ਬ੍ਰਾਜ਼ੀਲ ਦੀ ਸੜਕ ਉੱਤੇ ਇਕ ਔਰਤ ਨੇ ਫੜ ਲਿਆ ਐਨਾਕੋਂਡਾ, ਦੇਖੋ ਵੀਡੀਓ

07/07/2017 3:41:56 PM

ਬ੍ਰਾਸੀਲੀਆ— ਦੁਨੀਆ ਵਿਚ ਬਹਾਦਰਾਂ ਦੀ ਕੋਈ ਕਮੀ ਨਹੀਂ ਹੈ। ਬਹਾਦੁਰੀ ਦੇ ਕੰਮ ਕਰਨ ਵਾਲਿਆਂ ਵਿਚ ਔਰਤਾਂ ਵੀ ਪਿੱਛੇ ਨਹੀਂ ਹਨ। ਸੋਸ਼ਲ ਮੀਡੀਆ ਉੱਤੇ ਇਨੀ ਦਿਨੀਂ ਬ੍ਰਾਜ਼ੀਲ ਦੀ ਇਕ ਔਰਤ ਦੀ ਬਹਾਦੁਰੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਚਾਰ ਦਿਨ ਪਹਿਲਾਂ ਪੋਸਟ ਕੀਤੇ ਗਏ ਇਸ ਵੀਡੀਓ ਨੂੰ ਹੁਣ ਤੱਕ ਇਕ ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਉੱਥੇ ਇਸ ਨੂੰ ਲਾਈਕ ਕਰਨ ਵਾਲਿਆਂ ਦੀ ਸੰਖਿਆ ਵੀ ਘੱਟ ਨਹੀਂ ਹੈ। 

ਯੂ-ਟਿਊਬ ਉੱਤੇ ਇਸ ਵੀਡੀਓ ਨੂੰ ਬੀ. ਓ. ਰੈੱਡ ਨੇ ਪੋਸਟ ਕੀਤਾ ਹੈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਕ ਔਰਤ ਨੇ ਬ੍ਰਾਜ਼ੀਲ ਦੀ ਇਕ ਸੜਕ ਉੱਤੇ ਚੱਲ ਰਹੇ ਐਨਾਕੋਂਡਾ ਨੂੰ ਆਪਣੇ ਹੱਥਾਂ ਨਾਲ ਫੜ ਲਿਆ। ਅਸਲ ਵਿਚ ਐਨਾਕੋਂਡਾ ਕਾਰਨ ਸੜਕ ਉੱਤੇ ਜਾਮ ਲੱਗ ਗਿਆ ਸੀ। ਕਈ ਲੋਕ ਇਸ ਸੱਪ ਨੂੰ ਫੜਨ ਦਾ ਮਨ ਬਣਾ ਰਹੇ ਸਨ ਪਰ ਉਨ੍ਹਾਂ ਦੀ ਹਿੰਮਤ ਨਹੀਂ ਸੀ ਹੋ ਰਹੀ। ਇੰਨੇ ਵਿਚ ਇਕ ਔਰਤ ਉੱਥੇ ਆਉਂਦੀ ਹੈ ਅਤੇ ਐਨਾਕੋਂਡਾ ਨੂੰ ਆਪਣੇ ਹੱਥਾਂ ਨਾਲ ਫੜ ਕੇ ਉਠਾ ਲੈਂਦੀ ਹੈ। ਇਸ ਦ੍ਰਿਸ਼ ਨੂੰ ਕਈ ਲੋਕਾਂ ਨੇ ਕੈਮਰੇ ਵਿਚ ਕੈਦ ਕੀਤਾ ਹੈ।