ਅਮੋਨੀਅਮ ਨਾਈਟ੍ਰੇਟ, ਜਿਸ ਨੇ ਬੇਰੂਤ ''ਚ ਮਚਾਈ ਤਬਾਹੀ

08/06/2020 9:17:43 PM

ਬੇਰੂਤ - ਲੈੱਬਨਾਨ ਦੀ ਰਾਜਧਾਨੀ ਬੇਰੂਤ ਵਿਚ ਮੰਗਲਵਾਰ ਨੂੰ ਹੋਏ ਭਿਆਨਕ ਬੰਬ ਧਮਾਕੇ ਵਿਚ ਹੁਣ ਤੱਕ 138 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 4000 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਲੈੱਬਨਾਨੀ ਸਰਕਾਰ ਨੇ ਇਸ ਧਮਾਕੇ ਦਾ ਕਾਰਨ ਅਮੋਨੀਅਨ ਨਾਈਟ੍ਰੇਟ ਨੂੰ ਦੱਸਿਆ ਹੈ। ਜਿਸ ਨੂੰ ਬੇਰੂਤ ਦੀ ਬੰਦਕਗਾਹ ਨੇੜੇ ਸਟੋਰ ਕਰਕੇ ਰੱਖਿਆ ਗਿਆ ਸੀ। ਇਸ ਖਤਰਨਾਕ ਵਿਸਫੋਟਕ ਦੀ ਸ਼ਕਤੀ ਨੂੰ ਜਿਸ ਨੇ ਵੀ ਦੇਖਿਆ, ਉਨਾਂ ਸਾਰਿਆਂ ਦੇ ਹੋਸ਼ ਉੱਡ ਗਏ। ਜ਼ਿਕਰਯੋਗ ਹੈ ਕਿ 2,700 ਟਨ ਅਮੋਨੀਅਮ ਨਾਈਟ੍ਰੇਟ ਨੂੰ ਪਿਛਲੇ 6 ਸਾਲਾਂ ਤੋਂ ਇਸ ਬੰਦਰਗਾਹ 'ਤੇ ਸਟੋਕ ਕਰਕੇ ਰੱਖਿਆ ਗਿਆ ਸੀ।

ਖਾਦ ਅਤੇ ਮਾਈਨਿੰਗ 'ਚ ਇਸਤੇਮਾਲ ਹੁੰਦਾ ਹੈ ਅਮੋਨੀਅਮ ਨਾਈਟ੍ਰੇਟ
ਅਮੋਨੀਅਮ ਨਾਈਟ੍ਰੇਟ (NH4NO3) ਇਕ ਚਿੱਟਾ, ਕ੍ਰਿਸਟਲੀ ਉਦਯੋਗਿਕ ਰਸਾਇਣ ਹੈ ਜੋ ਪਾਣੀ ਵਿਚ ਘੁਲਣਸ਼ੀਲ ਹੈ। ਇਸ ਦਾ ਆਮ ਤੌਰ 'ਤੇ ਖਾਦ ਅਤੇ ਮਾਈਨਿੰਗ ਦੇ ਰੂਪ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਇਹ ਧਮਾਕੇ ਵਿਚ ਆਕਸੀਡਾਇਜ਼ਰ ਦਾ ਕੰਮ ਕਰਦਾ ਹੈ ਜਿਸ ਨਾਲ ਧਮਾਕੇ ਦੀ ਤਾਕਤ ਕਈ ਗੁਣਾ ਵੱਧ ਜਾਂਦੀ ਹੈ। ਇਸ ਨੂੰ ਸਟੋਰ ਕਰਕੇ ਰੱਖਣਾ ਵੀ ਸੌਖਾ ਹੁੰਦਾ ਹੈ।

ਆਪਣੇ ਆਪ ਵਿਚ ਵਿਸਫੋਟਕ ਨਹੀਂ ਅਮੋਨੀਅਮ ਨਾਈਟ੍ਰੇਟ
ਸ਼ੁੱਧ ਅਮੋਨੀਅਮ ਨਾਈਟ੍ਰੇਟ ਆਪਣੇ ਆਪ ਵਿਚ ਵਿਸਫੋਟਕ ਨਹੀਂ ਹੈ। ਜੇਕਰ ਇਹ ਕਿਸੇ ਫਿਊਲ ਜਾਂ ਜਲਣਸ਼ੀਲ ਪਦਾਰਥ ਦੇ ਸੰਪਰਕ ਵਿਚ ਆ ਜਾਵੇ ਤਾਂ ਭਿਆਨਕ ਤਬਾਹੀ ਮਚ ਸਕਦੀ ਹੈ। ਜ਼ਿਆਦਾ ਗਰਮੀ ਦੇ ਸੰਪਰਕ ਵਿਚ ਆਉਣ 'ਤੇ ਵੀ ਇਸ ਵਿਚ ਧਮਾਕਾ ਹੋ ਸਕਦਾ ਹੈ। ਜਿੰਨੀ ਵੱਡੀ ਮਾਤਰਾ ਵਿਚ ਇਹ ਰਸਾਇਣ ਸਟੋਰ ਹੋਵੇਗਾ, ਧਮਾਕਾ ਹੋਣ 'ਤੇ ਉਸ ਦੀ ਤੀਬਰਤਾ ਵੀ ਉਨੀ ਹੀ ਜ਼ਿਆਦਾ ਹੋਵੇਗੀ।

ਅਮੋਨੀਅਮ ਨਾਈਟ੍ਰੇਟ ਨੂੰ ਸਟੋਰ ਕਰਨ ਲਈ ਸ਼ਰਤਾਂ
ਇਸ ਨੂੰ ਖੁਲ੍ਹੇ ਅਤੇ ਹਵਾਦਾਰ ਥਾਂ 'ਤੇ ਸਟੋਰ ਕੀਤਾ ਜਾਂਦਾ ਹੈ। ਜਿਥੇ ਪਾਣੀ ਦਾ ਧੁੱਪ ਸਿੱਧਾ ਇਸ ਦੇ ਉਪਰ ਨਾ ਪਵੇ। ਸਟੋਰ ਕਰਨ ਤੋਂ ਪਹਿਲਾਂ ਇਹ ਵੀ ਦੇਖਿਆ ਜਾਂਦਾ ਹੈ ਕਿ ਇਸ ਦੇ ਆਲੇ-ਦੁਆਲੇ ਕੋਈ ਜਲਣਸ਼ੀਲ ਪਦਾਰਥ ਨਾ ਹੋਵੇ। ਸੰਯੁਕਤ ਰਾਸ਼ਟਰ ਨੇ ਵੀ ਇਸ ਨੂੰ ਖਤਰਨਾਕ ਸਮਾਨ ਦੀ ਲਿਸਟ ਵਿਚ ਵੰਡਿਆ ਹੋਇਆ ਹੈ।

ਵਿਸਫੋਟਕ ਐਕਟ 1884 ਵਿਚ ਅਮੋਨੀਅਮ ਨਾਈਟ੍ਰੇਟ ਦਾ ਜ਼ਿਕਰ
ਭਾਰਤ ਵਿਚ ਵਿਸਫੋਟਕ ਐਕਟ 1884 ਦੇ ਤਹਿਤ ਅਮੋਨੀਅਮ ਨਾਈਟ੍ਰੇਟ ਐਕਟ 2012 ਵਿਚ ਅਮੋਨੀਅਮ ਨਾਈਟ੍ਰੇਟ ਨੂੰ NH4NO3 ਫਾਰਮੂਲੇ ਵਾਲੇ ਇਕ ਮਿਸ਼ਰਿਤ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ। ਭਾਰਤ ਵਿਚ ਇਸ ਰਸਾਇਣ ਦਾ ਇਸਤੇਮਾਲ ਉਦਯੋਗਿਕ ਧਮਾਕਿਆਂ, ਐਨੇਸਥੈਟਿਕ ਗੈਸ, ਖਾਦ, ਕੋਲਡ ਪੈਕ ਦੇ ਉਤਪਾਦਨ ਵਿਚ ਕੀਤਾ ਜਾਂਦਾ ਹੈ। ਅਜਿਹੇ ਵਿਚ ਇਸ ਦੇ ਗਲਤ ਇਸਤੇਮਾਲ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਜਿਸ ਕਾਰਨ ਇਸ ਦੇ ਇਸਤੇਮਾਲ ਨੂੰ ਲੈ ਕੇ ਨਿਯਮ ਬਣਾਏ ਗਏ ਹਨ।

ਭਾਰਤ 'ਚ ਅਮੋਨੀਅਮ ਨਾਈਟ੍ਰੇਟ ਨੂੰ ਲੈ ਕੇ ਸਖਤ ਕਾਨੂੰਨ
ਭਾਰਤ ਵਿਚ ਅਮੋਨੀਅਮ ਨਾਈਟ੍ਰੇਟ ਦੀ ਵਿਕਰੀ ਜਾਂ ਇਸਤੇਮਾਲ ਲਈ ਨਿਰਮਾਣ, ਬੈਗਿੰਗ, ਆਯਾਤ, ਪਰਿਵਹਨ, ਕਬਜ਼ੇ ਦੇ ਅਮੋਨੀਅਮ ਨਾਈਟ੍ਰੇਟ ਐਕਟ 2012 ਦੇ ਤਹਿਤ ਕੀਤਾ ਜਾਂਦਾ ਹੈ। ਇਸ ਨਿਯਮ ਮੁਤਾਬਕ ਇਸ ਰਸਾਇਣ ਨੂੰ ਕਿਸੇ ਰਿਹਾਇਸ਼ੀ ਇਲਾਕੇ ਵਿਚ ਸਟੋਰ ਨਹੀਂ ਕੀਤਾ ਜਾ ਸਕਦਾ। ਅਮੋਨੀਅਮ ਨਾਈਟ੍ਰੇਟ ਦੇ ਨਿਰਮਾਣ ਲਈ ਉਦਯੋਗਿਕ ਵਿਕਾਸ ਅਤੇ ਰੈਗੂਲੇਸ਼ਨ ਐਕਟ 1951 ਦੇ ਤਹਿਤ ਇਕ ਲਾਇਸੈਂਸ ਦੀ ਜ਼ਰੂਰਤ ਹੁੰਦੀ ਹੈ।
 


Khushdeep Jassi

Content Editor

Related News