ਖਾਸ ਤਰ੍ਹਾਂ ਦਾ ਮਾਸਕ ਬਣਾਉਣ ਦੀ ਤਿਆਰੀ, ਸੰਪਰਕ ''ਚ ਆਉਂਦੇ ਹੀ ਖਤਮ ਹੋਵੇਗਾ ਕੋਰੋਨਾ

05/21/2020 6:00:46 PM

ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਫੈਲੀ ਕੋਵਿਡ-19 ਮਹਾਮਾਰੀ ਦਾ ਹੁਣ ਤੱਕ ਕੋਈ ਸਟੀਕ ਇਲਾਜ ਨਹੀਂ ਮਿਲ ਪਾਇਆ ਹੈ। ਇਸ ਵਾਇਰਸ ਤੋਂ ਬਚਾਅ ਲਈ ਅਮਰੀਕਾ ਦੀ ਕੈਂਟਕੀ ਯੂਨੀਵਰਸਿਟੀ ਦੇ ਵਿਗਿਆਨੀ ਅਜਿਹਾ ਮਾਡਲ ਫੇਸ ਮਾਸਕ ਬਣਾਉਣ ਵਿਚ ਜੁਟੇ ਹੋਏ ਹਨ ਜੋ ਸੰਪਰਕ ਵਿਚ ਆਉਣ ਵਾਲੇ ਕੋਰੋਨਾਵਾਇਰਸ ਨੂੰ ਮਾਰ ਦੇਣ ਵਿਚ ਸਮੱਰਥ ਹੋਵੇਗਾ। ਡੇਲ ਮੇਲ ਦੀ ਰਿਪੋਰਟ ਦੇ ਮੁਤਾਬਕ,''ਮਾਸਕ ਦੇ ਮੇਂਬ੍ਰੇਨ ਵਿਚ ਐਨਜਾਈਮਸ ਹੋਣਗੇ ਜੋਕੋਰੋਨਾਵਾਇਰਸ ਨੂੰ ਖਤਮ ਕਰ ਦੇਣਗੇ।''

ਮਾਸਕ ਦੇ ਮੇਂਬ੍ਰੇਨ ਵਿਚ ਮੌਜੂਦ ਐਨਜਾਈਮਸ ਕੋਰੋਨਾਵਾਇਰਸ ਦੇ ਐੱਸ-ਪ੍ਰੋਟੀਨ ਦੇ ਨਾਲ ਜੁੜ ਜਾਣਗੇ ਅਤੇ ਇਸੇ ਕਾਰਨ ਕੋਰੋਨਾਵਾਇਰਸ ਖਤਮ ਹੋ ਜਾਵੇਗਾ। ਇਹ ਮਾਸਕ ਪਤਲਾ ਹੋਵੇਗਾ ਅਤੇ ਗੈਰ ਜ਼ਹਿਰੀਲਾ ਵੀ(non toxic)।ਵਾਇਰਸ ਦੀ ਪਛਾਣ ਕਰਨ ਦੇ ਬਾਅਦ ਇਸ ਦਾ ਰੰਗ ਵੀ ਬਦਲ ਜਾਵੇਗਾ। ਕੈਂਟਕੀ ਯੂਨੀਵਰਸਿਟੀ ਵਿਚ ਮਾਸਕ ਬਣਾਉਣ ਦੇ ਕੰਮ ਵਿਚ ਜੁਟੀ ਟੀਮ ਇਸ ਮਾਸਕ ਨੂੰ ਤਿਆਰ ਕਰਨ ਲਈ ਨੈਸ਼ਨਲ ਸਾਈਂਸ ਫਾਊਂਡੇਸ਼ਨ ਵੱਲੋਂ 1 ਕਰੋੜ 13 ਲੱਖ ਰੁਪਏ ਦੀ ਗ੍ਰਾਂਟ ਵੀ ਮਿਲ ਚੁੱਕੀ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 24 ਘੰਟੇ 'ਚ 1561 ਲੋਕਾਂ ਦੀ ਮੌਤ, ਦੁਨੀਆ ਭਰ 'ਚ ਪੀੜਤਾਂ ਦਾ ਅੰਕੜਾ 50 ਲੱਖ ਦੇ ਪਾਰ

ਵਿਗਿਆਨੀਆਂ ਦਾ ਕਹਿਣਾ ਹੈਕਿ ਉਹਨਾਂ ਨੂੰ ਇਹ ਮਾਸਕ ਤਿਆਰਕ ਰਨ ਵਿਚ 6 ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਜੇਕਰ ਇਹ ਮਾਸਕ ਸਫਲ ਹੁੰਦਾ ਹੈ ਤਾਂ ਦੁਨੀਆ ਭਰ ਦੇ ਹੈਲਥ ਕੇਅਰ ਵਰਰਕਜ਼ ਇਸ ਦੀ ਵਰਤੋਂ ਸਭ ਤੋਂ ਪਹਿਲਾਂ ਕਰ ਸਕਦੇ ਹਨ। ਕੋਰੋਨਾ ਮਰੀਜ਼ਾਂ ਦੇ ਇਲਾਜ ਦੇ ਦੌਰਾਨ ਹੈਲਥ ਕੇਅਰ ਵਰਕਰਜ਼ ਰੋਜ਼ ਵਾਇਰਸ ਦੇ ਸੰਪਰਕ ਵਿਚ ਆਉਂਦੇ ਹਨ। ਉਂਝ ਵੀ ਦੁਨੀਆ ਦੇ ਕਈ ਦੇਸ਼ ਪੀ.ਪੀ.ਈ. ਦੀ ਕਮੀ ਨਾਲ ਵੀ ਜੂਝ ਰਹੇ ਹਨ। ਕੈਂਟਕੀ ਯੂਨੀਵਰਸਿਟੀ ਦੇ ਕੈਮੀਕਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਦਿਬਾਕਰ ਭੱਟਾਚਾਰੀਆ ਨੇ ਕਿਹਾ ਕਿ ਸਾਡੇ ਕੋਲ ਇਕ ਖਾਸ ਤਰ੍ਹਾਂ ਦੇ ਮੇਂਬ੍ਰੇਨ ਤਿਆਰ ਕਰਨ ਦੀ ਸਮੱਰਥਾ ਹੈ ਜੋ N95 ਮਾਸਕ ਦੀ ਤਰ੍ਹਾਂ ਵਾਇਰਸ ਨੂੰ ਫਿਲਟਰ ਕਰੇਗਾ ਅਤੇ ਫਿਰ ਉਸ ਨੂੰ ਪੂਰੀ ਤਰ੍ਹਾਂ ਕਿਰਿਆਹੀਣ ਵੀ ਕਰ ਦੇਵੇਗਾ।

Vandana

This news is Content Editor Vandana