ਅਮਰੀਕਾ ’ਚ 82 ਸਾਲਾ ਔਰਤ ਨੇ ਸਪੇਸ ਯਾਤਰਾ ਕਰ ਕੇ ਰਚਿਆ ਇਤਿਹਾਸ

07/22/2021 1:04:10 AM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਕਰੋੜਪਤੀ ਵਿਅਕਤੀ ਜੈੱਫ ਬੇਜੋਸ਼ ਦੀ ਪ੍ਰਾਈਵੇਟ ਸਪੇਸ ਕੰਪਨੀ ਬਲਿਊ ਓਰੀਜਨ ਵੱਲੋਂ ਸਪੇਸ ’ਚ ਭਰੀ ਗਈ ਮਨੁੱਖੀ ਉਡਾਣ ’ਚ ਇੱਕ 82 ਸਾਲਾ ਔਰਤ ਨੇ ਸ਼ਾਮਲ ਹੋ ਕੇ ਇਤਿਹਾਸ ਰਚਿਆ ਹੈ। ਵੈਲੀ ਫੰਕ ਨਾਂ ਦੀ ਇਸ ਬਜ਼ੁਰਗ ਔਰਤ ਨੇ ਦਹਾਕਿਆਂ ਪਹਿਲਾਂ ਵੀ ਸਪੇਸ (ਪੁਲਾੜ) ’ਚ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਇਨਕਾਰ ਕਰ ਦਿੱਤਾ ਗਿਆ ਸੀ ਪਰ ਮੰਗਲਵਾਰ 20 ਜੁਲਾਈ ਨੂੰ ਜੈੱਫ ਬੇਜੋਸ ਨਾਲ ਇਸ ਬਜ਼ੁਰਗ ਔਰਤ ਨੇ ਧਰਤੀ ਤੋਂ ਬਾਹਰਲੀ ਦੁਨੀਆ ਨੂੰ ਵੇਖਣ ਦਾ ਸੁਪਨਾ ਪੂਰਾ ਕੀਤਾ।

ਇਹ ਵੀ ਪੜ੍ਹੋ : ਇੰਸਟਾਗ੍ਰਾਮ ’ਤੇ Live ਹੋ ਕੇ ਕੀਤਾ ਜੁੜਵਾ ਭੈਣਾਂ ਦਾ ਕਤਲ, ਦੇਖਣ ਵਾਲਿਆਂ ਦੀ ਕੰਬ ਗਈ ਰੂਹ

ਫੰਕ ਨੇ ਕਿਹਾ ਕਿ ਉਸ ਨੂੰ ਇਸ ਮੌਕੇ ਦਾ ਤਕਰੀਬਨ 60 ਸਾਲ ਤੋਂ ਇੰਤਜ਼ਾਰ ਸੀ ਅਤੇ ਉਸ ਨੇ ਮੰਗਲਵਾਰ ਸਪੇਸ ’ਚ 10 ਮਿੰਟ ਦੀ ਯਾਤਰਾ ਲਈ ਬਲਿਊ ਓਰੀਜਨ ਦੇ ਸਪੇਸ ਕ੍ਰਾਫਟ ’ਚ ਪੱਛਮੀ ਟੈਕਸਾਸ ਤੋਂ ਉਡਾਣ ਭਰੀ। 1960 ਦੇ ਦਹਾਕੇ ’ਚ ਫੰਕ 13 ਔਰਤਾਂ ਦੇ ਸਮੂਹ ‘ਮਰਕਰੀ 13’ ਦੀ ਸਭ ਤੋਂ ਛੋਟੀ ਮੈਂਬਰ ਸੀ। ਫੰਕ 82 ਸਾਲ ਦੀ ਉਮਰ ’ਚ ਸਪੇਸ ਯਾਤਰਾ ਕਰਕੇ ਇੱਕ ਹੋਰ ਬਜ਼ੁਰਗ ਸਪੇਸ ਯਾਤਰੀ ਗਲੇਨ ਦੇ ਰਿਕਾਰਡ ਨੂੰ ਪੰਜ ਸਾਲਾਂ ਦੇ ਫਰਕ ਨਾਲ ਤੋੜ ਕੇ ਸਭ ਤੋਂ ਬਜ਼ੁਰਗ ਪੁਲਾੜ ਯਾਤਰੀ ਬਣ ਗਈ ਹੈ।

Manoj

This news is Content Editor Manoj