ਦੱਖਣੀ ਆਸਟ੍ਰੇਲੀਆ 'ਚ ਸੂਬਾਈ ਚੋਣਾਂ ਲੜਨ ਲਈ ਪੰਜਾਬੀ ਚੋਣ ਮੈਦਾਨ 'ਚ

03/14/2018 4:47:43 PM

ਦੱਖਣੀ ਆਸਟ੍ਰੇਲੀਆ— ਪੰਜਾਬੀ ਜਿੱਥੇ ਵੀ ਜਾਂਦੇ ਨੇ ਕੁਝ ਵੱਖਰਾ ਕਰ ਦਿਖਾਉਂਦੇ ਹਨ। ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਨੇ ਵੱਖ-ਵੱਖ ਖੇਤਰਾਂ ਆਪਣੇ ਕੰਮਾਂ ਜ਼ਰੀਏ ਵੱਖਰੀ ਪਛਾਣ ਬਣਾਈ ਹੈ। ਦੱਖਣੀ ਆਸਟ੍ਰੇਲੀਆ ਸੂਬੇ ਦੀ ਲੈਜਿਸਲੇਟਿਵ ਕੌਂਸਲ (ਵਿਧਾਨ ਪਰੀਸ਼ਦ) ਦੇ 11 ਮੈਂਬਰਾਂ ਦੀ ਚੋਣ ਲਈ ਪੰਜਾਬੀ ਮੂਲ ਦੇ ਅਮਰੀਕ ਸਿੰਘ ਥਾਂਦੀ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਰੇ ਹਨ। ਲੈਜਿਸਲੇਟਿਵ ਕੌਂਸਲ ਲਈ ਚੋਣਾਂ 17 ਮਾਰਚ ਨੂੰ ਹੋ ਰਹੀਆਂ ਹਨ। 


ਅਮਰੀਕ ਸਿੰਘ ਨੇ ਦੱਸਿਆ ਕਿ ਉਹ ਦੱਖਣੀ ਆਸਟ੍ਰੇਲੀਆ ਦੇ ਭਵਿੱਖ ਲਈ ਇਹ ਚੋਣ ਲੜ ਲਈ ਚੋਣ ਮੈਦਾਨ 'ਚ ਉਤਰੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਨੀਤੀਆ ਮਹੱਤਵਪੂਰਨ ਹਨ ਅਤੇ ਉਹ ਚੋਣ ਵਾਅਦਿਆਂ ਨੂੰ ਪੂਰਾ ਕਰਨਗੇ। ਅਮਰੀਕ ਸਿੰਘ 1982 'ਚ ਪੰਜਾਬ ਤੋਂ ਦੱਖਣੀ ਆਸਟ੍ਰੇਲੀਆ ਆਏ ਸਨ। ਉਨ੍ਹਾਂ ਨੇ ਇੱਥੇ ਮਕੈਨੀਕਲ ਇੰਜੀਨੀਅਰਿੰਗ ਕਰਨ ਤੋਂ ਬਾਅਦ ਮੋਟਰ ਮਕੈਨੀਕਲ ਦੇ ਨਾਲ ਹੋਰ ਕਿੱਤਿਆਂ ਵਿਚ ਕੰਮ ਕੀਤਾ। ਅਮਰੀਕਾ ਸਿੰਘ ਨੇ ਦੱਸਿਆ ਕਿ ਉਹ ਹਮੇਸ਼ਾ ਹੀ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਅਮਰੀਕ ਸਿੰਘ ਨੇ ਦੱਸਿਆ ਕਿ ਉਹ ਟੈਕਸੀ ਇੰਡਸਟਰੀ ਨਾਲ ਪਿਛਲੇ 3 ਦਹਾਕਿਆਂ ਤੋਂ ਜੁੜੇ ਹੋਏ ਹਨ ਅਤੇ ਟੈਕਸੀ ਕੌਂਸਲ ਦੇ ਮੈਂਬਰ ਵੀ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਸਮਾਜਿਕ ਮੁੱਦਿਆਂ ਜਿਨ੍ਹਾਂ 'ਚ ਸਿੱਖੀ ਦੀ ਪਛਾਣ ਨਾਲ ਸੰਬੰਧ ਮੁੱਦਾ ਵੀ ਸ਼ਾਮਲ ਹੈ, ਨੂੰ ਚੁੱਕਦੇ ਹਨ।