ਅਮਰੀਕੀ ਹਵਾਈ ਫੌਜ ਦਾ ਸਾਬਕਾ ਪਾਇਲਟ ਚੀਨ ''ਚ ਗ੍ਰਿਫਤਾਰ

09/20/2019 11:26:30 AM

ਵਾਸ਼ਿੰਗਟਨ (ਬਿਊਰੋ)— ਚੀਨ ਵਿਚ ਅਮਰੀਕਾ ਦੀ ਦਿੱਗਜ਼ ਬਹੁ ਰਾਸ਼ਟਰੀ ਕੰਪਨੀ 'FedEx' ਦੇ ਇਕ ਪਾਇਲਟ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ਵਿਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰੀ ਦੇ ਬਾਅਦ ਅਧਿਕਾਰੀਆਂ ਨੇ ਜਦੋਂ ਉਸ ਦੇ ਸਾਮਾਨ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਏਅਰ ਗਨ ਪੈਲੇਟ ਮਿਲਿਆ। ਅਜਿਹਾ ਉਸ ਸਮੇਂ ਹੋਇਆ ਹੈ ਜਦੋਂ ਅਮਰੀਕਾ ਦੀ ਇਹ ਕੰਪਨੀ ਚੀਨ ਵਿਚ ਜਾਂਚ ਦਾ ਸਾਹਮਣਾ ਕਰ ਰਹੀ ਹੈ। 

ਫੇਡਐਕਸ, ਚੀਨੀ ਕੰਪਨੀ ਹੁਏਵਈ ਨਾਲ ਜੁੜੀ ਡਿਲੀਵਰੀ ਬੇਨਿਯਮੀਆਂ ਦੇ ਕਾਰਨ ਜਾਂਚ ਦੇ ਘੇਰੇ ਵਿਚ ਹੈ। ਇਕ ਸਾਬਕਾ ਅਮਰੀਕੀ ਹਵਾਈ ਫੌਜ ਪਾਇਲਟ ਟੋਡ ਹੋਨ ਨੂੰ ਚੀਨੀ ਅਧਿਕਾਰੀਆਂ ਨੇ ਇਕ ਹਫਤੇ ਪਹਿਲਾਂ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਗੁਆਂਗਝੂ ਵਿਚ ਇਕ ਵਪਾਰਕ ਉਡਾਣ ਲਈ ਇੰਤਜ਼ਾਰ ਕਰ ਰਹੇ ਸਨ। ਇਕ ਸੂਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਗ੍ਰਿਫਤਾਰੀ ਦੇ ਬਾਅਦ ਅਧਿਕਾਰੀਆਂ ਨੇ ਉਸ ਦੇ ਸਾਮਾਨ ਦੀ ਤਲਾਸ਼ੀ ਲਈ ਜਿਸ ਵਿਚ ਉਨ੍ਹਾਂ ਨੂੰ ਏਅਰ ਗਨ ਦੇ ਪੈਲੇਟ ਮਿਲੇ। 

ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਫੈਡਐਕਸ ਦੇ ਬੁਲਾਰੇ ਨੇ ਵੀਰਵਾਰ ਨੂੰ ਦੱਸਿਆ ਕਿ ਗਵਾਂਗਝੂ ਵਿਚ ਚੀਨੀ ਅਧਿਕਾਰੀਆਂ ਨੇ ਸਾਡੇ ਇਕ ਪਾਇਲਟ ਨੂੰ ਹਿਰਾਸਤ ਵਿਚ ਲਿਆ ਅਤੇ ਬਾਅਦ ਵਿਚ ਉਡਾਣ ਤੋਂ ਪਹਿਲਾਂ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ। ਖਬਰ ਮੁਤਾਬਕ ਚੀਨੀ ਅਧਿਕਾਰੀਆਂ ਨੇ ਪਾਇਲਟ ਵਿਰੁੱਧ ਅਪਰਾਧਿਕ ਮਾਮਲਿਆਂ ਦੀ ਜਾਂਚ ਕੀਤੀ। ਇੱਥੇ ਦੱਸ ਦਈਏ ਕਿ ਫੈਡਐਕਸ ਚੀਨ ਵਿਚ ਕਈ ਜਾਂਚਾਂ ਦਾ ਸਾਹਮਣਾ ਕਰ ਰਿਹਾ ਹੈ। ਇਹ ਜਾਂਚ ਹੁਏਵਈ ਨਾਲ ਸਬੰਧਤ ਬੇਨਿਯਮੀਆਂ ਲਈ ਕੀਤੀ ਜਾ ਰਹੀ ਹੈ।

Vandana

This news is Content Editor Vandana