ਅਮਰੀਕੀ ਭਾਰਤੀਆਂ ਦੀ ਔਸਤ ਘਰੇਲੂ ਆਮਦਨ ਸਭ ਤੋਂ ਜ਼ਿਆਦਾ, ਸਾਲਾਨਾ 83 ਲੱਖ ਰੁਪਏ ਤੋਂ ਵੱਧ ਹੈ ਕਮਾਈ

04/26/2023 9:14:07 AM

ਜਲੰਧਰ (ਇੰਟ.)- ਕੀ ਤੁਸੀਂ ਜਾਣਦੇ ਹੋ ਕਿ ਸੰਯੁਕਤ ਰਾਜ ਅਮਰੀਕਾ ਵਿਚ ਸਾਰੀਆਂ ਜਾਤਾਂ ਦਰਮਿਆਨ ਭਾਰਤੀ ਅਮਰੀਕੀਆਂ ਦੀ ਔਸਤ ਘਰੇਲੂ ਆਮਦਨ ਸਭ ਤੋਂ ਜ਼ਿਆਦਾ ਹੈ? ਕੀ ਤੁਸੀਂ ਕਦੇ ਸੋਚਿਆ ਹੈ ਕਿ ਭਾਰਤੀ ਅਪ੍ਰਵਾਸੀਆਂ ਨੂੰ ਸਫਲ ਅਤੇ ਨਿਪੁੰਨ ਬੱਚਿਆਂ ਦੀ ਪਰਵਰਿਸ਼ ਕਰਨ ਦੀ ਆਦਤ ਕਿਉਂ ਲੱਗਦੀ ਹੈ? ਤੁਹਾਨੂੰ ਦੱਸਦੇ ਹਾਂ ਕਿ ਭਾਰਤੀ ਜਾਤੀ ਸਮੂਹ ਸੰਯੁਕਤ ਰਾਜ ਅਮਰੀਕਾ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ਵਿਚੋਂ ਇਕ ਹੈ। ਯੂ. ਐੱਸ. ਸੈਂਸਿਸ ਬਿਊਰੋ ਦੇ ਅੰਕੜਿਆਂ ਮੁਤਾਬਕ ਭਾਰਤੀ-ਅਮਰੀਕੀ ਦੇਸ਼ ਵਿਚ ਸਭ ਤੋਂ ਜ਼ਿਆਦਾ ਔਸਤ ਘਰੇਲੂ ਆਮਦਨ ਵਾਲੇ ਹਨ। ਅੰਕੜਿਆਂ ਦੀ ਸਾਲਾਨਾ ਔਸਤ ਘਰੇਲੂ ਆਮਦਨ 83 ਲੱਖ ਰੁਪਏ ਤੋਂ ਜ਼ਿਆਦਾ ਅਤੇ ਆਪਣੇ ਸਮੂਹ ਦੀ ਆਬਾਦੀ ਵਿਚ 70 ਫ਼ੀਸਦੀ ਦੇ ਨੇੜੇ ਗ੍ਰੈਜੂਏਸ਼ਨ ਦੀਆਂ ਡਿਗਰੀਆਂ ਹਨ, ਜਦਕਿ ਅਮਰੀਕਾ ਵਿਚ ਇਹ ਰਾਸ਼ਟਰੀ ਔਸਤ ਸਿਰਫ਼ 28 ਫ਼ੀਸਦੀ ਹੈ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਨੂੰ ਪੇਪਰਲੈੱਸ ਕਰਨ ਦੇ ਪ੍ਰੋਜੈਕਟ ਤਹਿਤ ਵਿਧਾਇਕਾਂ ਨੂੰ ਮਿਲਣਗੇ ਐਪਲ ਆਈਪੈਡ

