ਤਿਆਰ ਕਰ ਲਈ ਹੈ ਕੋਰੋਨਾਵਾਇਰਸ ਦੀ ਦਵਾਈ, ਅਮਰੀਕੀ ਵਿਗਿਆਨੀ ਦਾ ਦਾਅਵਾ

04/01/2020 4:37:23 PM

ਵਾਸ਼ਿੰਗਟਨ- ਨੈਟਫਲਿਕਸ ਡਾਕਿਊਮੈਂਟਰੀ ਪੈਂਟੇਮਿਕ ਤੋਂ ਚਰਚਾ ਵਿਚ ਆਏ ਅਮਰੀਕੀ ਵਿਗਿਆਨੀ ਦਾ ਕਹਿਣਾ ਹੈ ਕਿ ਉਹਨਾਂ ਦੀ ਟੀਮ ਨੇ ਕੋਰੋਨਾਵਾਇਰਸ ਦਾ ਇਲਾਜ ਲੱਭ ਲਿਆ ਹੈ। ਡਾਕਟਰ ਜੈਕਬ ਗਲਾਨਵਿਲੇ ਨੇ ਕਿਹਾ ਹੈ ਕਿ ਸਾਰਸ ਪੈਦਾ ਕਰਨ ਵਾਲੇ ਵਾਇਰਸ ਦੇ ਖਿਲਾਫ ਵਰਤੇ ਗਏ ਕਈ ਐਂਟੀਬਾਡੀਜ਼ ਦੀ ਹੀ ਵਰਤੋਂ ਨਾਲ ਉਹਨਾਂ ਨੇ ਇਹ ਸਫਲਤਾ ਹਾਸਲ ਕੀਤੀ ਹੈ।

PunjabKesari

ਡੇਲੀ ਮੇਲ ਦੀ ਖਬਰ ਮੁਤਾਬਕ ਕੈਲੀਫੋਰਨੀਆ ਵਿਚ ਰਹਿਣ ਵਾਲੇ ਫਿਜੀਸ਼ੀਅਨ ਤੇ ਡਿਸਟ੍ਰੀਬਿਊਟਡ ਬਾਇਓ ਦੇ ਸੀਈਓ ਡਾਕਟਰ ਜੈਕਬ ਗਲਾਨਵਿਲੇ ਨੇ ਕਿਹਾ ਹੈ ਕਿ ਉਹਨਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇੰਜੀਨੀਅਰਿੰਗ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਹੁਣ ਸਾਡੇ ਕੋਲ ਇਕ ਪ੍ਰਭਾਵਸ਼ਾਲੀ ਐਂਟੀਬਾਡੀਜ਼ ਹੈ ਜੋ ਕੋਰੋਨਾਵਾਇਰਸ ਦੇ ਖਿਲਾਫ ਕੰਮ ਕਰ ਸਕਦਾ ਹੈ। ਰੇਡੀਓ ਨਿਊਜ਼ੀਲੈਂਡ ਨਾਲ ਗੱਲ ਕਰਦਿਆਂ ਵਿਗਿਆਨੀ ਨੇ ਕਿਹਾ ਕਿ ਉਹਨਾਂ ਦੀ ਟੀਮ ਨੇ ਸਾਰਸ ਦੇ ਖਿਲਾਫ 2002 ਵਿਚ ਵਰਤੇ ਗਏ 5 ਐਂਟੀਬਾਡੀਜ਼ ਦੀ ਵਰਤੋਂ ਕੀਤੀ ਹੈ। ਇਹਨਾਂ ਐਂਟੀਬਾਡੀਜ਼ ਰਾਹੀਂ ਉਹਨਾਂ ਨੇ ਕੋਰੋਨਾਵਾਇਰਸ ਦਾ ਇਲਾਜ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਸਾਰਸ-ਕੋਵ-2 ਤੇ ਕੋਵਿਡ-19 ਇਕੋ ਪਰਿਵਾਰ ਦੇ ਵਾਇਰਸ ਹਨ।

