ਰੋਜ਼ਾਨਾ 5000 ਸ਼ਰਧਾਲੂ ਜਾਣਗੇ ਡੇਰਾ ਬਾਬਾ ਨਾਨਕ ਸਾਹਿਬ, ਪਾਕਿ ਨੇ ਦਿੱਤੀ ਮਨਜ਼ੂਰੀ

07/14/2019 3:56:35 PM

ਅੰਮ੍ਰਿਤਸਰ (ਬਿਊਰੋ)— ਗੁਰੂ ਨਾਨਕ ਲੇਵਾ ਸੰਗਤ ਲਈ ਐਤਵਾਰ ਨੂੰ ਚੰਗੀ ਖਬਰ ਆਈ ਹੈ। ਭਾਰਤ-ਪਾਕਿ ਅਧਿਕਾਰੀਆਂ ਵਿਚਕਾਰ ਅੱਜ ਵਾਹਗਾ ਬਾਰਡਰ 'ਤੇ ਹੋਈ ਬੈਠਕ ਦੌਰਾਨ ਇਸ ਗੱਲ ਤੇ ਸਹਿਮਤੀ ਬਣ ਗਈ ਹੈ  ਕਿ ਰੋਜ਼ਾਨਾ 5000 ਸੰਗਤ ਜਾ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇਗੀ ਗੁਰਪੁਰਬ ਅਤੇ ਹੋਰ ਵੱਡੇ ਮੌਕਿਆਂ 'ਤੇ 10,000 ਵਧੀਕ ਸ਼ਰਧਾਲੂਆਂ ਦੇ ਪਾਕਿਸਤਾਨ ਜਾਣ ਨੂੰ ਲੈ ਕੇ ਵੀ ਗੁਆਂਢੀ ਦੇਸ਼ ਵੱਲੋਂ ਚੰਗੇ ਸੰਕੇਤ ਦਿੱਤੇ ਗਏ ਹਨ। 

ਬੈਠਕ ਦੇ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਭਾਰਤੀ ਵਫਦ ਦੇ ਮੈਂਬਰਾਂ ਸੰਯੁਕਤ ਸਕੱਤਰ ਐੱਸ.ਸੀ.ਐੱਲ. ਦਾਸ ਅਤੇ ਦੀਪਕ ਮਿੱਤਲ ਨੇ ਦੱਸਿਆ ਕਿ ਸਿਰਫ ਸਿੱਖ ਸੰਗਤ ਹੀ ਨਹੀਂ ਸਗੋਂ ਦੁਨੀਆ ਦੇ ਹਰੇਕ ਕੋਨੇ ਵਿਚ ਬੈਠੇ ਬਾਬਾ ਨਾਨਕ ਦੇ ਸ਼ਰਧਾਲੂ ਪਾਕਿਸਤਾਨ ਜਾ ਕੇ ਪ੍ਰਸਿੱਧ ਗੁਰਦੁਆਰਾ ਸਾਹਿਬ ਦੇ ਦਰਸਨ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਲਈ ਕਿਸੇ ਤਰ੍ਹਾਂ ਦੀ ਕੋਈ ਵੀਜ਼ਾ ਕੋਈ ਫੀਸ ਨਹੀਂ ਦੇਣੀ ਪਵੇਗੀ ਅਤੇ ਹਫਤੇ ਦੇ 7 ਦਿਨ ਤੇ ਪੂਰਾ ਸਾਲ ਚੱਲੇਗੀ।

ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤੀ ਸਰ ਜ਼ਮੀਨ 'ਤੇ ਕਾਰਜ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ। ਜੜਕ ਮਾਰਗ ਦੇ ਨਾਲ-ਨਾਲ ਵਿਸ਼ੇਸ਼ ਪੁਲ ਵੀ ਬਣਾਏ ਜਾ ਰਹੇ ਹਨ, ਜਿਸ ਬਾਰੇ ਪਕਿਸਤਾਨ ਸਰਕਾਰ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਦਾ ਬਾਕੀ ਹਿੱਸਾ ਗੁਆਂਢੀ ਦੇਸ਼ ਵੱਲੋਂ ਤਿਆਰ ਕੀਤਾ ਜਾਵੇਗਾ। ਭਾਰਤ ਵੱਲੋਂ ਪਾਕਿਸਤਾਨੀ ਅਧਿਕਾਰੀਆਂ ਨੂੰ ਡੇਰ ਬਾਬਾ ਨਾਨਕ ਹਲਕੇ ਦੇ ਹੜ੍ਹ ਦੇ ਹਾਲਤਾਂ ਬਾਰੇ ਵੀ ਜਾਣੂ ਕਰਵਾ ਦਿੱਤਾ ਗਿਆ ਹੈ ਤਾਂ ਜੋ ਪਾਕਿਸਤਾਨੀ ਸਰਕਾਰ ਆਪਣੇ ਖੇਤਰ ਵਿਚ ਉਚੇਚੇ ਇੰਤਜ਼ਾਮ ਕਰ ਸਕੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਾਲੇ ਇਹ ਬੈਠਕ ਕਾਫੀ ਸ਼ਫਲਤਾਪੂਰਵਕ ਰਹੀ ਹੈ। ਉਨ੍ਹਾਂ ਨੂੰ ਆਸ ਹੈ ਕਿ ਬਾਕੀ ਲੋੜੀਂਦੇ ਮੁੱਦਿਆਂ 'ਤੇ ਅਗਲੀ ਬੈਠਕ ਵਿਚ ਸਹਿਮਤੀ ਬਣ ਜਾਵੇਗੀ।

Vandana

This news is Content Editor Vandana