ਸਿੱਖਿਆ ਨੂੰ ਤਰਜੀਹ ਦਿੰਦੇ ਭਾਰਤੀ

ਭਾਰਤੀ ਕਿਉਂਕਿ ਚੰਗੀ ਸਿੱਖਿਆ ਨੂੰ ਮਹੱਤਵ ਦਿੰਦੇ ਹਨ ਅਤੇ ਇਸ ਲਈ ਸਭ ਤੋਂ ਸਿੱਖਿਅਤ ਜਾਤੀ ਸਮੂਹਾਂ ਵਿਚ ਸਭ ਤੋਂ ਉੱਪਰ ਹਨ। ਨਾਲ ਹੀ ਉਹ ਆਪਣੀਆਂ ਆਦਤਾਂ ਵਿਚ ਕਿਫ਼ਾਇਤੀ ਹੋਣ ਦੇ ਨਾਲ-ਨਾਲ ਬਹੁਤ ਸਖ਼ਤ ਮਿਹਨਤ ਕਰਦੇ ਹਨ। ਆਈ. ਟੀ., ਇੰਜੀਨੀਅਰਿੰਗ ਅਤੇ ਮੈਡੀਕਲ ਵਿਚ ਸਭ ਤੋਂ ਜ਼ਿਆਦਾ ਤਨਖ਼ਾਹ ਵਾਲੀਆਂ ਨੌਕਰੀਆਂ ਵੀ ਭਾਰਤੀਆਂ ਕੋਲ ਹੀ ਹਨ। ਏਸ਼ੀਆਈ-ਅਮਰੀਕੀਆਂ ਵਿਚ ਭਾਰਤੀ ਪ੍ਰਮੁੱਖ ਜਾਤੀ ਸਮੂਹ ਹਨ।

ਭਾਰਤੀਆਂ ਦੀ ਔਸਤ ਘਰੇਲੂ ਆਮਦਨ 100500 ਡਾਲਰ

ਲਗਭਗ 42 ਲੱਖ ਦੀ ਆਬਾਦੀ ਦੇ ਨਾਲ ਭਾਰਤੀਆਂ ਦੀ ਔਸਤ ਘਰੇਲੂ ਆਮਦਨ 100500 ਡਾਲਰ ਹੈ। ਜੋ ਕਿ ਕੁਲ ਗਿਣਤੀ ਦੇ ਮੁਕਾਬਲੇ ਵਿਚ ਬਹੁਤ ਜ਼ਿਆਦਾ ਹੈ। ਲਗਭਗ 29 ਲੱਖ ਦੀ ਆਬਾਦੀ ਵਾਲੇ ਫਿਲੀਪਿਨੋ ਭਾਈਚਾਰੇ ਦੀ ਔਸਤ ਘਰੇਲੂ ਆਮਦਨ 83300 ਡਾਲਰ ਹੈ। 82500 ਡਾਲਰ ਦੀ ਔਸਤ ਆਮਦਨ ਦੇ ਨਾਲ ਤਾਈਵਾਨੀ ਭਾਈਚਾਰੇ ਵੀ ਪਿੱਛੇ ਨਹੀਂ ਹੈ। ਏਸ਼ੀਆਈ-ਅਮਰੀਕੀਆਂ ਵਿਚ ਸਭ ਤੋਂ ਘੱਟ ਕਮਾਈ ਕਰਨ ਵਾਲਾ ਜਾਤੀ ਸਮੂਹ ਅਫਰੀਕਨ ਅਮਰੀਕੀਆਂ ਦਾ ਹੈ, ਜਿਸਦੀ ਔਸਤ ਆਮਦਨ 35 ਹਜ਼ਾਰ ਡਾਲਰ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬਣ ਦੇ ਕਤਲ ਦਾ ਮਾਮਲਾ, ਮੁਲਜ਼ਮ ਧਰਮ ਸਿੰਘ ਧਾਲੀਵਾਲ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਅਮਰੀਕਾ ਵਿਚ ਜਾਤੀ ਸਮੂਹਾਂ ਦੀ ਸਾਲਾਨਾ ਔਸਤ ਘਰੇਲੂ ਆਮਦਨ ਰੁਪਏ ’ਚ

