ਅਮਰੀਕੀ ਏਅਰਲਾਈਨਜ਼ ਨੇ ਲੈਗਿੰਗ ਪਹਿਨਣ ਕਾਰਨ ਦੋ ਲੜਕੀਆਂ ਨੂੰ ਯਾਤਰਾ ਕਰਨ ਤੋਂ ਰੋਕਿਆ

03/27/2017 2:47:04 PM

 ਵਾਸ਼ਿੰਗਟਨ— ਅਮਰੀਕਾ ਦੀ ਵੱਡੀ ਹਵਾਬਾਜ਼ੀ ਕੰਪਨੀਆਂ ''ਚ ਸ਼ਾਮਲ ਯੂਨਾਈਟੇਡ ਏਅਰਲਾਈਨਜ਼ ਨੇ 2 ਲੜਕੀਆਂ ਨੂੰ ਜਹਾਜ਼ ''ਚ ਚੜ੍ਹਨ ਤੋਂ ਸਿਰਫ ਇਸ ਲਈ ਇਨਕਾਰ ਕਰ ਦਿੱਤਾ, ਕਿਉਂਕਿ ਉਨ੍ਹਾਂ ਨੇ ਲੈਗਿੰਗ ਪਹਿਨੀ ਹੋਈ ਸੀ। ਏਅਰਲਾਈਨਜ਼ ਦੇ ਇਸ ਵਰਤਾਅ ਦੀ ਸੋਸ਼ਲ ਮੀਡੀਆ ''ਤੇ ਜੰਮ ਕੇ ਆਲੋਚਨਾ ਹੋਈ। ਕੰਪਨੀ ਦੇ ਬੁਲਾਰੇ ਜਾਨਥਨ ਗੁਰਿਨ ਨੇ ਕਿਹਾ ਕਿ ਐਤਵਾਰ ਦੀ ਸਵੇਰ ਨੂੰ ਡੇਨਵਰ ਤੋਂ ਮਿਨੀਪੋਲਿਸ ਜਾਣ ਵਾਲੇ ਜਹਾਜ਼ ''ਤੇ ਇਨ੍ਹਾਂ ਲੜਕੀਆਂ ਨੂੰ ਇਸ ਲਈ ਨਹੀਂ ਚੜ੍ਹਨ ਦਿੱਤਾ ਗਿਆ, ਕਿਉਂਕਿ ਉਹ ਕਰਮਚਾਰੀ ਪਾਸ ''ਤੇ ਯਾਤਰਾ ਕਰ ਰਹੀਆਂ ਸਨ ਅਤੇ ਇਸ ਸਹੂਲਤ ਦਾ ਲਾਭ ਲੈਣ ਵਾਲਿਆਂ ਨੂੰ ਵਿਸ਼ੇਸ਼ ਡਰੈੱਸ ਕੋਡ ਦਾ ਪਾਲਣ ਕਰਨਾ ਜ਼ਰੂਰੀ ਹੁੰਦਾ ਹੈ। 

ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਜਹਾਜ਼ ਕੰਪਨੀ ਦੀ ਡਰੈੱਸ ਕੋਡ ਨੀਤੀ ਕਰਮਚਾਰੀ ਪਾਸ ''ਤੇ ਯਾਤਰਾ ਕਰਨ ਵਾਲੀਆਂ ਔਰਤਾਂ ਨੂੰ ਸਪੈਨਡੈਕਸ ਪੈਂਟ (ਟਾਈਟ ਜੀਨਸ) ਵਰਗੀ ਲੈਗਿੰਗ ਪਹਿਨਣ ਤੋਂ ਰੋਕਦੀ ਹੈ ਪਰ ਕੰਪਨੀ ਦੀ ਇਸ ਕਾਰਵਾਈ ਨੇ ਟਵਿੱਟਰ ''ਤੇ ਲੋਕਾਂ ਦਾ ਗੁੱਸਾ ਭੜਕਾ ਦਿੱਤਾ ਹੈ। ਡੇਨਵਰ ਦੀ ਇਕ ਕਰਮਚਾਰੀ ਸ਼ੈਨਨ ਵਾਟਸ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਇਸ ਘਟਨਾਕ੍ਰਮ ਨੂੰ ਦੇਖਿਆ ਹੈ। ਉਨ੍ਹਾਂ ਨੇ ਔਰਤਾਂ ਦੇ ਕੱਪੜਿਆਂ ''ਤੇ ਯੂਨਾਈਟੇਡ ਏਅਰਲਾਈਨਜ਼ ਦੇ ਇਸ ਫੈਸਲੇ ''ਤੇ ਸਵਾਲ ਚੁੱਕਿਆ। 
ਵਾਟਸ ਨੇ ਟਵੀਟ ਕੀਤਾ, ''''ਮੈਨੂੰ ਲੱਗਦਾ ਹੈ ਕਿ ਯੂਨਾਈਟੇਡ ਏਅਰਲਾਈਨਜ਼ ਔਰਤਾਂ ਨੂੰ ਖਿਡਾਰੀਆਂ ਵਾਲੇ ਕੱਪੜੇ ਪਹਿਨਣ ਨਹੀਂ ਦੇ ਰਿਹਾ ਹੈ।'''' ਕੰਪਨੀ ਨੇ ਇਸ ''ਤੇ ਪ੍ਰਤੀਕਿਰਿਆ ਦਿੱਤੀ ਹੈ ਕਿ ਉਨ੍ਹਾਂ ਕੋਲ ਉੱਚਿਤ ਕੱਪੜੇ ਨਾ ਪਹਿਨੇ ਹੋਏ ਯਾਤਰੀਆਂ ਨੂੰ ਯਾਤਰਾ ਦੀ ਆਗਿਆ ਨਾ ਦੇਣ ਦਾ ਅਧਿਕਾਰ ਹੈ। ਗੁੱਸੇ ''ਚ ਆਏ ਲੋਕਾਂ ਨੇ ਸਵਾਲ ਚੁੱਕੇ ਕਿ ਏਅਰਲਾਈਨਜ਼ ਇਹ ਕਹਿ ਰਹੀ ਹੈ ਕਿ ਉਹ ਭੁਗਤਾਨ ਕਰਨ ਵਾਲੇ ਗਾਹਕਾਂ ਨੂੰ ਸਿਰਫ ਇਸ ਆਧਾਰ ''ਤੇ ਸੇਵਾ ਦੇਣ ਤੋਂ ਇਨਕਾਰ ਕਰ ਸਕਦੀ ਹੈ, ਕਿਉਂਕਿ ਉਨ੍ਹਾਂ ਨੇ ਯੋਗ ਦੌਰਾਨ ਪਹਿਨੀਆਂ ਜਾਣ ਵਾਲੀਆਂ ਪੈਂਟਾਂ ਪਹਿਨੀਆਂ ਹੋਈਆਂ ਹਨ। ਕੁਝ ਲੋਕਾਂ ਨੇ ਇਸ ਘਟਨਾ ਨੂੰ ਬੇਇੱਜ਼ਤੀ ਕਰਨ ਵਾਲੀ ਅਤੇ ਬੇਵਕੂਫੀ ਭਰੀ ਹਰਕਤ ਦੱਸਿਆ ਹੈ। ਕੁਝ ਨੇ ਏਅਰਲਾਈਨਜ਼ ਤੋਂ ਪੁੱਛਿਆ ਕਿ ਲੈਗਿੰਗ ਨੂੰ ਸਲੀਕੇ ਦੀ ਡਰੈੱਸ ਕਿਉਂ ਨਹੀਂ ਕਿਹਾ ਜਾ ਸਕਦਾ।

Tanu

This news is News Editor Tanu