਕਿੰਗ ਐਂਡਰੀਊ ਫੌਰੈਸਟ ਨੇ 70 ਮਿਲੀਅਨ ਡਾਲਰ ਭਾਵ 498 ਕਰੋੜ ਰੁਪਏ ਦਾਨ ਕੀਤੇ ਹਨ, ਜੋ ਕਿ ਕਾਫੀ ਵੱਡੀ ਰਕਮ ਹੈ।

ਜੰਗਲੀ ਅੱਗ ਕਾਰਨ ਸੈਂਕੜੇ ਘਰ ਸੜ ਕੇ ਸਵਾਹ ਹੋ ਗਏ ਹਨ ਤੇ ਇਕ ਅਰਬ ਜਾਨਵਰਾਂ ਅਤੇ ਲਗਭਗ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਘਰੋਂ-ਬੇਘਰ ਹੋਏ ਲੋਕ ਸ਼ੈਲਟਰਾਂ 'ਚ ਸ਼ਰਣ ਲੈਣ ਲਈ ਮਜਬੂਰ ਹਨ।
ਜਾਣੋ ਐਂਡਰੀਓ ਫੌਰੈਸਟ ਬਾਰੇ—
ਐਂਡਰੀਓ ਫੌਰੈਸਟ ਦੀ ਗਿਣਤੀ ਆਸਟ੍ਰੇਲੀਆ ਦੇ ਸਭ ਤੋਂ ਅਮੀਰ ਲੋਕਾਂ ਵਿਚ ਕੀਤੀ ਜਾਂਦੀ ਹੈ। ਉਨ੍ਹਾਂ ਕੋਲ 12.8 ਬਿਲੀਅਨ ਡਾਲਰ ਦੀ ਜਾਇਦਾਦ ਹੈ। ਉਨ੍ਹਾਂ ਨੂੰ ਮਾਈਨਿੰਗ ਕਿੰਗ ਵੀ ਆਖਿਆ ਜਾਂਦਾ ਹੈ। ਇਸ ਤੋਂ ਪਹਿਲਾਂ ਉਹ 2017 'ਚ ਸਮਾਜਿਕ ਤੇ ਵਿਗਿਆਨਕ ਕੰਮਾਂ ਲਈ 400 ਮਿਲੀਅਨ ਡਾਲਰ ਦੇ ਚੁੱਕੇ ਹਨ, ਜੋ ਸਭ ਤੋਂ ਵੱਡੀ ਦਾਨ ਰਾਸ਼ੀ ਮੰਨੀ ਜਾਂਦੀ ਹੈ।


Related News