ਅਮਨੈਸਟੀ ਨੇ ਇਰਾਕ ''ਚ ਖੂਨ-ਖਰਾਬਾ ਤੁਰੰਤ ਬੰਦ ਕਰਨ ਦੀ ਕੀਤੀ ਅਪੀਲ

11/10/2019 7:24:13 PM

ਬਗਦਾਦ (ਏ.ਪੀ.)- ਇਰਾਕ 'ਚ ਪੁਲਸ ਦੀ ਕਾਰਵਾਈ ਵਿਚ ਮੱਧ ਬਗਦਾਦ ਵਿਚ ਘੱਟੋ-ਘੱਟ 6 ਪ੍ਰਦਰਸ਼ਨਕਾਰੀਆਂ ਦੀ ਮੌਤ ਤੋਂ ਬਾਅਦ ਐਮਨੈਸਟੀ ਇੰਟਰਨੈਸ਼ਨਲ ਨੇ ਇਰਾਕੀ ਅਧਿਕਾਰੀਆਂ ਤੋਂ ਸੁਰੱਖਿਆ ਦਸਤਿਆਂ ਨੂੰ ਤੁਰੰਤ ਰੋਕੇ ਜਾਣ ਦੀ ਅਪੀਲ ਕੀਤੀ ਹੈ। ਤਹਿਰੀਰ ਸਕੁਏਅਰ ਦੇ ਨੇੜੇ ਇਕ ਦਿਨ ਪਹਿਲਾਂ ਕਈ ਪੁਲਾਂ ਅਤੇ ਸੜਕਾਂ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਪੁਲਸ ਦੀ ਕਾਰਵਾਈ ਦੌਰਾਨ 6 ਲੋਕ ਮਾਰੇ ਗਏ। ਬਸਰਾ ਸ਼ਹਿਰ ਵਿਚ ਵੀਰਵਾਰ ਨੂੰ 8 ਪ੍ਰਦਰਸ਼ਨਕਾਰੀਆਂ ਦੀ ਮੌਤ ਹੋਈ ਹੈ। ਐਮਨੈਸਟੀ ਇੰਟਰਨੈਸ਼ਨਲ ਨੇ ਦੱਸਿਆ ਕਿ ਇਰਾਕ ਵਿਚ ਤਕਰੀਬਨ ਇਕ ਮਹੀਨੇ ਘੱਟੋ-ਘੱਟ 264 ਲੋਕਾਂ ਦੀ ਮੌਤ ਹੋਈ ਹੈ। ਉਸ ਨੇ ਇਸ ਨੂੰ ਖੂਨ-ਖਰਾਬਾ ਕਰਾਰ ਦਿੱਤਾ। ਸੰਸਥਾ ਨੇ ਇਕ ਬਿਆਨ ਜਾਰੀ ਕਰਕੇ ਅਧਿਕਾਰੀਆਂ ਨੂੰ ਖਤਰਨਾਕ ਦਸਤੇ ਦਾ ਗੈਰਕਾਨੂੰਨੀ ਇਸਤੇਮਾਲ ਖਤਮ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਇਨਸਾਫ ਦੇ ਦਾਇਰੇ ਵਿਚ ਲਿਆਂਦਾ ਜਾਣਾ ਚਾਹੀਦਾ ਹੈ।


Sunny Mehra

Content Editor

Related News