PunjabKesari

ਅਮਰੀਕੀ ਵਿਗਿਆਨੀ ਨੇ ਕਿਹਾ ਕਿ ਹੁਣ ਤੱਕ ਉਹ ਐਂਟੀਬਾਡੀਜ਼ ਦੇ ਲੱਖਾਂ ਵਰਜ਼ਨ ਤਿਆਰ ਕਰ ਚੁੱਕੇ ਹਨ। ਇਹਨਾਂ ਨੂੰ ਮਿਊਟੈਂਟ ਵੀ ਕੀਤਾ ਗਿਆ ਹੈ। ਨਵੇਂ ਐਂਟੀਬਾਡੀਜ਼ ਦੇ ਇਨਸਾਨਾਂ 'ਤੇ ਪ੍ਰੀਖਣ ਹੋਣ ਤੋਂ ਬਾਅਦ ਇਸ ਦੀ ਵਰਤੋਂ ਕੋਰੋਨਾਵਾਇਰਸ ਦੇ ਖਿਲਾਫ ਕੀਤੀ ਜਾ ਸਕਦੀ ਹੈ। ਪਰੀਖਣ ਸਫਲ ਹੋਣ ਤੋਂ ਬਾਅਦ ਸਰਕਾਰੀ ਏਜੰਸੀ ਦੇ ਕੋਲ ਇਸ ਨੂੰ ਮਨਜ਼ੂਰੀ ਲਈ ਭੇਜਿਆ ਜਾ ਸਕਦਾ ਹੈ। ਡਾਕਟਰ ਜੈਕਬ ਗਲਾਨਵਿਲੇ ਨੇ ਕਿਹਾ ਕਿ ਇਹ ਐਂਟੀਬਾਡੀਜ਼ ਐਸ-ਪ੍ਰੋਟੀਨਸ ਨੂੰ ਬਾਈਂਡ ਕਰਦੇ ਹਨ, ਜਿਸ ਦੇ ਰਾਹੀਂ ਕੋਰੋਨਾਵਾਇਰਸ ਸਰੀਰ ਵਿਚ ਦਾਖਲ ਹੁੰਦਾ ਹੈ। ਉਹਨਾਂ ਕਿਹਾ ਕਿ ਸਾਰੇ ਰਿਸਰਚ ਦੁਬਾਰਾ ਸ਼ੁਰੂ ਕਰਨ ਤੋਂ ਬਾਅਦ ਐਂਟੀਬਾਡੀਜ਼ ਤਿਆਰ ਕਰਨ ਵਿਚ ਵਧੇਰੇ ਸਮਾਂ ਲੱਗ ਸਕਦਾ ਹੈ, ਇਸ ਲਈ ਉਹਨਾਂ ਨੇ ਪਹਿਲਾਂ ਤੋਂ ਮੌਜੂਦ ਐਂਟੀਬਾਡੀਜ਼ ਦੀ ਵਰਤੋਂ ਕੀਤੀ ਹੈ।

PunjabKesari

ਜੇਕਰ ਇਸ ਐਂਟੀਬਾਡੀਜ਼ ਦਾ ਪਰੀਖਣ ਸਫਲ ਹੁੰਦਾ ਹੈ ਤਾਂ ਸ਼ਾਰਟ ਟਰਮ ਦੇ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅਸਲ ਵੈਕਸੀਨ ਲੋਕਾਂ ਦੀ ਉਮਰ ਭਰ ਰੱਖਿਆ ਕਰਦੀ ਹੈ ਪਰ ਸ਼ਾਰਟ ਟਰਮ ਵੈਕਸੀਨ 10 ਸਾਲ ਤੱਕ ਸੁਰੱਖਿਆ ਦੇ ਸਕਦੀ ਹੈ। ਦੱਸਣਯੋਗ ਹੈ ਕਿ ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ 8.5 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਹਨਾਂ ਵਿਚੋਂ 43 ਹਜ਼ਾਰ ਦੇ ਤਕਰੀਬਨ ਲੋਕ ਆਪਣੀ ਜਾਨ ਗੁਆ ਚੁੱਕੇ ਹਨ।


Baljit Singh

Content Editor

Related News