ਕੈਨੇਡਾ ''ਚ ਕੋਰੋਨਾ ਮਾਮਲਿਆਂ ਦੀ ਗਿਣਤੀ 96,000 ਤੋਂ ਪਾਰ, 7,800 ਤੋਂ ਵਧੇਰੇ ਮੌਤਾਂ

06/10/2020 12:48:15 AM

ਓਟਾਵਾ(ਸਪੁਤਨਿਕ / ਏ.ਐੱਨ.ਆਈ.): ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਨਵੇਂ 1200 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਵਾਇਰਸ ਸਬੰਧੀ ਮਾਮਲੇ ਵਧਕੇ 96,244 ਹੋ ਗਏ ਹਨ ਤੇ ਮ੍ਰਿਤਕਾਂ ਦੀ ਗਿਣਤੀ ਵੀ 7,835 ਹੋ ਗਈ ਹੈ। ਪਬਲਿਕ ਹੈਲਥ ਏਜੰਸੀ ਨੇ ਮੰਗਲਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਵਿਭਾਗ ਨੇ ਦੱਸਿਆ ਕਿ ਕਿਊਬੈਕ ਸੂਬਾ ਕੈਨੇਡਾ ਵਿਚ ਕੋਰੋਨਾ ਵਾਇਰਸ ਦਾ ਕੇਂਦਰ ਬਣਿਆ ਹੋਇਆ ਹੈ, ਜਿਥੇ ਹੁਣ ਤੱਕ 53,047 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 4,984 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਉਨਟਾਰੀਓ ਸੂਬੇ ਵਿਚ 30,860 ਪੁਸ਼ਟੀ ਕੀਤੇ ਮਾਮਲੇ ਤੇ 2,450 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਕੈਨੇਡਾ ਭਰ ਵਿਚ 19 ਲੱਖ ਤੋਂ ਵਧੇਰੇ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।

ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ 11 ਮਾਰਚ ਨੂੰ ਨੋਵਲ ਕੋਰੋਨਾ ਵਾਇਰਸ ਨੂੰ ਗਲੋਬਲ ਮਹਾਮਾਰੀ ਐਲਾਨ ਕੀਤਾ ਹੈ। ਸੰਗਠਨ ਮੁਤਾਬਕ ਮੰਗਲਵਾਰ ਤੱਕ ਵਿਸ਼ਵ ਭਰ ਵਿਚ 7.15 ਮਿਲੀਅਨ ਤੋਂ ਵਧੇਰੇ ਲੋਕ ਇਸ ਵਾਇਰਸ ਨਾਲ ਇਨਫੈਕਟਿਡ ਹੋਏ ਹਨ। ਜਾਨ ਹਾਪਕਿੰਸ ਯੂਨੀਵਰਸਿਟੀ ਮੁਤਾਬਕ 4,07,000 ਤੋਂ ਵਧੇਰੇ ਲੋਕ ਇਸ ਮਹਾਮਾਰੀ ਕਾਰਣ ਆਪਣੀ ਜਾਨ ਗੁਆ ਚੁੱਕੇ ਹਨ।


Baljit Singh

Content Editor

Related News