ਇੰਡੀਅਨ-ਅਮਰੀਕੀ 82 ਲੱਖ, 33 ਹਜ਼ਾਰ, 965.00
ਫਿਲੀਪਿਨੋ-ਅਮਰੀਕੀ 68 ਲੱਖ, 27 ਹਜ਼ਾਰ, 225.00
ਤਾਈਵਾਨੀ-ਅਮਰੀਕੀ 67 ਲੱਖ, 59 ਹਜ਼ਾਰ, 225.00
ਸ਼੍ਰੀਲੰਕਨ-ਅਮਰੀਕੀ 61 ਲੱਖ, 11 ਹਜ਼ਾਰ, 978.00
ਜਾਪਾਨੀ-ਅਮਰੀਕੀ 59 ਲੱਖ, 23 ਹਜ਼ਾਰ 539.00
ਮਲੇਸ਼ੀਅਨ-ਅਮਰੀਕੀ 57 ਲੱਖ, 59 ਹਜ਼ਾਰ, 679.00
ਚੀਨੀ-ਅਮਰੀਕੀ 56 ਲੱਖ, 06 ਹਜ਼ਾਰ, 1363.00
ਪਾਕਿਸਤਾਨੀ-ਅਮਰੀਕੀ 54 ਲੱਖ, 23 ਹਜ਼ਾਰ, 766.00
ਵਾਈਟ-ਅਮਰੀਕੀ 49 ਲੱਖ, 07 ਹਜ਼ਾਰ, 607.00
ਕੋਰੀਅਨ-ਅਮਰੀਕੀ 48 ਲੱਖ, 50 ਹਜ਼ਾਰ, 256.00
ਇੰਡੋਨੇਸ਼ੀਅਨ-ਅਮਰੀਕੀ 47 ਲੱਖ, 10 ਹਜ਼ਾਰ, 975.00
ਔਸਤ ਅਮਰੀਕੀ 46 ਲੱਖ, 04 ਹਜ਼ਾਰ, 466.00
ਥਾਈ-ਅਮਰੀਕੀ 45 ਲੱਖ, 06 ਹਜ਼ਾਰ, 150.00
ਬੰਗਲਾਦੇਸ਼ੀ-ਅਮਰੀਕੀ 40 ਹਜ਼ਾਰ, 96 ਹਜ਼ਾਰ, 500.00
ਨੇਪਾਲੀ-ਅਮਰੀਕੀ 35 ਲੱਖ, 63 ਹਜ਼ਾਰ, 955.00
ਹਿਸਪੈਨਿਕ ਲੇਟਿਨੋ-ਅਮਰੀਕੀ 35 ਲੱਖ, 22 ਹਜ਼ਾਰ, 990.00 $43,000
ਅਫਰੀਕਨ-ਅਮਰੀਕੀ 28 ਲੱਖ, 57 ਹਜ਼ਾਰ, 550.00 $35,000

ਇਹ ਵੀ ਪੜ੍ਹੋ: ਜੇ ਤੁਸੀਂ ਵੀ ਕਰਦੇ ਹੋ ਸਿਗਰਟਨੋਸ਼ੀ ਤਾਂ ਅੱਜ ਹੀ ਕਰੋ ਤੋਬਾ, ਸਮੇਂ ਤੋਂ ਪਹਿਲਾਂ ਜਾ ਸਕਦੀ ਹੈ ਅੱਖਾਂ ਦੀ ਰੌਸ਼ਨੀ

ਆਬਾਦੀ ਦੇ ਹਿਸਾਬ ਨਾਲ ਗ੍ਰੇਜੂਏਟ ਡਿਗਰੀ ਹੋਲਡਰ

ਇੰਡੀਅਨ-ਅਮਰੀਕੀ 70%
ਕੋਰੀਅਨ-ਅਮਰੀਕੀ 53%
ਚੀਨੀ-ਅਮਰੀਕੀ 51%
ਫਿਲੀਪਿਨੋ-ਅਮਰੀਕੀ 47%
ਜਾਪਾਨੀ-ਅਮਰੀਕੀ 46%
ਔਸਤ-ਅਮਰੀਕੀ ਗ੍ਰੈਜੂੁਏਟ 28%

ਇਹ ਵੀ ਪੜ੍ਹੋ: ਜੁੜਵਾਂ ਲੱਗਦੀਆਂ ਹਨ ਮਾਵਾਂ-ਧੀਆਂ ; 25 ਸਾਲ ਦਾ ਫਰਕ ਪਰ ਦੱਸ ਨਹੀਂ ਸਕਦਾ ਕੋਈ ਵੀ!

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry