ਮੈਲਬੌਰਨ ਵਿਚ ਦਿਨ-ਦਿਹਾੜੇ ਤੰਬਾਕੂ ਦੀ ਦੁਕਾਨ ਵਿਚ ਚੋਰੀ ਕਰਨ ਦੀ ਕੋਸ਼ਿਸ਼

07/11/2017 3:13:59 PM

ਮੈਲਬੌਰਨ— ਮੈਲਬੌਰਨ ਦੇ ਉੱਤਰੀ ਇਲਾਕੇ ਵਿਚ ਚਾਰ ਹਥਿਆਰਬੰਦ ਵਿਅਕਤੀਆਂ ਨੇ ਦਿਨ-ਦਿਹਾੜੇ ਇਕ ਤੰਬਾਕੂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਪੁਲਸ ਮੁਤਾਬਕ ਚੋਰ ਲਗਭਗ 2 ਵਜੇ ਮਿੱਲਰ ਗਲੀ ਤੋਂ ਸਿਗਨਲ ਥੋਰਨਬਰੀ ਆਊਟਲੈਟ ਵਿਚ ਦਾਖਲ ਹੋਏ। ਪੁਲਸ ਮੁਤਾਬਕ ਬਰਾਮਦ ਕੀਤੀ ਗਈ ਸੀ. ਸੀ. ਟੀ. ਵੀ. ਫੁਟੇਜ਼ ਵਿਚ ਸਾਫ ਦਿਖਾਈ ਦੇ ਰਿਹਾ ਸੀ ਕਿ ਉਨ੍ਹਾਂ ਵਿਚੋਂ ਇਕ ਨਕਾਬਪੋਸ਼ ਚੋਰ ਸਟੋਰ ਵਿਚੋਂ ਬਾਹਰ ਦੌੜ ਰਿਹਾ ਹੈ। 
ਪੁਲਸ ਮੁਤਾਬਕ ਚੋਰਾਂ ਨੇ ਸਿਗਰੇਟ ਦੇ ਪੈਕਟ ਚੋਰੀ ਕੀਤੇ ਅਤੇ ਭੱਜਣ ਲਈ ਇਕ ਕਾਰ ਦੀ ਵਰਤੋਂ ਕੀਤੀ। ਇਸ ਘਟਨਾ ਦੌਰਾਨ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਇਸ ਮਗਰੋਂ ਪੁਲਸ ਨੇ ਕਾਰਵਾਈ ਕੀਤੀ ਅਤੇ ਚਾਰੇ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਵੀ ਮੈਲਬੌਰਨ ਦੀ ਸੁਪਰ ਮਾਰਕੀਟ ਵਿਚ ਦੋ ਘਟਨਾਵਾਂ ਵਾਪਰ ਚੁੱਕੀਆਂ ਹਨ।