ਲੰਡਨ ਹਮਲੇ ਲਈ ਜ਼ਿੰਮੇਵਾਰ 3 ਲੋਕਾਂ ''ਚ ਪਾਕਿਸਤਾਨੀ ਮੂਲ ਦਾ ਵਿਅਕਤੀ ਵੀ ਸ਼ਾਮਲ

06/05/2017 9:05:33 PM

ਲੰਡਨ — ਲੰਡਨ 'ਚ ਅੱਤਵਾਦੀ ਹਮਲੇ ਨੂੰ ਅੰਜ਼ਾਮ ਦੇਣ ਵਾਲੇ 3 ਲੋਕਾਂ 'ਚ ਪਾਕਿਸਤਾਨੀ ਮੂਲ ਦਾ ਵਿਅਕਤੀ ਵੀ ਸ਼ਾਮਲ ਸੀ। ਲੰਡਨ ਹਮਲੇ 'ਚ 7 ਲੋਕ ਮਾਰੇ ਗਏ ਅਤੇ 49 ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅਬਜ਼ ਦੇ ਤੌਰ 'ਤੇ ਪਛਾਣਿਆ ਗਿਆ ਪਾਕਿਸਤਾਨੀ ਮੂਲ ਦਾ ਵਿਅਕਤੀ ਲੰਡਨ 2 ਥਾਵਾਂ 'ਤੇ ਹੋਏ ਅੱਤਵਾਦੀ ਹਮਲਿਆਂ 'ਚ ਸ਼ਾਮਲ 3 ਅੱਤਵਾਦੀ ਦਾ ਸਰਗਨਾ ਸੀ। ਦੱਸਿਆ ਜਾ ਰਿਹਾ ਹੈ ਅਬਜ਼ (27) ਪੂਰਬੀ ਲੰਡਨ 'ਚ ਬਾਰਕਿੰਗ ਦਾ ਰਹਿਣ ਵਾਲਾ ਸੀ। ਸ਼ਨੀਵਾਰ ਦੀ ਰਾਤ ਜਦੋਂ ਪੁਲਸ ਨੇ ਹਮਲਾਵਰਾਂ ਨੂੰ ਢੇਰ ਕਰ ਦਿੱਤਾ ਤਾਂ ਜ਼ਮੀਨ ਤੇ ਡਿਗਿਆ ਦਿਖਾਈ ਦਿੱਤਾ। ਦਰਅਸਲ, ਹਮਲਾਵਰਾਂ ਦੀ ਫੋਟੋ ਦੇਖਣ ਤੋਂ ਬਾਅਦ ਅਬਜ਼ ਦੇ ਗੁਆਂਢ 'ਚ ਰਹਿਣ ਵਾਲੇ ਲੋਕਾਂ ਨੇ ਉਸ ਨੂੰ ਪਛਾਣਿਆ ਅਤੇ ਇਸ ਬਾਰੇ 'ਚ ਪੁਲਸ ਨੂੰ ਦੱਸਿਆ। ਬੋਰੋ ਮਾਰਕਿਟ ਦੇ ਆਲੇ-ਦੁਆਲੇ ਲੋਕਾਂ ਨੂੰ ਚਾਕੂ ਮਾਰ ਕੇ ਜ਼ਖਮ ਕਰਨ ਤੋਂ ਪਹਿਲਾਂ 3 ਹਮਲਾਵਰਾਂ ਨੇ ਲੰਡਨ ਬ੍ਰਿਜ 'ਤੇ ਲੋਕਾਂ ਨੂੰ ਇਕ ਵੈਨ ਨਾਲ ਹੇਠਾਂ ਦੇ ਦਿੱਤਾ। ਹਮਲੇ 'ਚ 7 ਲੋਕ ਮਾਰੇ ਗਏ, ਜਦਕਿ 49 ਜ਼ਖਮੀ ਹੋਏ। ਪੁਲਸ ਨੇ ਬਾਰਕਿੰਗ 'ਚ 4 ਮਕਾਨਾਂ ਦੀ ਤਲਾਸ਼ੀ ਲਈ ਅਤੇ ਇਸ ਦੌਰਾਨ 12 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ। ਹਮਲਾਵਰਾਂ 'ਚੋਂ ਹੁਣ ਤੱਕ ਸਿਰਫ ਅਬਜ਼ ਦੀ ਪਛਾਣ ਹੋਈ ਹੈ।